ਅੰਮ੍ਰਿਤਸਰ( ਰਾਜਾ ਕੋਟਲੀ) ਸ੍ਰੀ ਧਰੁਵ ਦਹੀਆ ਆਈ ਪੀ ਐਸ ਸੀਨੀਅਰ ਕਪਤਾਨ ਅੰਮ੍ਰਿਤਸਰ ਦਿਹਾਤੀ ਵੱਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਖੂਨ ਦਾਨ ਕੀਤਾ ਗਿਆ। ਸੀਨੀਅਰ ਕਪਤਾਨ ਦੁਆਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖੂਨ ਦਾਨ ਇੱਕ ਮਹਾਨ ਦਾਨ ਹੁੰਦਾ ਹੈ। ਇਸ ਲਈ ਸਾਰਿਆਂ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤੁਹਾਡੇ ਇਸ ਇੱਕ ਛੋਟੇ ਜਿਹੇ ਦਾਨ ਨਾਲ ਕਿਸੇ ਜ਼ਰੂਰਤਮੰਦ ਦੀ ਜਾਨ ਬਚ ਸਕਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਇਸ ਛੋਟੇ ਜਿਹੇ ਯਤਨ ਦਾ ਮਕਸਦ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਸਾਰੇ ਨੋਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਕਿਹਾ ਕਿ ਹਰ ਸਾਲ ਹਜਾਰਾ ਲੋਕ ਸੜਕ ਦੁਰਘਟਨਾਵਾਂ ਦਾ ਸਿਕਾਰ ਹੁੰਦੇ ਹਨ ਅਤੇ ਜਿਆਦਾਤਰ ਲੋਕਾ ਦੀ ਮੋਤ ਜਿਆਦਾ ਖੂਨ ਵਗ ਜਾਣ ਨਾਲ ਹੋ ਜਾਦੀ ਹੈ। ਸੋ ਸਾਡੇ ਇਸ ਛੋਟੇ ਜਿਹੇ ਦਾਨ ਨਾਲ ਕਿਸੇ ਜ਼ਰੂਰਤਮੰਦ ਦੀ ਜਾਨ ਬਚ ਸਕਦੀ ਹੈ।