ਹੈਡਲਾਈਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਹਰਾ ਵੱਲੋਂ ਲਗਾਏ ਇਲਜ਼ਾਮ ਸਾਬਤ ਨਹੀਂ ਹੁੰਦੇ ਆਪ ਆਗੂ ਪ੍ਰਦੀਪ ਕੁਮਾਰ
ਬਟਾਲਾ (ਅਖਿਲ ਮਲਹੋਤਰਾ)
ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 32 ਦੇ ਹਲਕਾ ਇੰਚਾਰਜ ਪ੍ਰਦੀਪ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਆ ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਾਏ ਸੀ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਜਗ੍ਹਾ ਕੋਈ ਹੋਰ 10+2 ਦੇ ਪੇਪਰ ਦੇ ਰਿਹਾ ਸੀ ਇਸ ਦਾ ਉਹ ਕੋਈ ਠੋਕਵਾ ਜਵਾਬ ਨਹੀਂ ਦੇ ਸਕਿਆ ਸਗੋਂ ਉਸ ਨੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਕ ਵੀਡੀਓ ਜਾਰੀ ਕਰਕੇ ਹਲਕੇ ਦੇ ਲੋਕਾਂ ਨੂੰ ਜਾਣੂ ਕਰਵਾਇਆ ਹੈ ਕੀ ਉਹ ਪਹਿਲਾਂ ਹੀ 2005 ਵਿਚ 10+2 ਕਰ ਚੁੱਕੇ ਹਨ ਅਤੇ ਉਸ ਦੇ ਬਾਰਵੀਂ ਜਮਾਤ ਚੋਂ 83 ਪ੍ਰਤੀਸ਼ਤ ਨੰਬਰ ਆਏ ਹਨ ਦੂਜੇ ਪਾਸੇ ਉਨ੍ਹਾਂ ਦੀ ਧਰਮ ਪਤਨੀ ਜੋ ਬਾਬਾ ਬਕਾਲਾ ਸਕੂਲ ਦੇ ਵਿੱਚ 10+2 ਦੇ ਪੇਪਰ ਦੇ ਰਹੀ ਸੀ ਅਤੇ ਉਸਨੂੰ ਦਿਮਾਗੀ ਤੌਰ ਤੇ ਬਹੁਤ ਪਰੇਸ਼ਾਨ ਕੀਤਾ ਗਿਆ ਜੋ ਉਨ੍ਹਾਂ ਨੇ ਲਾਇਵ ਹੋ ਕੇ ਦੱਸਿਆ ਹੈ ਇਸ ਮੌਕੇ ਆਪ ਆਗੂ ਪ੍ਰਦੀਪ ਕੁਮਾਰ ਨੇ ਕਿਹਾ ਕੀ ਹਰ ਆਦਮੀ ਨੂੰ ਹਰ ਉਮਰ ਵਿਚ ਪੜ੍ਹਨ ਦਾ ਅਧਿਕਾਰ ਹੈ ਤੇ ਸੁਖਪਾਲ ਖਹਿਰਾ ਨੂੰ ਇਸ ਦਾ ਕੀ ਇਤਰਾਜ ਹੋ ਸਕਦਾ ਹੈ ਸੁਖਪਾਲ ਖਹਿਰਾ ਨੇ ਇਕ ਵਾਰੀ ਪਹਿਲਾਂ ਵੀ ਖ਼ੁਦਮੁਖ਼ਤਿਆਰੀ ਦੇ ਨਾ ਤੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਪੰਜਾਬ ਦੇ ਵਿੱਚ ਫਤਵਾ ਦੇ ਕੇ ਜਤਾਇਆ ਹੈ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕੁਲਦੀਪ ਸਿੰਘ ਧਾਲੀਵਾਲ, ਲਾਲ ਚੰਦ ਕਟਾਰੂਚੱਕ, ਲੋਕਾਂ ਦੀ ਸੇਵਾ ਵਿੱਚ ਸੱਚੇ ਮਨੋਂ ਲੱਗੇ ਹੋਏ ਹਨ ਅਤੇ ਆਪਣੇ ਆਪਣੇ ਹਲਕਿਆਂ ਅਤੇ ਜਿਲ੍ਹਾ ਗੁਰਦਾਸਪੁਰ ਪਠਾਨਕੋਟ ਦਾ ਵਿਕਾਸ ਕਰ ਰਹੇ ਹਨ ਜੋ ਕਾਂਗਰਸੀਆਂ ਨੂੰ ਰਾਸ ਨਹੀ ਆ ਰਿਹਾ ਪਾਰਟੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ













