ਸੇਵਾ ਮੁਕਤੀ ਤੇ ਵਿਸ਼ੇਸ
ਬਹੁਤ ਪੱਖੀ ਸਖਸ਼ੀਅਤ ਦੇ ਮਾਲਕ
(ਰਿਪੋਰਟ ਸੁਸ਼ੀਲ ਬਰਨਾਲਾ ਗੁਰਦਾਸਪੁਰ)
ਸ੍ਰ. ਗੁਰਮੀਤ ਸਿੰਘ ਪਾਹੜਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਉਨ੍ਹਾਂ ਦਾ ਜਨਮ 14 ਮਾਰਚ 1963 ਨੂੰ ਪਿੰਡ ਪਾਹੜਾ ਵਿੱਚ ਸ੍ਰ ਕਰਨੈਲ ਸਿੰਘ ਸਰਾਂ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਹੋਇਆ। ਇਹ ਪੰਜ ਭੈਣ ਭਰਾਵਾਂ ਚੋਂ ਸਭ ਤੋਂ ਛੋਟੇ ਸਨ। ਇਹ 1986 ਵਿੱਚ ਬਤੌਰ ਲਾਈਨ ਮੈਨ ਮਹਿਕਮੇ ਬਿਜਲੀ ਬੋਰਡ ਵਿੱਚ ਭਰਤੀ ਹੋਵੋ। ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਵਿੱਚ ਸਬ- ਡਵੀਜ਼ਨ ਤੋਂ ਲੈਕੇ ਸਰਕਲ ਤੱਕ ਦੇ ਵੱਖ-ਵੱਖ ਜ਼ਿੰਮੇਵਾਰ ਆਹੁਦਿਆ ਤੇ ਕੰਮ ਕਰਦੇ ਰਹੇ ਹਨ । ਤੇ ਅਨੇਕਾਂ ਮੁਲਾਜ਼ਮ ਘੋਲਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਇਹਨਾਂ ਟੀ. ਐਸ. ਯੂ. ਅੰਦਰ ਕੰਮ ਕਰਦੇ ਹਿਰਾਵਲ ਦਸਤਾ ਗਰੁੱਪ ਦੇ ਸੂਬਾ ਮੈਂਬਰ ਦੇ ਤੋਰ ਤੇ ਵੀ ਕੰਮ ਕੀਤਾ।
ਜਿਥੇ ਇਨ੍ਹਾਂ ਨੇ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਮਹਿਕਮੇ ਵਿਚ ਸੇਵਾ ਨਿਭਾਈ ਉਥੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਪਾਹੜਾ ਜੀ ਨੂੰ ਵੱਖ-ਵੱਖ ਸਾਹਿਤਕ, ਸਮਾਜਿਕ, ਜਮਹੂਰੀ ਤੇ ਸਭਿਆਚਾਰਕ ਜਥੇਬੰਦੀਆਂ ਵਿੱਚ ਵੀ ਜਿੰਮੇਵਾਰ ਅਹੁਦਿਆਂ ਤੇ ਕੰਮ ਕਰਨ ਦਾ ਮੌਕਾ ਨਸੀਬ ਹੋਇਆ। ਜਿਨ੍ਹਾਂ ਵਿੱਚ ਸਾਹਿਤ ਸਭਾ ਗੁਰਦਾਸਪੁਰ, ਨਟਾਲੀ ਰੰਗਮੰਚ ਗੁਰਦਾਸਪੁਰ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੁਰਦਾਸਪੁਰ, ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਗੁਰਦਾਸਪੁਰ, ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜੇਸ਼ਨ ਪੰਜਾਬ, ਸੇਵਾ ਤੇ ਸਿਖਿਆ ਸੋਸਾਇਟੀ ਗੁਰਦਾਸਪੁਰ ਮੁੱਖ ਤੌਰ ਤੇ ਸ਼ਾਮਲ ਹਨ।
ਅੱਜ ਕਲ੍ਹ ਇਹ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੇ ਗੁਰਦਾਸਪੁਰ ਦੇ ਪ੍ਰਧਾਨ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ। ਆਪਣੀ 58 ਸਾਲ ਉਮਰ ਪੂਰੀ ਹੋਣ ਤੇ ਬੇ-ਦਾਗ਼ ਸਾਢੇ ਚੌਂਤੀ ਸਾਲ ਸਰਵਿਸ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਿਹਾਤੀ ਉਪ ਮੰਡਲ ਗੁਰਦਾਸਪੁਰ ਤੋਂ ਜੂਨੀਅਰ ਇੰਜੀਨੀਅਰ ਦੇ ਆਹੁਦੇ ਤੋਂ 31 ਮਾਰਚ 2021 ਨੂੰ ਸੇਵਾ-ਮੁਕਤ ਸੇਵਾ ਮੁਕਤ ਹੋ ਰਹੇ ਹਨ। ਪ੍ਰਮਾਤਮਾ ਇਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਅਮੀਨ