Monday, January 20, 2025

ਨਟਾਲੀ ਰੰਗਮੰਚ ਤੇ ਭਾਸ਼ਾ ਵਿਭਾਗ ਗੁਰਦਾਸਪੁਰ ਵੱਲੋੰ ਆਈ. ਸੀ. ਨੰਦਾ ਦੇ ਜਨਮ ਦਿਨ ‘ਤੇ ਕੀਤਾ ਪ੍ਰਭਾਵਸ਼ਾਲੀ ਸੈਮੀਨਾਰ ਦਾ ਕੀਤਾ ਆਯੋਜਨ

ਨਟਾਲੀ ਰੰਗਮੰਚ ਤੇ ਭਾਸ਼ਾ ਵਿਭਾਗ ਗੁਰਦਾਸਪੁਰ ਵੱਲੋੰ ਆਈ. ਸੀ. ਨੰਦਾ ਦੇ ਜਨਮ ਦਿਨ ‘ਤੇ ਕੀਤਾ ਪ੍ਰਭਾਵਸ਼ਾਲੀ ਸੈਮੀਨਾਰ ਦਾ ਕੀਤਾ ਆਯੋਜਨ
—–ਪਰਸ਼ੋਤਮ ਸਿੰਘ ਲੱਲੀ ਨਾਲ ਹੋਏ ਰੂ-ਬ-ਰੂ।

ਗੁਰਦਾਸਪੁਰ/ਬਟਾਲਾ, 30 ਸਤੰਬਰ (ਸੁਸ਼ੀਲ ਬਰਨਾਲਾ)
ਨਟਾਲੀ ਰੰਗ ਮੰਚ ਗੁਰਦਾਸਪੁਰ ਤੇ ਭਾਸ਼ਾ ਵਿਭਾਗ ਗੁਰਦਾਸਪੁਰ ਵਲੋਂ
ਪੰਜਾਬੀ ਨਾਟਕ ਦੇ ਪਿਤਾਮਾ ਪ੍ਰੋ: ਈਸ਼ਵਰ ਚੰਦਰ ਨੰਦਾ ਦੇ 130ਵੇਂ ਜਨਮ ਦਿਹਾੜੇ ਦੇ ਮੌਕੇ ‘ਤੇ “ਆਈ. ਸੀ. ਨੰਦਾ ਦੀ ਸਮਾਜ ਨੂੰ ਦੇਣ” ਵਿਸ਼ੇ ‘ਤੇ ਸੈਮੀਨਾਰ ਸਰਕਾਰੀ ਕਾਲਜ, ਗੁਰਦਾਸਪੁਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਪਰਮਜੀਤ ਸਿੰਘ ਕਲਸੀ, ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਨੇ ਸ਼ਿਕਰਤ ਕੀਤੀ। ਡਾ. ਸੁਰੇਸ਼ ਮਹਿਤਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਠਾਨਕੋਟ ਨੇ ਪ੍ਰਫੈਸਰ ਨੰਦਾ ਦੇ ਜੀਵਨ ‘ਤੇ ਉਨ੍ਹਾਂ ਦੀ ਸਾਹਿਤ ਰਚਨਾ ਦੀ ਸਮਾਜ ਨੂੰ ਦੇਣ ਸਬੰਧੀ ਵਿਦਿਆਰਥੀਆਂ ‘ਤੇ ਸਰੋਤਿਆਂ ਨੂੰ ਜਾਣੂੰ ਕਰਵਾਇਆ।
ਲੈਫਟੀਨੈਂਟ ਕਮਾਂਡਰ (ਨੇਵੀ) ਸ੍ਰ. ਪਰਸ਼ੋਤਮ ਸਿੰਘ ਲੱਲੀ ਨਾਟਕਕਾਰ ਸਰੋਤਿਆਂ ਨਾਲ ਰੂ-ਬ-ਰੂ ਹੋਏ। ਉਨ੍ਹਾਂ ਅਪਣਾ ਜੀਵਨ ਸਾਹਿਤਕ ਸਫ਼ਰ ਸਭ ਨਾਲ ਸਾਂਝਾ ਕੀਤਾ।
ਮੰਚ ਦੇ ਪ੍ਰਧਾਨ
ਗੁਰਮੀਤ ਸਿੰਘ ਪਾਹੜਾ ਦੀ ਰਹਿਨੁਮਾਈ ਹੇਠ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਛਪਾਲ ਸਿੰਘ ਘੁੰਮਣ, ਜਨਰਲ ਸਕੱਤਰ, ਪ੍ਰੋ. ਗੁਰਮੀਤ ਸਿੰਘ ਸਰਾਂ,
ਬਲਵੰਤ ਸਿੰਘ ਘੁਲਾ ਤੇ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਵਿਜੇ ਅਗਨੀਹੋਤਰੀ, ਜੋਗਿੰਦਰ ਸਿੰਘ ਸਿੰਘਪੁਰੀਆ ਤੇ ਵਿਦਿਆਰਥੀ ਮਸਾਉਣ ਮਸੀਹ ਨੇ ਗੀਤ, ਸੁਲਤਾਨ ਭਾਰਤੀ, ਜਨਕ ਰਾਜ ਰਠੋਰ ਤੇ ਵਿਦਿਆਰਥੀ ਰਣਬੀਰ ਸਿੰਘ ਸੰਧੂ ਨੇ ਗ਼ਜ਼ਲ ਤੇ ਕਵਿਤਾਵਾਂ ਪੇਸ਼ ਕੀਤੀਆਂ।
ਸਰਕਾਰੀ ਕਾਲਜ, ਗੁਰਦਾਸਪੁਰ ਦੇ ਵਾਈਸ ਪ੍ਰਿੰ. ਗੁਰਿੰਦਰ ਸਿੰਘ ਕਲਸੀ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ, ਨਟਾਲੀ ਰੰਗ ਮੰਚ ਤੇ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ। ਨਵੰਬਰ ਮਹੀਨੇ ਵਿੱਚ ਖੁਲ੍ਹੀ ਗਰਾਂਊਂਡ ਵਿਚ ਸਾਰੇ ਸਟਾਫ ਤੇ ਵਿਦਿਆਰਥੀਆਂ ਲਈ ਇਨ੍ਹਾਂ ਸੰਸਥਾਵਾਂ ਨਾਲ ਮਿਲ ਕੇ ਵੱਡਾ ਪ੍ਰੋਗਰਾਮ ਕਰਵਾਉਣ ਦਾ ਯਕੀਨ ਦੁਆਇਆ, ਜਿਸ ਵਿਚ ਨਾਟਕ ਤੇ ਗੀਤ ਸੰਗੀਤ ਤੇ ਹਾਸ-ਵਿਅੰਗ ਵੀ ਹੋਵੇਗਾ।
ਮੰਚ ਵਲੋਂ ਸਨਮਾਨ- ਚਿੰਨ੍ਹ ਤੇ ਸ਼ਾਲ ਨਾਲ ਪਰਸ਼ੋਤਮ ਸਿੰਘ ਲੱਲੀ ਜੀ ਨੂੰ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ, ਗੁਰਦਾਸਪੁਰ ਵਲੋਂ ਪਰਸ਼ੋਤਮ ਲੱਲੀ, ਡਾ. ਸੁਰੇਸ਼ ਮਹਿਤਾ, ਰਕੇਸ਼ ਕੁਮਾਰ ਖੋਜ ਅਫ਼ਸਰ ਪਠਾਨਕੋਟ, ਗੁਰਿੰਦਰ ਸਿੰਘ ਕਲਸੀ, ਅਸਿਸਟੈਂਟ ਪ੍ਰੋਫੈਸਰ ਪਲਵਿੰਦਰ ਕੌਰ, ਹਰਮੀਤ ਕੌਰ ਤੇ ਮਨਜੀਤ ਕੌਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਮੁੱਖ ਮਹਿਮਾਨ ਡਾ. ਪਰਮਜੀਤ ਸਿੰਘ ਕਲਸੀ ਵੱਲੋੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ ਮਾਸਟਰ ਸੁਭਾਸ਼, ਸ਼ਾਮ ਲਾਲ, ਨਵਰਾਜ ਸਿੰਘ ਸੰਧੂ, ਸੁਖਵਿੰਦਰ ਸਿੰਘ ਰਾਣਾ ਤੇ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਤੇ ਵਿਦਿਆਰਥਣਾਂ ਹਾਜ਼ਰ ਸਨ।