ਮਜੀਠਾ ਪੁਲਿਸ ਨੂ ਮਿਲਿਆ ਮਜੀਠਾ ਚੋ ਬੰਬ ਬਨਾਉਣ ਵਾਲਾ ਬਾਰੂਦ
ਮਜੀਠਾ, 18 ਅਗਸਤ ( ਰਾਜਾ ਕੋਟਲੀ ) – ਅੱਜ ਥਾਣਾ ਮਜੀਠਾ ਨੇ ਬਾਰੂਦ ਤੋਂ ਬੰਬ ਬਣਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ, ਥਾਣਾ ਮੁਖੀ ਕਰਮਪਾਲ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਵਾਰਡ ਨੰਬਰ 5, ਨੇੜੇ ਦਾਣਾ ਮੰਡੀ, ਮਜੀਠਾ ਨੂੰ ਏ ਐਸ ਆਈ ਸਸ਼ਪਾਲ ਸਿੰਘ ਨੇ ਕਾਰਵਾਈ ਕਰਦਿਆਂ ਹੋਇਆਂ ਬਾਰੂਦ ਤੋਂ ਬੰਬ ਬਣਾਉਣ ਵਾਲੇ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ।
ਜਿਸ ਪਾਸੋ 3000 ਹਵਾਈਆਂ, ਗੰਧਕ ਰਸਾਇਣ = 10 ਕਿਲੋ, ਲੋਹਾ ਖੋਲ = 290 ਟੁਕੜੇ, ਕਾਲਾ ਰਸਾਇਣ = 5 ਕਿੱਲੋਗ੍ਰਾਮ, ਚਿੱਟਾ ਰਸਾਇਣ = 6 ਕਿਲੋ ਅਤੇ ਸੇਬਾ ਰੱਸੀ = 20 ਟੁਕੜੇ ਮੌਕੇ ਤੋਂ ਪ੍ਰਾਪਤ ਹੋਇਆ ਹੈ।
ਜਿਸ ਤੇ ਥਾਣਾ ਮਜੀਠਾ ਦੀ ਪੁਲਿਸ ਨੇ ਯੂ / ਐਸ 336 ਆਈ ਪੀ ਸੀ, 9-ਬੀ ਐਕਸਪਲੋਜ਼ਿਵ ਐਕਟ ਅਧੀਨ ਐਫ ਆਈ ਆਰ ਨੰ -158 ਮਿਤੀ 16-08-2020 ਨੂੰ ਦਰਜ ਕਰ ਲਈ ਹੈ।