ਪੀਸੀਟੀ ਹਿਊਮੈਨਿਟੀ ਵੱਲੋਂ ਆਰੀਆ ਸਕੂਲ (ਲੜਕੀਆਂ) ਵਿਖੇ ਕਰਵਾਇਆ ਗਿਆ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ
18ਮਈ
ਸੁਸ਼ੀਲ ਬਰਨਾਲਾ ਗੁਰਦਾਸਪੁਰ
ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਜੋਗਿੰਦਰ ਸਿੰਘ ਸਲਾਰੀਆ ਨੇ ਸਕੂਲ ਪ੍ਰਿੰਸੀਪਲ ਨੂੰ 21000 ਦੀ ਰਾਸ਼ੀ ਕੀਤੀ ਭੇਂਟ
ਭਾਰਤ ਦੇਸ਼ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦਾ ਨਾਗਰਿਕ ਹੋਣ ਤਹਿਤ ਆਪਣੀ ਕੌਮੀ ਫਰਜ਼ ਨੂੰ ਪਛਾਣਦਿਆਂ ਆਮ ਜਨਤਾ ਨੂੰ ਮੇਰੀ ਵੋਟ ਮੇਰੀ ਤਾਕਤ ਦਾ ਹਲੂਣਾ ਦੇਣ ਦੇ ਮੰਤਵ ਤਹਿਤ ਸਕੂਲਾਂ ਕਾਲਜਾਂ ਅਤੇ ਪਿੰਡ ਪਿੰਡ ਜਾ ਕੇ ਪੀਸੀਟੀ ਹਿਊਮੈਨਿਟੀ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਏ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਪੀਸੀਟੀ ਹਿਊਮੈਨਿਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਨੇ ਆਰੀਆ ਸਕੂਲ (ਲੜਕੀਆਂ) ਪਠਾਨਕੋਟ ਵਿਖੇ ਬੱਚਿਆਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਦੇ ਮੰਤਵ ਤਹਿਤ ਕਰਵਾਏ ਗਏ ਸੈਮੀਨਾਰ ਵਿਚ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਰੀਬ 40 ਫੀਸਦੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰਦੇ ਹਨ। ਉਹਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਭਾਰਤ ਦੇ ਸੰਵਿਧਾਨ ਦੁਆਰਾ ਭਾਰਤ ਦੇਸ਼ ਦੇ 18 ਸਾਲ ਤੋਂ ਉੱਪਰ ਦੇ ਹਰ ਨਾਗਰਿਕ ਨੂੰ ਵੋਟ ਪਾਉਣ ਦੇ ਦਿੱਤੇ ਅਧਿਕਾਰ ਦੀ ਧਰਮ ਜਾਤ ਪਾਤ ਅਤੇ ਕਿਸੇ ਵੀ ਲਾਲਚ ਨੂੰ ਤਰਜੀਹ ਦੇਣ ਤੋਂ ਬਗੈਰ ਵਰਤੋਂ ਕਰਨੀ ਚਾਹੀਦੀ ਹੈ।ਸੈਮੀਨਾਰ ਦੌਰਾਨ ਜਿੱਥੇ ਸਕੂਲ ਦੇ ਪ੍ਰਿੰਸੀਪਲ ਮਧੂ ਸਲਾਰੀਆ ਵੱਲੋਂ ਪੀਸੀਟੀ ਹਿਊਮੈਨਿਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਉੱਘੇ ਸਮਾਜ ਸੇਵੀ ਡਾ ਕੇ ਡੀ ਸਿੰਘ ਗੁਰਦਿਆਲ ਸਿੰਘ ਸੈਣੀ ਸੇਵਾ ਮੁਕਤ ਡੀਐਸ ਪੀ ਡਾਕਟਰ ਰੁਪਿੰਦਰਜੀਤ ਕੌਰ ਗਿੱਲ ਐਸੋਸ਼ੀਏਟ ਪ੍ਰੋਫੈਸਰ ਆਰੀਆ ਕਾਲਜ ਪਠਾਨਕੋਟ ਗੁਰਮਿੰਦਰ ਸਿੰਘ ਚਾਵਲਾ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਪਰਿਵਾਰਾਂ ਸੱਜਣਾਂ ਮਿੱਤਰਾਂ ਅਤੇ ਆਪਣੇ ਆਲੇ ਦੁਆਲੇ ਰਹਿ ਰਹੇ ਸਮੂਹ ਵੋਟਰਾਂ ਨੂੰ ਪੰਜਾਬ ਭਰ ਵਿੱਚ 1 ਜੂਨ ਨੂੰ ਜਮੀਰ ਦੀ ਆਵਾਜ਼ ਨੂੰ ਸੁਣਦਿਆਂ ਨਿਰਪੱਖਤਾ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਨਾ ਕਰਨ ਦੀ ਅਪੀਲ ਕੀਤੀ।ਸੈਮੀਨਾਰ ਦੀ ਸੰਪੰਨਤਾ ਰਾਸ਼ਟਰੀ ਗੀਤ ਦਾ ਗਾਇਨ ਕਰਕੇ ਕੀਤੀ ਗਈ। ਮੰਚ ਸੰਚਾਲਨ ਦੀ ਸੇਵਾ ਸ਼੍ਰੀਮਤੀ ਪੰਕਜ ਸ਼ਰਮਾ ਅਧਿਆਪਿਕਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪੀਸੀਟੀ ਹਿਊਮੈਨਿਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਆਏ ਨਤੀਜੇ ਅਨੁਸਾਰ ਜਿਲਾ ਪਠਾਨਕੋਟ ਅੰਦਰ 97.85 % ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਆਰੀਆ ਸਕੂਲ (ਲੜਕੀਆਂ) ਦੀ ਵਿਦਿਆਰਥਣ ਸਿਦਕ ਨੂੰ ਪੀਸੀਟੀ ਹਿਊਮੈਨਿਟੀ ਦੇ ਝੰਡੇ ਨਾਲ ਸਨਮਾਨਿਤ ਕੀਤਾ ਉੱਥੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਆਰੀਆ ਸਕੂਲ ਲੜਕੀਆਂ ਦੇ ਪ੍ਰਿੰਸੀਪਲ ਮਧੂ ਸਲਾਰੀਆ ਨੂੰ ਆਪਣੀ ਕਿਰਤ ਕਮਾਈ ਵਿੱਚੋਂ 21000 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਹੇਂਮਤ ਕੁਮਾਰ ਬੰਟੀ ਠਾਕੁਰ ਅਰਸ਼ਦੀਪ ਸਿੰਘ ਚਾਵਲਾ ਅਤੇ ਸਕੂਲ ਦੇ ਸਮੁੱਚੇ ਸਟਾਫ ਨੇ ਸ਼ਮੂਲੀਅਤ ਕੀਤੀ।













