ਇੰਡੀਅਨ ਜਰਨਾਲਿਸਟ ਆਫ ਇੰਡੀਆ ਪ੍ਰੈਸ ਕਲੱਬ ਰਜਿ, ਇਕਾਈ ਜੰਡਿਆਲਾ ਗੁਰੂ ਵਲੋਂ ਐਸ, ਐਮ, ਓ ਡਾ, ਸਮੀਤ ਨੂੰ ਕੀਤਾ ਗਿਆ ਸਨਮਾਨਿਤ।
ਅਮ੍ਰਿਤਸਰ 10ਫਰਵਰੀ(ਰਾਜਾ ਕੋਟਲੀ) ਸਰਕਾਰੀ ਦਫ਼ਤਰਾਂ ਵਿੱਚ ਡਿਊਟੀ ਕਰ ਰਹੇ ਇਮਾਨਦਾਰ ਮੁਲਾਜ਼ਮਾਂ ਦੀ ਘਾਟ ਨਹੀਂ ਹੈ। ਇਮਾਨਦਾਰ ਅਧਿਕਾਰੀਆਂ ਨੂੰ ਸਮਾਜ਼ ਸੇਵੀ ਜਥੇਬੰਦੀਆਂ ਵੱਲੋਂ ਮਾਨ ਸਨਮਾਨ ਜ਼ਰੂਰ ਮਿਲਦਾ ਹੈ ਜਿਸ ਦੇ ਸਬੰਧ ਵਿਚ ਸਰਕਾਰੀ ਹਸਪਤਾਲ ਮਾਨਾਂਵਾਲਾ ਦੇ ਨਵ ਨਿਯੁਕਤ ਐਸ,ਐਮ, ਓ ਡਾ ਸੁਮਿਤ ਸਿੰਘ ਜੀ ਵੱਲੋਂ ਵਧੀਆ ਕਾਰਗੁਜ਼ਾਰੀ ਦੇ ਚਲਦਿਆਂ ‘ਤੇ ਆਮ ਜਨਤਾ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ‘ਤੇ ਇੰਡੀਆਨ ਜਰਨਾਲਿਸਟ ਆਫ ਇੰਡੀਆ ਜੰਡਿਆਲਾ ਇਕਾਈ ਦੇ ਪ੍ਰਧਾਨ ਜਸਬੀਰ ਸਿੰਘ ਭੋਲਾ ‘ਤੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਵਿਰਦੀ ਦੀ ਅਗਵਾਈ ਵਿਚ ਐਸ ਐਮ ਓ ਸੁਮਿਤ ਸਿੰਘ ਜੀ,ਮਲੇਰੀਆ ਅਫਸਰ ਪ੍ਰਿਤਪਾਲ ਤੇ ਜਿਲਾ ਲੈਬੋਰਟਰੀ ਟੈਕਨਿਸ਼ਨ ਕਸ਼ਮੀਰ ਸਿੰਘ ਕੰਗ ਆਦਿ ਨੂੰ ਲੋਈ ਅਤੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ ਸੁਮਿਤ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹਾਂ ਜੋ ਮੈਨੂੰ ਇਸ ਡਾਕਟਰੀ ਲਾਈਨ ਬਖ਼ਸ਼ ਕੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦਾ ਬਲ ਬਖਸ਼ਿਆ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜੋ ਲੋਕ ਮੇਰੀ ਡਿਊਟੀ ਕਾਲ ਦੌਰਾਨ ਮਾਨਾਵਾਲਾ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਉਣ ਉਹ ਤੰਦਰੁਸਤ ਹੋ ਕੇ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਵਿੱਚ ਜਾਣ।ਅੱਗੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦਾ ਸਹਾਰਾ ਲੈਣਾ ਚਾਹੀਦਾ ਹੈ ਇਥੇ ਬਹੁਤੀਆਂ ਦਵਾਈਆਂ ਫ੍ਰੀ ਸਰਕਾਰੀ ਪਰਚੀ ਤੇ ਮਿਲਦੀਆਂ ਹਨ I ਇਥੇ ਹਰ ਇੱਕ ਆਉਣ ਵਾਲੇ ਮਰੀਜ਼ ਨੂੰ ਅਸੀਂ ਆਪਣੇ ਪ੍ਰੀਵਾਰਿਕ ਮੈਂਬਰਾਂ ਵਾਂਗ ਸਮਝਦੇ ਹਾਂ I ਇਸ ਮੌਕੇ ਅੰਮ੍ਰਿਤਸਰ ਤੋਂ ਪੱਤਰਕਾਰ ਹਰਪਾਲ ਸਿੰਘ ਅੱਜ ਦੀ ਅਵਾਜ, ਕੁਲਦੀਪ ਸਿੰਘ ਭੁੱਲਰ, ਕੁਲਵੰਤ ਸਿੰਘ ਵਿਰਦੀ, ਵਿਕਰਮ ਜੀਤ ਸਿੰਘ ਬੋਬੀ, ਨਰਿੰਦਰ ਸਿੰਘ ਗਹਿਰੀ, ਦਿਨੇਸ਼ ਸੋਨੀ,ਅਵਤਾਰ ਸਿੰਘ ਆਦਿ ਹਾਜਰ ਸਨ।