ਬਰਨਾਲਾ -ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਰਨਾਲਾ ਵੱਲੋ ਅੱਜ ਗੁਰਦੁਆਰਾ ਬਾਬਾ ਗਾਧਾ ਸਿੰਘ ਬਰਨਾਲਾ ਤੋ ਪੰਜਵਾ ਜਥਾ ਸੰਗਤਾ ਦਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਰਵਾਨਾ ਕੀਤਾ ਗਿਆ ਗੁਰਦੁਆਰਾ ਬਾਬਾ ਗਾਧਾ ਸਿੰਘ ਜੀ ਬਰਨਾਲਾ ਵਿਖੇ ਹਰ ਰੋਜ ਯਾਤਰਾ ਕਾਊਟਰ ਤੇ ਸੰਗਤਾ ਦੀ ਫਰੀ ਰਜਿਸਟ੍ਰੇਸ਼ਨ ਕੀਤੀ ਜਾਦੀ ਹੈ। ਇਸ ਵਿਚ ਗੁਰਦੁਆਰਾ ਤਰਨਤਾਰਨ ਸਾਹਿਬ ਗੁਰਦੁਆਰਾ ਚੋਲਾ ਸਾਹਿਬ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾ ਦਾ ਸਨਮਾਨ ਕੀਤਾ ਅਤੇ ਸੰਗਤਾ ਨੂੰ ਲੱਖ ਲੱਖ ਵਧਾਈਆ ਦਿੱਤੀਆ। ਇਸ ਮੌਕੇ ਗੁਰਜੰਟ ਸਿੰਘ ਸੋਨਾ ਬੇਅੰਤ ਸਿੰਘ ਧਾਲੀਵਾਲ ਅਮਰਜੀਤ ਸਿੰਘ ਅਮਨਦੀਪ ਸਿੰਘ ਜਗਦੇਵ ਸਿੰਘ ਬਿਰਲਾ ਸਿੰਘ ਕਰਮ ਸਿੰਘ ਭੰਡਾਰੀ ਸੁਰਿੰਦਰ ਕੌਰ ਹਰਜੋਤ ਸਿੰਘ ਨਰਿੰਦਰ ਕੋਰ ਰਵਿੰਦਰ ਸਿੰਘ ਰੁਪਿੰਦਰ ਕੌਰ ਵਾਲੀਆ ਦਵਿੰਦਰ ਕੌਰ ਜੱਸਲ ਹਰਿੰਦਰ ਸਿੰਘ ਔਲਖ ਆਦਿ ਸੰਗਤਾ ਹਾਜਰ ਸਨ।













