ਗੁਰਦਾਸਪੁਰ, 8 ਮਈ (ਸ਼ਿਵਾ) – ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਵਿਸ਼ਵ ਰੈੱਡ ਕਰਾਸ ਦਿਵਸ ਸ੍ਰੀਮਤੀ ਸ਼ਾਲਾ ਕਾਦਰੀ ਚੇਅਰਪਰਸਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਅੰਗਹੀਣ ਵਿਅਕਤੀਆਂ ਨੂੰ 5 ਟ੍ਰਾਈ ਸਾਈਲਜ਼ ਅਤੇ 5 ਵ੍ਹੀਲ ਚੇਅਰਾਂ ਦਿੱਤੀਆਂ ਗਈਆਂ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਟੀਮ ਬਲੱਡ ਡੌਨਰਜ ਸੋਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 26 ਸਵੈ-ਇੱਛੁਕ ਵਿਅਕਤੀਆਂ ਨੇ ਆਪਣਾ ਖੂਨਦਾਨ ਕੀਤਾ। ਇਸ ਸਮਾਗਮ ਵਿੱਚ ਡਾ: ਪੂਜਾ, ਬੀ.ਟੀ.ਓ., ਡਾ: ਵਰਿੰਦਰ ਮੋਹਨ, ਸ਼੍ਰੀਮਤੀ ਸਮਿੰਦਰ ਕੌਰ, ਰਾਜੇਸ਼ ਬੱਬੀ, ਪ੍ਰੇਮ ਕੁਮਾਰ, ਹਰਦੀਪ ਸਿੰਘ ਕਾਹਲੋਂ, ਸੋਨੂੰ ਮੁਨੀਮ, ਪਲਵਿੰਦਰ ਸਿੰਘ ਮਾਹਲ, ਇੰਸਪੈਕਟਰ ਪਾਵਨ ਬਬੋਰੀਆ, ਮੰਨੂੰ ਸ਼ਰਮਾ, ਮੋਨੂੰ ਵਨਡੇ, ਦੀਪਕ ਕੁਮਾਰ ਅਤੇ ਕੇਪੀ ਬਾਜਵਾ, ਆਦਰਸ਼ਕੁਮਾਰ, ਪੁਸ਼ਪਿੰਦਰ ਸਿੰਘ, ਨਿਸ਼ਚਿੰਤ ਕੁਮਾਰ ਅਤੇ ਹੋਰ ਵਲੰਟੀਅਰ ਵੀ ਇਸ ਕੈਂਪ ਵਿੱਚ ਹਾਜ਼ਰ ਸਨ।













