ਨਹਿਰੂ ਅਤੇ ਗਾਂਧੀ ਪਰਿਵਾਰ ਦੀ ਸੋਚ ਹਮੇਸ਼ਾ ਤੋਂ ਦੇਸ਼ ਵਿਰੋਧੀ ਅਤੇ ਵੰਡ ਪਾਊ ਰਹੀ : ਪਰਮਜੀਤ ਸਿੰਘ ਗਿੱਲ
ਕਿਹਾ ਰਾਹੁਲ ਗਾਂਧੀ ਵਿਦੇਸੀ ਤਾਕਤਾਂ ਦੀ ਕਠਪੁਤਲੀ ਬਣੇ
(ਅਨੀਤਾ ਬੇਦੀ ਨਿਰਮਲ ਸਿੰਘ)
ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਸੋਚ ਹਮੇਸ਼ਾ ਤੋਂ ਦੇਸ਼ ਵਿਰੋਧੀ ਅਤੇ ਵੰਡ ਪਾਊ ਹੀ ਰਹੀ ਹੈ।
ਉਹਨਾਂ ਨੇ ਕਿਹਾ ਕਿ ਜੇਕਰ ਨਹਿਰੂ ਅਤੇ ਗਾਂਧੀ ਪਰਿਵਾਰ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹੁਣ ਤੱਕ ਇਸ ਪਰਿਵਾਰ ਦੀ ਸੌੜੀ ਸੋਚ ਨੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਹੈ।
ਉਨਾਂ ਨੇ ਕਿਹਾ ਕਿ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਉਸ ਵੇਲੇ ਵੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦੀ ਵੰਡ ਕੀਤੀ ਅਤੇ ਦੇਸ ਦਾ ਵੱਡਾ ਹਿੱਸਾ ਸਾਡੇ ਨਾਲੋਂ ਵੱਖ ਹੋ ਕੇ ਇੱਕ ਵੱਖਰਾ ਮੁਲਕ ਬਣ ਗਿਆ ਜੋ ਅਜੇ ਤੱਕ ਭਾਰਤ ਵਾਸਤੇ ਸਿਰਦਰਦੀ ਬਣਿਆ ਹੋਇਆ ਹੈ।
ਉਹਨਾਂ ਨੇ ਕਿਹਾ ਇੱਥੇ ਹੀ ਬੱਸ ਨਹੀਂ ਜੰਮੂ ਕਸ਼ਮੀਰ ਦਾ ਇੱਕ ਵੱਡਾ ਹਿੱਸਾ ਵੀ ਪਾਕਿਸਤਾਨ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਿਆ ਜਿਸ ਕਰਕੇ ਕਈ ਦਹਾਕਿਆਂ ਬਾਅਦ ਵੀ ਅੱਜ ਜੰਮੂ ਕਸ਼ਮੀਰ ਵਿੱਚ ਅਤੰਕਵਾਦ ਵਰਗੇ ਮੁੱਦੇ ਨਾਸੂਰ ਬਣ ਚੁੱਕੇ ਹਨ।
ਉਹਨਾਂ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹਮੇਸ਼ਾ ਵੰਡ ਪਾ ਕੇ ਦੇਸ਼ ਵਿੱਚ ਰਾਜ ਕਰਦੇ ਰਹੇ।
ਉਹਨਾਂ ਨੇ ਕਿਹਾ ਕਿ ਹੁਣ ਉਸੇ ਹੀ ਨਕਸ਼ੇ ਕਦਮਾਂ ਤੇ ਚਲਦੇ ਹੋਏ ਰਾਹੁਲ ਗਾਂਧੀ ਵੱਲੋਂ ਵੀ ਦੇਸ਼ ਵਿੱਚ ਵੰਡ ਪਾਊ ਅਤੇ ਅਰਾਜਕਤਾ ਫੈਲਾਉਣ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਵਿਦੇਸ਼ੀ ਤਾਕਤਾਂ ਦੇ ਹੱਥ ਦੀ ਕਠਪੁਤਲੀ ਬਣ ਕੇ ਬਿਆਨ ਦੇ ਰਹੇ ਹਨ ਜਿਸ ਨਾਲ ਆਲਮੀ ਪੱਧਰ ਤੇ ਦੇਸ਼ ਦੀ ਉਭਰਦੀ ਸਾਖ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹੁਣ ਰਾਹੁਲ ਗਾਂਧੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਭਾਰਤ ਦੀ ਅਰਥਵਿਵਸਥਾ ਖ਼ਤਮ ਹੋ ਚੁੱਕੀ ਹੈ ਇਸ ਤੋਂ ਸਪਸ਼ਟ ਹੋ ਚੁੱਕਾ ਹੈ ਕਿ ਰਾਹੁਲ ਗਾਂਧੀ ਅਮਰੀਕਾ ਅਤੇ ਹੋਰ ਵਿਦੇਸ਼ੀ ਤਾਕਤਾਂ ਦੀ ਕਠਪੁਤਲੀ ਬਣ ਕੇ ਬਿਆਨ ਦੇ ਰਹੇ ਹਨ।
ਉਹਨਾਂ ਨੇ ਕਿਹਾ ਕਿ ਕਦੇ ਰਾਹੁਲ ਗਾਂਧੀ ਚੋਣ ਕਮਿਸ਼ਨ ਤੇ ਬੇ ਬੁਨਿਆਦ ਆਰੋਪ ਲਗਾ ਕੇ ਦੇਸ਼ ਦੀ ਸ਼ਾਖ ਨੂੰ ਧੱਕਾ ਲਾਉਣ ਵਾਲੀਆਂ ਗੱਲਾਂ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ।













