ਵਿਆਹ ਦਾ ਝਾਸਾ ਦੇ ਇਕ ਫੌਜੀ ਨੇ ਕੀਤਾ ਵਿਧਵਾ ਔਰਤ ਨਾਲ ਖਿਲਵਾੜ
ਬਟਾਲਾ (ਨਰਿੰਦਰ ਕੋਰ ਪੁਰੇਵਾਲ,ਰਿੰਕੂ ਰਾਜਾ ) ਬਟਾਲਾ ਦੀ ਰਹਿਣ ਵਾਲੀ ਇਕ 25 ਸਾਲਾ ਵਿਧਵਾ ਔਰਤ ਨੇ ਇਕ ਲੜਕੇ ਤੇ ਵਿਆਹ ਦਾ ਝਾਸਾ ਦੇ ਕੇ ਉਸ ਨਾਲ ਕਰੀਬ ਇਕ ਸਾਲ ਤੱਕ ਸਬੰਧ ਬਣਾਉਣ ਦੇ ਇਲਜਾਮ ਲਗਾਏ ਹਨ।ਇਥੇ ਇਕ ਪ੍ਰੈਸ ਮੀਟਿੰਗ ਰਾਹੀ ਮੀਨਾ (ਕਾਲਪਨਿਕ ਨਾਮ) ਨੇ ਦੱਸਿਆ ਕਿ ਉ ਇਕ ਵਿਧਵਾ ਹੈ ਅਤੇ ਉਸਦੇ ਦੋ ਬੇਟੇ ਹਨ।ਉਸਨੇ ਕਿਹਾ ਕਿ ਉਸਦੇ ਮਾਤਾ-ਪਿਤਾ ਇਸ ਦੁਨੀਆ ਵਿਚ ਨਹੀ ਹਨ ਅਤੇ ਨਾ ਕੋਈ ਭੈਣ-ਭਰਾ ਹੈ,ਉਨਾ ਕਿਹਾ ਕਿ ਵਿਆਹ ਤੋਂ ਅੱਠ ਸਾਲ ਬਾਅਦ 2019 ਵਿਚ ਉਸਦੇ ਪਤੀ ਦੀ ਮੌਤ ਹੋ ਗਈ ਅਤੇ ਉ ਆਪਣੇ ਬੱਚੇ ਪਾਲਣ ਲਈ ਸੱਭਿਆਚਾਰਕ ਗਰੁੱਪ ਵਿਚ ਕੰਮ ਕਰਨ ਲੱਗ ਪਈ ਜਿਸਦਾ ਸੰਦੀਪ ਸਿੰਘ ਨੂੰ ਪਤਾ ਸੀ । ਸੰਦੀਪ ਸਿੰਘ ਫੌਜੀ ਨਾਲ ਹੋਈ ਮੁਲਕਾਤ ਬਾਰੇ ਦੱਸਦੇ ਉਨਾ ਕਿਹਾ ਕਿ ਉਨਾ ਨੂੰ ਇਕ ਅੰਕਲ ਸੁਖਜਿੰਦਰ ਸਿੰਘ ਵਾਸੀ ਮੂਲਿਆਵਾਲ ਮਿਲੇ ਜਿੰਨਾ ਕਿਹਾ ਕਿ ਉ ਰਿਸਤੇ ਕਰਵਾਉਦੇ ਹਨ ਅਤੇ ਉਨਾ ਆਪਣੇ ਬੇਟੇ ਸੰਦੀਪ ਸਿੰਘ ਫੌਜੀ ਦਾ ਵੱਟਸਅਪ ਨੰਬਰ ਦਿੰਦਿਆ ਕਿਹਾ ਕਿ ਤੁਸੀ ਆਪਣੀਆ ਕੁਝ ਫੋਟੋਆਂ ਇਸ ਨੰਬਰ ਦੇ ਪਾ ਦਿਉ। ਮੀਨਾ ਨੇ ਦੱਸਿਆ ਕਿ ਜਿਦਾ ਹੀ ਉਸਨੇ ਆਪਣੀਆਂ ਫੋਟੋਆਂ ਉਸ ਨੰਬਰ ਤੇ ਪਾਈਆ ਤਾ ਸੰਦੀਪ ਸਿੰਘ ਨੇ ਉਸ ਨੂੰ ਫੋਨ ਕਰਨਾ ਸੁਰੂ ਕਰ ਦਿੱਤਾ।ਮੀਨਾ ਅਨੁਸਾਰ ਸੰਦੀਪ ਸਿੰਘ ਨੇ ਕਿਹਾ ਕਿ ਉ ਉਸ ਨਾਲ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ।ਉਨਾ ਦੱਸਿਆ ਕਿ ਉਸਨੇ ਸੰਦੀਪ ਸਿੰਘ ਨੂੰ ਕਿਹਾ ਕਿ ਮੈ ਇਕ ਵਿਧਵਾ ਹਾਂ ਅਤੇ ਤੁਸੀ ਕੁਆਰੇ ਹੋ ਇਸ ਲਈ ਮੈਂ ਤੁਹਾਡੀ ਗੱਲ ਨਹੀ ਮੰਨ ਸਕਦੀ ਪਰ ਬਾਰ-ਬਾਰ ਫੋਨ ਤੇ ਇਹੀ ਗੱਲ ਕਰਨ ਕਾਰਨ ਉ ਸੰਦੀਪ ਦੀਆਂ ਗੱਲਾਂ ਵਿਚ ਆ ਗਈ।ਉਨੇ ਕਿਹਾ ਕਿ ਸੰਦੀਪ ਸਿੰਘ ਇਕ ਫੌਜੀ ਹੈ ਅਤੇ ਉ ਜਦੋ ਛੁੱਟੀ ਆਉਦਾਂ ਸੀ ਤਾਂ ਉਸ ਕੋਲ ਹੀ ਰੁੱਕਦਾ ਸੀ ਅਤੇ ਇਹ ਵੀ ਕਹਿੰਦਾ ਸੀ ਕਿ ਉ ਉਸ ਨਾਲ ਵਿਆਹ ਕਰਵਾਏਗਾ ਅਤੇ ਉਸਦੇ ਬੇਟਿਆਂ ਨੂੰ ਪਿਤਾ ਦਾ ਨਾਮ ਦੇਵੇਗਾ ।ਉਸਨੇ ਕਿਹਾ ਕਿ ਸੰਦੀਪ ਸਿੰਘ ਇਕ ਪਤੀ ਵਾਗ ਉਸਦੇ ਬੇਟਿਆਂ ਅਤੇ ਘਰ ਦੇ ਖਰਚੇ ਲਈ ਉਸਨੂੰ ਕੁਝ ਪੈਸੇ ਵੀ ਭੇਜਦਾ ਸੀ ਤੇ ਕਹਿੰਦਾ ਸੀ ਕਿ ਤੂੰ ਸਟੇਜਾਂ ਤੇ ਕੰਮ ਨਾ ਕਰ।ਇਥੇ ਮੀਨਾ ਨੇ ਇਹ ਵੀ ਦੱਸਿਆ ਕਿ ਸੰਦੀਪ ਨੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ।ਉਸਨੇ ਕਿਹਾ ਬੀਤੀ 25 ਜਨਵਰੀ ਸਵੇਰੇ 9 ਵਜੇ ਸੰਦੀਪ ਸਿੰਘ ਫੌਜ ਤੋਂ ਛੁੱਟੀ ਆਇਆ ਤਾਂ ਸਿੱਧਾ ਉਸਦੇ ਘਰੇ ਹੀ ਰੁੱਕਿਆ ਪਰ ਸਾਮ ਨੂੰ ਉਸਦੇ ਪਰਿਵਾਰਕ ਮੈਬਰ ਕੁਝ ਪਿੰਡ ਦੇ ਮੋਹਤਬਰਾਂ ਨਾਲ ਉਸਦੇ ਘਰ ਆਏ ਅਤੇ ਸੰਦੀਪ ਨੂੰ ਆਪਣੇ ਨਾਲ ਲੈ ਗਏ।ਮੀਨਾ ਨੇ ਕਿਹਾ ਕਿ ਅੱਗਲੇ ਦਿਨ 26 ਜਨਵਰੀ ਨੂੰ ਸੰਦੀਪ ਸਿੰਘ ਦੇ ਪਰਿਵਾਰ ਨੇ ਮੈਨੂੰ ਪਿੰਡ ਦੇ ਮੋਹਤਬਰਾਂ ਵਿਚ ਸੱਦਿਆ ਜਿਥੇ ਸੰਦੀਪ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਜਿਥੇ ਇਨਕਾਰ ਕੀਤਾ ਉਥੇ ਮੈਨੂੰ ਰਾਜੀਨਾਮਾ ਕਰਨ ਲਈ ਵੀ ਕਿਹਾ ਗਿਆ।ਇਸ ਪ੍ਰੈਸ ਮੀਟਿੰਗ ਵਿਚ ਮੀਨਾ ਨੇ ਆਪਣੇ ਅਤੇ ਸੰਦੀਪ ਸਿੰਘ ਦੇ ਰਿਸਤਿਆ ਦੇ ਕੁਝ ਸਬੂਤ ਪੇਸ ਕੀਤੇ ਅਤੇ ਕਿਹਾ ਕਿ ਸੰਦੀਪ ਵੱਲੋ ਆਪਣੀ ਵਰਦੀ ਅਤੇ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਕਸਮਾ ਖਾ ਕੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ।ਅੱਗੇ ਮੀਨਾ ਨੇ ਦੱਸਿਆ ਕਿ ਜਿਦਾ ਹੀ ਉਸਨੇ ਸੰਦੀਪ ਸਿੰਘ ਫੌਜੀ ਅਤੇ ਉਸਦੇ ਪਰਿਵਾਰ ਖਿਲਾਫ ਪੁਲਿਸ ਕੋਲੋ ਸਿਕਾਇਤ ਕੀਤੀ ਅਤੇ ਪੁਲਿਸ ਵੱਲੋ ਕਾਰਵਾਈ ਸੁਰੂ ਕੀਤੀ ਗਈ ਤਾਂ ਸੰਦੀਪ ਸਿੰਘ ਦੀ ਭਾਬੀ ਕਿੰਦਰ ਅਤੇ ਪਰਿਵਾਰ ਵੱਲੋ ਉਸ ਨੂੰ ਧਮਕਾਉਣ ਲਈ ਸੁਨੇਹੇ ਭੇਜੇ ਗਏ ਅਤੇ ਕਿਹਾ ਗਿਆ ਅਸੀ ਪੈਸੇ ਵਾਲੇ ਹਾਂ ਤੂੰ ਜਿਥੇ ਮਰਜੀ ਦੌੜ ਕੁਝ ਨਹੀ ਹੋਣਾ ਅਤੇ ਨਾਲ ਹੀ ਮੇਰੇ ਤੇ ਨਸਾ ਕਰਨ ਦੇ ਆਰੋਪ ਲਾਏ। ਮੀਨਾ ਨੇ ਇਨਸਾਫ ਮੰਗਦਿਆ ਸੰਦੀਪ ਸਿੰਘ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ।ਉਸਨੇ ਇਹ ਵੀ ਕਿਹਾ ਕਿ ਉ ਆਪਣਾ ਡੋਪ ਟੈਸਟ ਕਰਵਾਉਣ ਲਈ ਵੀ ਤਿਆਰ ਹੈ ਅੰਤ ਵਿਚ ਉਸਨੇ ਪੁਲਿਸ ਪ੍ਰਸਾਸਨ ਤੇ ਭਰੋਸਾ ਜਤਾਇਆ ਕਿ ਪੁਲਿਸ ਉਸਨੂੰ ਇਨਸਾਫ ਜਰੂਰ ਦੇਵੇਗੀ ਅਤੇ ਨਾਲ ਹੀ ਉਸਨੇ ਕਿਹਾ ਕਿ ਸੰਦੀਪ ਸਿੰਘ ਦੇ ਪਰਿਵਾਰ ਵੱਲੋਂ ਉਸਨੂੰ ਜਾਨ ਦਾ ਖਤਰਾ ਹੈ ਅਤੇ ਜੇਕਰ ਉਸਨੂੰ ਕੁਝ ਵੀ ਹੁੰਦਾ ਹੈ ਤਾਂ ਉਸਦਾ ਜਿੰੰਮੇਵਾਰ ਉਕਤ ਲੜਕੇ ਦਾ ਪਰਿਵਾਰ ਹੋਵੇਗਾ ।ਉਧਰ ਜਦੋ ਇਸ ਸਬੰਧੀ ਇਸ ਕੇਸ ਦੀ ਜਾਂਚ ਕਰ ਰਹੇ ਏ ਐਸ ਆਈ ਨਰਜੀਵ ਸਿੰਘ ਥਾਣਾ ਸਿਵਲ ਲਾਇਨ ਨਾਲ ਗੱਲ ਕੀਤੀ ਗਈ ਤਾਂ ਉਨਾ ਕਿਹਾ ਕਿ ਵਿਧਵਾ ਔਰਤ ਵੱਲੋ ਸਿਕਾਇਤ ਆਉਣ ਤੋਂ ਬਾਅਦ ਉ ਲੜਕੇ ਸੰਦੀਪ ਸਿੰਘ ਫੌਜੀ ਦੇ ਘਰ ਗਏ ਸਨ ਪਰ ਉਸ ਵੇਲੇ ਲੜਕਾ ਅਤੇ ਉਸਦਾ ਪਰਿਵਾਰ ਘਰ ਨਹੀ ਮਿਲੇ।ਇਸ ਸਬੰਧੀ ਜਦੋ ਲੜਕੇ ਪਰਿਵਾਰ ਦਾ ਪੱਖ ਲਿਆ ਗਿਆ ਤਾ ਲੜਕੇ ਦੇ ਪਿਤਾ ਸੁਖਜਿੰਦਰ ਸਿੰਘ ਨੇ ਪਹਿਲਾ ਕਿਸੇ ਸਾਹ ਨਾਲ ਗੱਲ ਕਰਵਾਉਣ ਦੀ ਗੱਲ ਕਹੀ ਪਰ ਬਾਅਦ ਵਿਚ ਕਿਹਾ ਕਿ ਸਾਡਾ ਕੱਲ ਰਾਜੀਨਾਮਾ ਹੈ।