ਮਜੀਠਾ (ਰਾਜਾ ਕੋਟਲੀ)ਸੀਨੀਅਰ ਕਾਂਗਰਸੀ ਆਗੂ ਜੋਨਦੀਪ ਸਿੰਘ ਅਤੇ ਹਰਪਾਲ ਸਿੰਘ PP ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰ ਯੋਗ ਦਾਦੀ ਮਾਤਾ ਬਚਨ ਕੌਰ ਜੀ ਦਾ ਅਚਾਨਕ ਦਿਹਾਂਤ ਹੋ ਗਿਆ ।ਇਸ ਅਚਨਚੇਤ ਹੋਈ ਮੌਤ ਨਾਲ ਜਿਥੇ ਇੱਕ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਹੀ ਸਾਕ ਸਬੰਧੀ ਤੇ ਦੋਸਤ ਮਿੱਤਰ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ‘ਚ ਹਲਕਾ ਮਜੀਠਾ ਦੇ ਇੰਚਾਰਜ ਅਤੇ ਜ਼ਿਲਾ ਯੋਜਨਾ ਬੋਰਡ ਅੰਮ੍ਰਿਤਸਰ ਦੇ ਚੇਅਰਮੈਨ ਸ੍ਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਡਾ ਸਤਿੰਦਰ ਕੌਰ ਮਜੀਠੀਆ, ਮਾਰਕਿਟ ਕਮੇਟੀ ਮਜੀਠਾ ਦੇ ਵਾਈਸ ਚੇਅਰਮੈਨ ਸ੍ਰ ਗੁਰਮੁੱਖ ਸਿੰਘ, ਸਰਪੰਚ ਜਮੇਲ ਸਿੰਘ ਕਾਦਰਾਂਬਾਦ, ਸਰਪੰਚ ਕੁਲਵੰਤ ਸਿੰਘ ਕੋਟਲੀ ਮੱਲੀਆ, ਸਾਬਕਾ ਸਰਪੰਚ ਬਲਬੀਰ ਸਿੰਘ ਕੋਟਲੀ ਢੋਲੇ ਸਾਹ, ਬਾਬਾ ਸੰਤੋਖ ਸਿੰਘ, ਮੈਂਬਰ ਸਤਨਾਮ ਸਿੰਘ, ਫੋਜੀ ਜਗੀਰ ਸਿੰਘ ,ਪ੍ਰਧਾਨ ਗੁਰਮੀਤ ਸਿੰਘ, ਏ,ਐਸ,ਆਈ,ਨਰਿੰਦਰ ਸਿੰਘ,ਨੇ ਇਸ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।