ਸਰਕਾਰੀ ਪੁਲੀ ਤੇ ਬੰਨ ਲੂਗਾਉਣ ਵਾਲਿਆਂ ਤੇ ਹੋਵੇਗੀ ਕਾਰਵਾਈ-ਪੂਨਮ ਸਿੰਘ। ਬਾਰਿਸ਼ ਨਾਲ ਪ੍ਰਭਾਵਿਤ ਖੇਤਰ ਦਾ ਕੀਤਾ ਦੌਰਾ ਸਾਦਿ/ਫਰੀਦਕੋਟ 23 ਜੁਲਾਈ (ਦਰਸ਼ਨ ਸਿੰਘ ਬਰਾੜ ਬਿਉਰੋ ਚੀਫ ਮਾਲਵਾ ਜੋਨ ਪੰਜਾਬ) ਸਾਦਿਕ,ਦੀਪ ਸਿੰਘ ਵਾਲਾ ਗੁਰੂ ਹਰ ਸਹਾਏ ਵਾਲੀ ਸੜਕ ਤੇ ਪੈਂਦੀਆਂ ਸਰਕਾਰੀ ਪੁਲੀਆਂ ਤੇ ਅਗਰ ਕੋਈ ਕਿਸਾਨ ਬੰਨ ਲੁਗਾਉਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਹ ਆਦੇਸ਼ SDM/ਫਰੀਦਕੋਟ ਮਿਸ ਪੂਨਮ ਸਿੰਘ ਨੇ ਪਿਛਲੇ ਦਿਨੀਂ ਹੋਈ ਬਾਰਿਸਾ ਨਾਲ ਖੇਤਾਂ ਚੋਂ ਖੜ੍ਹੇ ਪਾਣੀ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਸਾਦਿਕ ਚ ਪੈਂਦੇ ਪੰਜ ਪਿੰਡਾਂ ਦਾ ਦੌਰਾ ਕਰਨ ਮੌਕੇ ਦਿੱਤੇ ਉਨ੍ਹਾਂ ਕਿਹਾ ਕਿ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣਾ ਗਲਤ ਹੈ ਅਤੇ। ਇਹ ਜਿਸ ਤਰ੍ਹਾਂ ਵਹਿ ਰਿਹਾ ਹੈ ਉਸ ਨੂੰ ਵਹਿਣ ਦਿੱਤਾ ਜਾਵੇ।ਪੁਲੀ ਤੇ ਬੰਨ ਲੂਗਾਉਣ ਗੈਰ ਕਾਨੂੰਨੀ ਹੈ ਜਿਸ ਨਾਲ ਦੂਸਰੇ ਕਿਸਾਨ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ। ਫਸਲਾਂ ਚੋਂ ਪਾਣੀ ਆਉਣ ਕਰਕੇ SDM/ਫਰੀਦਕੋਟ ਮਿਸ ਪੂਨਮ ਸਿੰਘ ਵੱਲੋਂ ਸਾਦਿਕ ਸਬ ਤਹਿਸੀਲ ਚੌਕ ਪੈਂਦੇ ਪਿੰਡ ਕਾਉਣੀ ,ਪਿੰਡੀ ਬਲੋਚਾਂ, ਰੁਪਈਆ ਵਾਲਾ,ਝੋਕ ਸਰਕਾਰੀ ਅਤੇ ਸਾਧੂ ਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।