ਤੁਰੰਤ ਕਾਰਵਾਈ ਕਰਦਿਆਂ,ਸਾਲੇਹਾਰ ਨਾਲ ਬਲਾਤਕਾਰ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ
ਬਟਾਲਾ (ਨਰਿੰਦਰ ਕੌਰ ਪੁਰੇਵਾਲ,ਰਿੰਕੂ ਰਾਜਾ ) ਬੀਤੇ ਦਿਨੀਂ ਥਾਣਾ ਘਣੀਏਂ ਕੇ ਬਾਂਗਰ ਅਧੀਨ ਆਉਂਦੇ ਪਿੰਡ ਘਣੀਏਂ ਕੇ ਬਾਂਗਰ ਵਿਖੇ ਆਪਣੇ ਸਾਲੇ ਨੂੰ ਬੰਨ ਕੇ ਉਸਦੇ ਸਾਹਮਣੇ ਆਪਣੀ ਸਾਲੇਹਾਰ ਨਾਲ ਬਲਾਤਕਾਰ ਕਰਨ ਵਾਲੇ ਆਰੋਪੀ ਗੁਰਮੀਤ ਸਿੰਘ ਪੁੱਤਰ ਜੋਗਾ ਸਿੰਘ ਪਿੰਡ ਕੋਟ ਜ਼ਿਲ੍ਹਾ ਤਰਨਤਾਰਨ ਹਾਲ ਵਾਸੀ ਅੱਡਾ ਝਬਾਲ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ।ਇਹ ਜਾਣਕਾਰੀ ਐਸ ਐਚ ਓ ਘਣੀਏਂ ਬਾਂਗਰ ਸ੍ਰ. ਅਮੋਲਕਦੀਪ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਐਸ ਐਸ ਪੀ ਬਟਾਲਾ ਸ੍ਰ.ਰਛਪਾਲ ਸਿੰਘ ਦੇ ਹੁਕਮਾਂ ਤਹਿਤ ਅਤੇ ਡੀ ਐਸ ਪੀ ਫਤਿਹਗੜ੍ਹ ਚੂੜੀਆਂ ਸ੍ਰ.ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਰੋਪੀ ਗੁਰਮੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਗੁਰਮੀਤ ਸਿੰਘ ਦੇ ਖਿਲਾਫ (452,376,323,324,
506,34) ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।