ਕਿਸਾਨਾਂ ਦਿੱਤਾ ਬਟਾਲਾ-ਕਾਦੀਆਂ ਰੇਲਵੇ ਲਾਈਨ ਤੇ ਧਰਨਾ
ਬਟਾਲਾ (ਨਰਿੰਦਰ ਪੁਰੇਵਾਲ,ਰਿੰਕੂ ਰਾਜਾ) ਜਿਥੇ ਬੀਤੇ ਕਈ ਮਹੀਨਿਆਂ ਤੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਮਜਦੂਰ ਜੱਥੇਬੰਦੀਆਂ ਲਗਾਤਾਰ ਸਘੰਰਸ਼ ਕਰ ਰਹੀਆਂ ਹਨ।ਉਥੇ ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਅੱਜ ਦੁਪਹਿਰ 12 ਤੋਂ 4 ਵਜੇ ਤੱਕ ਕਿਸਾਨਾਂ ਮਜਦੂਰਾਂ ਨੇ ਰੇਲਵੇ ਲਾਈਨਾਂ ਤੇ ਧਰਨਾ ਦਿੱਤਾ।ਇਸੇ ਦੇ ਤਹਿਤ ਬਟਾਲਾ ਅੰਦਰ ਵੀ ਕਿਸਾਨਾਂ ਵੱਲੋਂ ਬਟਾਲਾ-ਕਾਦੀਆਂ ਰੇਲਵੇ ਲਾਈਨ ਤੇ ਧਰਨਾ ਦਿੱਤਾ ਗਿਆ।ਇਸ ਧਰਨੇ ਦੌਰਾਨ ਮਹਿਲਾਵਾਂ ਵੀ ਸਾਮਿਲ ਸਨ।ਧਰਨੇ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਧਰਮੀ ਫੌਜੀ ਨੇ ਕਿਹਾ ਕਿ ਖੇਤੀ ਸਬੰਧੀ ਮੋਦੀ ਸਰਕਾਰ ਨੇ ਜੋ ਤਿੰਨ ਕਾਲੇ ਬਿੱਲ ਪਾਸ ਕੀਤੇ ਹਨ ਉਨਾਂ ਨੂੰ ਕਿਸੇ ਕੀਮਤ ਤੇ ਮਨਜੂਰ ਕੀਤਾ ਜਾਵੇਗਾ।ਉਨਾਂ ਕਿਹਾ ਕਿ ਮੋਦੀ ਨੂੰ ਕਿਸਾਨਾਂ ਦੀ ਗੱਲ ਸੁਨਣੀ ਅਤੇ ਮੰਨਣੀ ਚਾਹੀਦੀ ਹੈ,ਕਿਉਕਿ ਇਹ ਕਾਲੇ ਕਾਨੂੰਨ ਸਿਰਫ ਕਿਸਾਨਾਂ ਹੀ ਨਹੀ ਹਰ ਵਰਗ ਲਈ ਨੁਕਸਾਨਵੰਦ ਹਨ।ਉਨਾਂ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਿਸ ਨਹੀ ਲਏ ਜਾਂਦੇ ਉਨਾਂ ਦਾ ਸਘੰਰਸ਼ ਜਾਰੀ ਰਹੇਗਾ।ਇਸ ਮੌਕੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।ਇਸ ਮੌਕੇ ਡਾ.ਅਮਰੀਕ ਸਿੰਘ ਲੌਗੋਵਾਲ,ਗੁਰਿੰਦਰਜੀਤ ਸਿੰਘ ਮਸਾਣੀਆਂ,ਸੁਰਿੰਦਰ ਸਿੰਘ,ਨਿਰਮਲ ਸਿੰਘ,ਦਿਲਬਾਗ ਸਿੰਘ,ਦਵਿੰਦਰਪਾਲ ਸਿੰਘ,ਗੁਰਨਾਮ ਸਿੰਘ,ਪ੍ਰਗਟ ਸਿੰਘ,ਨਿਸਾਨ ਸਿੰਘ,ਸਤਨਾਮ ਸਿੰਘ,ਜਸਬੀਰ ਸਿੰਘ,ਸਿੰਗਾਰ ਸਿੰਘ,ਲੰਬਰਦਾਰ ਸੁਖਰਾਜ ਸਿੰਘ,ਸੋਨੂੰ ਮੱਧਰਾ,ਪਰਮਜੀਤ ਸਿੰਘ ਕਾਹਲੋ,ਗੁਰਪ੍ਰੀਤ ਸਿੰਘ,ਖੁਸਹਾਲ ਸਿੰਘ,ਜਸਵੰਤ ਸਿੰਘ,ਸਤਕਰਨ ਸਿੰਘ ਆਦਿ ਹਾਜਰ ਸਨ।