ਬਾਬਾ ਲੱਖ ਦਾਤਾ ਧਰਮਸ਼ਾਲਾ ਕਮੇਟੀ ਬੱਸ ਸਟੈਡ ਕਾਦੀਆਂ ਵਲੋਂ ਸਲਾਨਾ ਭੰਡਾਰਾ ਕਰਵਾਇਆ।
ਦੇਸ਼ ਵਿਦੇਸ਼ਾਂ ਦੇ ਮਸ਼ਹੂਰ ਸੂਫੀ ਗਾਇਕ ਰਾਂਜਣ ਅਲੀ ਨੇ ਕਵਾਲੀਆਂ ਗਾ ਕੇ ਲਗਵਾਈ ਹਾਜਰੀ
ਕਾਦੀਆਂ 12 ਜੁਲਾਈ (ਸੰਜੀਵ ਮਹਿਤਾ) :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਲੱਖ ਦਾਤਾ ਧਰਮਸ਼ਾਲਾ ਕਮੇਟੀ ਬੱਸ ਸਟੈਂਡ ਕਾਦੀਆਂ ਵਿਖੇ ਸਲਾਨਾ ਭੰਡਾਰਾ ਬਾਬਾ ਲੱਖ ਦਾਤਾ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਪਾਲ ਬਿੱਟੂ (ਭੂੱਟੋ) ਦੀ ਅਗਵਾਈ ਵਿੱਚ ਬੜੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਸਮੂਹ ਪ੍ਰਬੰਧਕ ਕਮੇਟੀ, ਸੇਵਾਦਾਰਾਂ, ਇਲਾਕਾ ਨਿਵਾਸੀਆਂ ਸਮੇਤ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੋਕੇ ਸੱਭ ਤੋਂ ਪਹਿਲਾਂ ਦਰਬਾਰ ਵਿੱਚ ਹਵਨ ਯੱਗ ਕਰਵਾਇਆ ਗਿਆ। ਉਪਰੰਤ ਝੰਡੇ ਦੀ ਰਸਮ ਪ੍ਰਧਾਨ ਜੋਗਿੰਦਰ ਪਾਲ ਭੂਟੋ (ਬਿੱਟੂ) ਨੇ ਅਦਾ ਕੀਤੀ ਅਤੇ ਦੁਪਹਿਰ 1 ਵਜੇ ਬਾਬਾ ਜੀ ਦਾ ਅਤੂਟ ਲੰਗਰ ਵਰਤਾਈਆ ਗਿਆ। ਇਸ ਮੋਕੇ ਵਿਸ਼ੇਸ਼ ਤੋਰ ਤੇ ਡੀ. ਐਸ. ਪੀ. ਰਾਜੇਸ਼ ਕੱਕੜ ਮੁਖ ਮਹਿਮਾਨ ਦੇ ਤੋਰ ਤੇ ਹਾਜਰ ਹੋਏ ਉਹਨਾਂ ਦੇ ਨਾਲ ਐਸ. ਐਚ. ਉ. ਕਾਦੀਆਂ ਸ. ਗੁਰਦੇਵ ਸਿੰਘ ਵੀ ਹਾਜਰ ਹੋਏ।
ਇਸ ਮੋਕੇ ਰਾਤ ਦੇਸ਼ਾਂ ਵਿਦੇਸ਼ਾਂ ਵਿੱਚ ਧੂਮਾਂ ਮਚਾਉਣ ਵਾਲੇ ਸੂਫ਼ੀ ਗਾਇਕ ਰਾਜਣ ਅਲੀ ਨੇ ਕਵਾਲੀਆਂ ਦੇ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੋਕੇ ਬਾਬਾ ਲੱਖ ਦਾਤਾ ਦਰਬਾਰ ਕਮੇਟੀ ਦੇ ਪ੍ਰਧਾਨ ਜੋਗਿੰਦਰ ਪਾਲ ਭੂਟੋ (ਬਿੱਟੂ), ਚੇਅਰਮੈਨ ਵਰਿੰਦਰ ਪ੍ਰਭਾਕਰ ਅਤੇ ਹੋਰਨਾਂ ਵਲੋਂ ਮੁਖ ਮਹਿਮਾਨ ਡੀ. ਐਸ. ਪੀ. ਸ਼੍ਰੀ ਰਾਜੇਸ਼ ਕੱਕੜ, ਐਸ. ਐਚ. ਉ. ਕਾਦੀਆਂ ਸ. ਗੁਰਦੇਵ ਸਿੰਘ, ਭਾਜਪਾ ਜਿਲ੍ਹਾ ਗੁਰਦਾਸਪੁਰ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਗੋਰਾਈਆ, ਹਰਜੋਸ਼ ਗੈਸ ਅਜੰਸੀ ਦੇ ਮਾਲਕ, ਮੰਦਿਰ ਸ਼੍ਰੀ ਠਾਕੁਰ ਦੁਆਰਾ ਦੇ ਪ੍ਰਧਾਨ ਸ਼੍ਰੀ ਨਰੇਸ਼ ਅਰੋੜਾ, ਬਾਂਟਾ ਭਾਟੀਆ, ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜੋਗਿੰਦਰ ਪਾਲ ਨੰਦੂ, ਨੀਤੂ ਖੋਸਲਾ, ਰਾਕੇਸ਼ ਕੁਮਾਰ ਡੈਨੀ ਆਦ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ।
ਇਸ ਮੌਕੇ ਪੀਰ ਨਿਗਾਹੇ ਲੰਗਰ ਕਮੇਟੀ ਵੱਲੋਂ ਅਤੇ ਸੋਨੂੰ ਰੋਹ ਵਾਲਿਆਂ ਵੱਲੋਂ ਅਤੇ ਸਥਾਨਕ ਦੁਕਾਨਦਾਰਾਂ ਅਤੇ ਟੈਕਸੀ ਸਟੈਂਡ ਡਰਾਈਵਰਾ ਵਲੋਂ ਆਈ ਸੰਗਤ ਦੇ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
ਇਸ ਮੌਕੇ ਇਲਾਕਾ ਨਿਵਾਸੀਆਂ ਸਮੇਤ ਸਮੂਹ ਸੰਗਤ ਨੇ ਵੱਡੀ ਗਿਣਤੀ ਵਿੱਚ ਦਰਬਾਰ ‘ਚ ਪਹੁੰਚ ਕੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪੁਲਿਸ ਥਾਣਾ ਕਾਦੀਆਂ ਦੇ ਐਸ. ਐਚ. ਉ. ਇੰਸਪੈਕਟਰ ਗੁਰਦੇਵ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ। ਇਸ ਮੋਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਹਿਰ ਦੇ ਪਤਵੰਤਿਆਂ ਦਾ ਬਾਬਾ ਲੱਖ ਦਾਤਾ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਪਾਲ ਬਿੱਟੂ, ਵਾਈਸ ਪ੍ਰਧਾਨ ਗੁਲਸ਼ਨ ਵਰਮਾ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਅਸ਼ਵਨੀ ਵਰਮਾ, ਭਾਰਤੀ ਜਨਤਾ ਪਾਰਟੀ ਜਿਲ੍ਹਾ ਗੁਰਦਾਸਪੁਰ ਦੀ ਪ੍ਰਧਾਨ ਕੁਲਵਿੰਦਰ ਕੋਰ ਗੁਰਾਇਆ, ਨਗਰ ਕੌਂਸਲ ਪ੍ਰਧਾਨ ਮੈਡਮ ਨੇਹਾ ਦੇ ਪਤੀ ਜੋਗਿੰਦਰ ਪਾਲ ਨੰਦੂ, ਸ਼੍ਰੀ ਭੂਸ਼ਨ ਸ਼ਰਮਾ, ਬਾਂਟਾ ਭਾਟੀਆ, ਗੁਰਜੀਤ ਕੁਮਾਰ ਰਿੰਕੂ, ਮੋਤੀ ਲਾਲ ਭਗਤ, ਆਸੂ, ਸੰਦੀਪ ਕੁਮਾਰ ਭਗਤ, ਸਿਕੰਦਰ, ਰਾਹੁਲ, ਕੰਨੂੰ, ਸਾਬੀ, ਮੁਨੀਸ਼, ਬਿੱਟਾ, ਅਮਨ, ਅਨੂ ਬਾਜਵਾ, ਗਿੰਨੀ, ਜਿੰਮੀ, ਪਿੰਕਾ ਸਮੇਤ ਸਮੂਹ ਨਗਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜਰ ਸਨ।














