ਥਾਣਾ ਕੱਥੂਨੰਗਲ ਅਧੀਨ ਆਉਂਦੇ ਪਿੰਡ ਤਲਵੰਡੀ ਖੁੰਮਨ ਦੇ ਨੌਜਵਾਨ ਦਾ ਦੋਸਤਾਂ ਵਲੋਂ ਕਤਲ
ਕੱਥੂਨੰਗਲ :- (ਰਾਜਾ ਕੋਟਲੀ )ਪੁਲਿਸ ਥਾਣਾ ਕੱਥੂਨੰਗਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਖੁੰਮਨ ਦੇ ਇੱਕ ਤੀਹ ਸਾਲਾ ਨੌਜਵਾਨ ਦਾ ਉਸਦੇ ਹੀ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਅਗਵਾਹ ਕਰਨ ਉਪਰੰਤ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ |ਨੌਜਵਾਨ ਲੜਕੇ ਦੀ ਮਾਂ ਰਾਣੀ ਪਤਨੀ ਸੁਖਦੇਵ ਸਿੰਘ ਵਾਸੀ ਤਲਵੰਡੀ ਖੁੰਮਨ ਵੱਲੋਂ ਪੁਲਿਸ ਦਿੱਤੇ ਗਏ ਬਿਅਾਨਾ ਵਿੱਚ ਦੱਸਿਆ ਕੇ ਉਸਦਾ ਲੜਕਾ ਸੋਨੂੰ 26 ਜਨਵਰੀ ਨੂੰ 9 ਵਜੇ ਸਵੇਰੇ ਘਰੋਂ ਗਿਆ ਤੇ ਮੁੜਕੇ ਵਾਪਸ ਨਹੀਂ ਆਇਆ ਜਿਸਦੀ ਉਹ ਹਰ ਜਗ੍ਹਾ ਭਾਲ ਕਰਦੇ ਰਹੇ ਪਰ ਓਹਨਾ ਦੇ ਲੜਕੇ ਦਾ ਕੁੱਝ ਪਤਾ ਨਹੀਂ ਲੱਗਾ| ਨੌਜਵਾਨ ਦੀ ਮਾਂ ਨੇ ਦੱਸਿਆ ਕੇ ਲੜਕੇ ਦੀ ਗੁੰਮ ਹੋਣ ਦੀ ਰਿਪੋਰਟ ਥਾਣਾ ਕੱਥੂਨੰਗਲ ਵਿਖੇ ਦਿੱਤੀ ਗਈ ਤੇ ਸ਼ੱਕ ਜਾਹਰ ਕੀਤਾ ਕੇ ਉਸਦੇ ਲੜਕੇ ਨੂੰ ਓਹਨਾ ਦੇ ਪਿੰਡ ਦੇ ਹੀ ਵਿਅਕਤੀ ਜਸ਼ਨ ਪੁੱਤੁਰ ਤੋਤੀ ,ਜਗਪ੍ਰੀਤ ਸਿੰਘ ਜੱਗਾ ਪੁੱਤੁਰ ਨਿਰਮਲ ਸਿੰਘ ਵਾਸੀ ਤਲਵੰਡੀ ਖੁੰਮਨ ਅਤੇ ਘੁੱਲਾ ਵਾਸੀ ਰੰਗੀਲਪੁਰ ਆਪਣੇ ਨਾਲ ਲੈ ਕੇ ਗਏ ਸੀ ਜਿਸਨੂੰ ਓਹਨਾ ਮਾਰ ਦਿੱਤਾ ਹੈ | ਪੁਲਿਸ ਥਾਣਾ ਕੱਥੂਨੰਗਲ ਵਲੋਂ ਤਰੁੰਤ ਜਾਂਚ ਆਰੰਭ ਕਰ ਦਿੱਤੀ ਅਤੇ ਜਗਪ੍ਰੀਤ ਸਿੰਘ ਜੱਗਾ ਨੂੰ ਗਿਰਫ਼ਤਾਰ ਕਰਕੇ ਪੁੱਛ ਗਿੱਛ ਕੀਤੀ ਜਿਸ ਦੌਰਾਨ ਉਸਨੇ ਇਹ ਮੰਨਿਅਾ ਕੇ ਸੋਨੂੰ ਨੂੰ ਓਹਨਾ ਅਗਵਾਹ ਕਰਨ ਤੋਂ ਬਾਅਦ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਕਸਦ ਨਾਲ ਲਾਸ਼ ਨੂੰ ਗੁੱਜ਼ਰਪੁਰੇ ਪਿੰਡ ਕੋਲ ਅੱਪਰਬਾਰੀ ਦੁਆਬ ਨਹਿਰ ਤੇ ਝਾੜੀਆਂ ਵਿੱਚ ਲੁਕਾ ਦਿੱਤਾ ਹੈ | ਕਥਿਤ ਦੋਸ਼ੀ ਨੇ ਇਹ ਵੀ ਇਕਬਾਲ ਕੀਤਾ ਕੇ ਇਸ ਕਤਲ ਦੀ ਘਟਨਾ ਚ ਉਸਦੇ ਨਾਲ ਦੋ ਸਾਥੀ ਹੋਰ ਜਸ਼ਨ ਅਤੇ ਖੁੱਲ੍ਹਾ ਵੀ ਸ਼ਾਮਿਲ ਹਨ |ਪੁਲਿਸ ਥਾਣਾ ਕੱਥੂਨੰਗਲ ਦੇ ਬੁਲਾਰੇ ਨੇ ਜਾਣਕਾਰੀ ਦੱਸਿਆ ਇਸ ਕਤਲ ਦੀ ਘਟਨਾ ਚ ਸ਼ਾਮਿਲ ਤਿੰਨੇ ਦੋਸ਼ੀਆਂ ਖਿਲਾਫ 302 ਦਾ ਮੁੱਕਦਮਾ ਦਰਜ ਕਰਕੇ ਬਾਕੀ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |ਇਸ ਮੌਕੇ ਤੇ ਮ੍ਰਿਤਕ ਲੜਕੇ ਸੋਨੂੰ ਦੀ ਮਾਂ ਨੇ ਪੁਲਿਸ ਥਾਣਾ ਕੱਥੂਨੰਗਲ ਦੀ ਪੁਲਿਸ ਤੇ ਦੋਸ਼ ਲਾਉਂਦਿਆਂ ਆਖਿਆ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੇ ਉਸਦੇ ਬੇਟੇ ਦੀ ਜਾਣ ਲੈ ਲੲੀ ਹੈ ਜੇਕਰ ਪੁਲਿਸ ਨੇ ਸਮੇ ਸਰ ਕਾਰਵਾਈ ਕੀਤੀ ਹੁੰਦੀ ਤਾ ਉਸਦੇ ਬੇਟੇ ਦੀ ਜਾਣ ਬੱਚ ਸਕਦੀ ਸੀ |ਓਹਨਾ ਅੱਗੇ ਕਿਹਾ 28 ਜਨਵਰੀ ਨੂੰ ਪੁਲਿਸ ਚੌਕੀ ਜੈਂਤੀਪੂਰ ਨੂੰ ਅਤੇ ਉਸਤੋਂ ਬਾਅਦ ਥਾਣਾ ਕੱਥੂਨੰਗਲ ਵਿਖੇ ਆਪਣੇ ਬੇਟੇ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਪੁਲਿਸ ਇਹ ਕੇ ਵਾਪਸ ਭੇਜ ਦਿੰਦੀ ਸੀ ਕੇ ਘਰ ਚਲੇ ਜਾਓ ਤੁਹਾਡਾ ਬੇਟਾ ਵਾਪਸ ਆ ਜਾਵੇਗਾ |
ਕੈਪਸ਼ਨ :- ਕਤਲ ਕੀਤੇ ਗਏ ਨੌਜਵਾਨ ਸੋਨੂ ਦੀ ਪੁਰਾਣੀ ਤਸਵੀਰ
2.ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਿਕ ਨੌਜਵਾਨ ਦੀ ਮਾਂ ਤੇ ਹੋਰ