ਹਿਮਾਲਿਆ ਪਰਿਵਾਰ ਦੇ ਰਾਸ਼ਟਰੀ ਵਾਇਸ ਪ੍ਰਧਾਨ ਸ.
ਪਰਮਜੀਤ ਸਿੰਘ ਗਿੱਲ ਅਤੇ ਅਲਫਾ ਫਾਉਂਡਰੀ ਦੇ ਐਮ ਡੀ ਸ਼੍ਰੀ ਰਾਜੇਸ਼ ਮਰਵਾਹਾ ਨੇ ਮੁੱਖ ਮਹਿਮਾਨ ਵਜੋਂ
ਕੀਤੀ ਸ਼ਿਰਕਤ
ਸੰਸਥਾ ਦੇ ਪੰਜਾਬ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਮਿਆਰੀ ਪੱਤਰਕਾਰਤਾ , ਸਮਾਜ ਸੇਵਾ ਅਤੇ ਨੌਜਵਾਨ ਪੀੜੀ ਲਈ ਬਣੇ ਰਾਹ ਦਸੇਰਾ- ਪਰਮਜੀਤ ਸਿੰਘ ਗਿੱਲ
ਹਰ ਸੰਸਥਾ ਆਪਣੇ ਅਕਸ ਕਾਰਨ ਹੀ ਪਛਾਣ ਬਣਾਉਂਦੀ ਹੈ, ਸੁਨਿਹਰਾ ਭਾਰਤ ਦੀ ਟੀਮ ਵਧਾਈ ਦੀ ਪਾਤਰ- ਰਜੇਸ਼ ਮਰਵਾਹਾ
ਅਸ਼ੋਕ ਭਗਤ ਦਾ ਨਾਮ ਰਹਿੰਦੀ ਦੁਨੀਆ ਤੱਕ ਸਮਾਜ ਵਿੱਚ ਯਾਦ ਰੱਖਿਆ ਜਾਵੇਗਾ- ਅਤਰ ਸਿੰਘ, ਜੇ.ਪੀ. ਮਹਾਜਨ, ਗੁਰਵਿੰਦਰ ਸ਼ਰਮਾ,
ਸੰਸਥਾ ਜਲਦ ਕਰੇਗੀ ਸ਼ਹੀਦ ਪਰਿਵਾਰਾਂ ਦਾ ਸਨਮਾਨ -ਈਸੂ ਰਾਂਚਲ, ਰਵੀ ਸ਼ਰਮਾ, ਅਸ਼ਵਨੀ ਅਗਰਵਾਲ
ਬਟਾਲਾ, 3 ਅਕਤੂਬਰ (ਸੋਨੂੰ ਸਿੰਘ)
ਸੁਨਿਹਰਾ ਭਾਰਤ ਰਜਿ: ਪੰਜਾਬ ਦੇ ਗੁਰਦਾਸਪੁਰ ਯੂਨਿਟ ਵਲੋ ਇਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਸਥਾਨਕ ਬਟਾਲਾ ਕਲੱਬ ਵਿਖੇ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਹਿਮਾਲਿਆ ਪਰਿਵਾਰ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਪ੍ਰਸਿੱਧ ਉਦਯੋਗਪਤੀ ਸ. ਪਰਮਜੀਤ ਸਿੰਘ ਗਿੱਲ ਅਤੇ ਅਲਫਾ ਫਾਉਂਡਰੀ ਦੇ ਐਮ. ਡੀ. ਅਤੇ ਪ੍ਰਸਿੱਧ ਸਮਾਜ ਸੇਵਕ ਸ਼੍ਰੀ ਰਾਜੇਸ਼ ਮਰਵਾਹਾ ਅਤੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਹਿਮਾਲਿਆ ਪਰਿਵਾਰ ਦੇ ਰਾਸ਼ਟਰੀ ਉਪ ਪ੍ਰਧਾਨ ਸ. ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਸੰਸਥਾ ਦੇ ਇਸ ਪ੍ਰੋਗਰਾਮ ਵਿਚ ਲੋਕਾਂ ਦਾ ਭਾਰੀ ਇਕੱਠ ਇਸ ਪ੍ਰੋਗਰਾਮ ਦੀ ਕਾਮਯਾਬੀ ਦੀ ਗਵਾਹੀ ਭਰਦਾ ਹੈ। ਉਨਾਂ ਕਿਹਾ ਕਿ ਸੰਸਥਾ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਆਪਣੀ ਮਿਆਰੀ ਪੱਤਰਕਾਰਤਾ, ਸਮਾਜ ਸੇਵਾ ਅਤੇ ਨੌਜਵਾਨ ਪੀੜੀ ਲਈ ਰਾਹ ਦਸੇਰਾ ਬਣਕੇ ਲੋਕ ਭਲਾਈ ਦੇ ਕੰਮ ਕਰ ਰਹੇ ਹਨ। ਉਨਾਂ ਵੱਲੋ 1500 ਤੋ ਵੱਧ ਲੋੜਵੰਦ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਉਣ ਵਾਲੇ ਸ਼੍ਰੀ ਅਸ਼ੋਕ ਭਗਤ ਨੂੰ ‘‘ਭਗਤ ਪੂਰਨ ਸਿੰਘ ਐਵਾਰਡ’’ ਨਾਲ ਸਨਮਾਨਿਤ ਹੋਣ ਤੇ ਵਧਾਈ ਦਿੱਤੀ ਗਈ। ਇਸ ਮੌਕੇ ਅਲਫਾ ਫਾਉਂਡਰੀ ਦੇ ਐਮ ਡੀ ਅਤੇ ਪ੍ਰਸਿੱਧ ਸਮਾਜ ਸੇਵਕ ਸ਼੍ਰੀ ਰਾਜੇਸ਼ ਮਰਵਾਹਾ ਨੇ ਸੰਬੋਧਨ ਦੌਰਾਨ ਕਿਹਾ ਕਿ ਹਰ ਸੰਸਥਾ ਆਪਣੇ ਅਕਸ ਕਰਕੇ ਹੀ ਜਾਣੀ ਜਾਂਦੀ ਹੈ ਅਤੇ ਸੁਨਿਹਰਾ ਭਾਰਤ ਸੰਸਥਾ ਬੁਲੰਦੀਆਂ ਨੂੰ ਜਲਦ ਛੂਹੇਗੀ। ਸ਼੍ਰੀ ਰਜੇਸ਼ ਮਰਵਾਹਾ ਨੇ ਅੱਗੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਕਿਸੇ ਚੀਜ ਦੀ ਕਮੀ ਨਹੀਂ ਆ ਸਕਦੀ। ਸੰਸਥਾ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਨ ਵਾਲੇ ਅਸ਼ੋਕ ਭਗਤ ਦਾ ਨਾਮ ਰਹਿੰਦੀ ਦੁਨੀਆ ਤਕ ਸਮਾਜ ਵਿਚ ਯਾਦ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸ਼੍ਰੀ ਅਸ਼ੋਕ ਭਗਤ ਜੀ ਨੂੰ ਇਸ ਤੋ ਪਹਿਲਾਂ ਦਿੱਲੀ ਵਿਖੇ ਸੇਵਾ ਸ੍ਰੀ ਐਵਾਰਡ , ਕਬੀਰ ਰਤਨ ਐਵਾਰਡ ਅਤੇ ਲਾਲਾ ਜਗਤ ਨਰਾਇਣ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਉਨਾਂ ਕਿਹਾ ਕਿ ਅਸ਼ੋਕ ਭਗਤ ‘ਤੇ ਸਾਨੂੰ ਮਾਣ ਹੈ। ਇਸ ਮੌਕੇ ਤੇ ਪੱਤਰਕਾਰ ਭਾਈਚਾਰੇ ‘ਚ ਅਜ਼ਾਦ ਸ਼ਰਮਾ,
ਵਨੀਤ ਗੋਇਲ, ਤੇਜ ਪ੍ਰਤਾਪ ਸਿੰਘ ਕਾਹਲੋ , ਯੋਗੇਸ ਯੋਗੀ, ਰਸ਼ਪਾਲ ਸਿੰਘ, ਸਾਹਿਲ ਮਹਾਜਨ, ਰਿੰਕੂ ਚੌਧਰੀ , ਆਦਰਸ ਤੁੱਲੀ, ਲਵਲੀ ਕੁਮਾਰ , ਸੁਨੀਲ ਕੋਹਲੀ ,ਅਰੁਣ ਸੇਖੜੀ ,ਗੌਰਵ ਸੈਲੀ, ਸੁਖਦੇਵ ਸਿੰਘ , ਪਿ੍ਰਥਵੀ ਰਾਜ ਭਗਤ , ਸੋਨੂੰ ਸਿੰਘ , ਸੁਰਿੰਦਰ ਖੋਸਲਾ , ਜੋਤੀ ਚੌਧਰੀ , ਅਵਿਨਾਸ਼ ਸ਼ਰਮਾ,੍ਵ ਸੁਨੀਲ ਚੰਗਾ , ਸੰਜੀਵ ਮਹਿਤਾ , ਤਰੁਣ ਅਰੋੜਾ , ਮਿੰਟੂ ਕਲਸੀ ਆਦਿ ਹਾਜ਼ਰ ਸਨ। ਇਸ ਪ੍ਰਭਾਵਸਾਲੀ ਸਮਾਗਮ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਜਿੰਨਾਂ ਵਿੱਚ ਰਾਕੇਸ਼ ਕੁਮਾਰ ਪ੍ਰਧਾਨ ਦਕਸ਼ ਪ੍ਰਜਾਪਤ ਸਮਿਤੀ, ਸੰਜੀਵ ਦੈਤਯਾ ਪ੍ਰਧਾਨ ਲਵ ਕੁਸ ਸੈਨਾ, ਬਲਵੰਤ ਸਿੰਘ ਜੇ .ਈ, ਚੰਚਲ ਸਿੰਘ ਜੇ ਈ, ਗੁਰਬਚਨ ਸਿੰਘ ਜੇ, ਈ, ਹਰਿੰਦਰ ਸਿੰਘ, ਨਰਿੰਦਰ ਸਿੰਘ ਨਿੰਦੀ , ਮੁਖਵੰਤ ਬਸਰਾ, ਓਮ ਪ੍ਰਕਾਸ਼ ਸ਼ਰਮਾ ਕੌਮੀ ਪ੍ਰਧਾਨ ਸ਼ਿਵ ਸੈਨਾ ਭਾਰਤ, ਵਿਜੈ ਪ੍ਰਭਾਕਰ, ਚੋਪੜਾ ਜੀ ਰੇਲਵੇ ਰੋਡ, ਨਿਖਿਲ ਅਗਰਵਾਲ , ਵਿਸ਼ਵਾਸ ਫਾਊਂਡੇਸਨ ਦੇ ਪ੍ਰਧਾਨ ਸੰਮੀ ਕਪੂਰ , ਨਿਤੀਨ ਸ਼ਰਮਾ , ਜੋਗਿੰਦਰ ਬਟਾਲਵੀ , ਸਹਾਰਾ ਕਲੱਬ ਤੋ ਅਸੋਕ ਲੂਣਾ , ਸਿਵਿਲ ਡਿਫੈਂਸ ਤੋ ਧਰਮਿੰਦਰ ਸ਼ਰਮਾ , ਰਾਘਵ , ਦਿਲਜਿੰਦਰ, ਜੁਗਰਾਜ, ਡਾਕਟਰ ਕੁਲਵਿੰਦਰ, ਪਰਮਜੀਤ, ਮੋਹਨ , ਮਠਾਰੂ ਸਾਬ , ਰਾਕੇਸ਼ ਜੁਲਕਾ ਮੈਨੇਜਰ ਐੱਲ ਆਈ ਸੀ, ਰਾਜੇਸ਼ ਭੱਲਾ ਬਾਬਾ ,ਜਥੇਦਾਰ ਨਰਿੰਦਰ ਸਿੰਘ , ਜਥੇਦਾਰ ਰਮੇਸ਼ ਸਿੰਘ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਇਸ ਮੌਕੇ ਤੇ ਸੰਸਥਾ ਦੇ ਅਨੁਸਾਸਨ ਕਮੇਟੀ ਦੇ ਚੇਅਰਮੈਨ ਈਸੂ ਰਾਂਚਲ ਅਤੇ ਖਜਾਨਚੀ ਰਵੀ ਸ਼ਰਮਾ ਨੇ ਕਿਹਾ ਕਿ ਸੰਸਥਾ ਵਲੋ ਹਮੇਸ਼ਾਂ ਹੀ ਸਮਾਜ ਭਲਾਈ ਦੇ ਉਪਰਾਲੇ ਜਾਰੀ ਰਹਿਣਗੇ। ਉਨਾਂ ਕਿਹਾ ਕਿ ਸੁਨਿਹਰਾ ਭਾਰਤ ਸੰਸਥਾ ਦਾ ਹਰ ਇਕ ਮੈਂਬਰ ਬਹੁਤ ਮਿਹਨਤੀ ਹੈ ਅਤੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਿਹਾ ਹੈ। ਉਨਾਂ ਕਿਹਾ ਕਿ ਸੰਸਥਾ ਵਲੋ ਜਲਦ ਹੀ ਸ਼ਹੀਦ ਪਰਿਵਾਰਾਂ ਦਾ ਸਨਮਾਨ ਸਮਾਰੋਹ ਰੱਖਿਆ ਜਾਵੇਗਾ। ਇਸ ਮੌਕੇ ਮੈਨੇਜਰ ਅਤਰ ਸਿੰਘ, ਜਗਤਪਾਲ ਮਹਾਜਨ ਅਤੇ ਅਸ਼ਵਨੀ ਅਗਰਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਵਿੰਦਰ ਸ਼ਰਮਾ ਵਲੋਂ ਪਹੁੰਚਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿਚ ਵਿੱਚ ਸੁਨਿਹਰਾ ਭਾਰਤ ਦੇ ਗਗਨਦੀਪ ਸਿੰਘ, ਮਨੀਸ਼ ਤ੍ਰੇਹਨ , ਪਰਜੀਤ ਵਿੱਗ, ਰੋਹਿਤ ਢੱਲ, ਅਮਿਤ ਹਾਂਡਾ, ਦੀਪਕ ਸਾਨਨ, ਸਾਹਿਲ ਆਸ਼ਟ, ਹਰਪ੍ਰੀਤ ਸਿੰਘ ਰਾਜੂ, ਮਨੀਸ਼ ਸੋਢੀ, ਅਮਨਦੀਪ ਸਿੰਘ ਐਡਵੋਕੇਟ , ਮਾਹਿਨ ਸਲਹੋਤਰਾ ਆਦਿ ਹਾਜਰ ਸਨ। ਸ਼੍ਰੀ ਅਸ਼ੋਕ ਭਗਤ ਜੀ ਨਾਲ ਅਸ਼ੋਕ ਕਪੂਰ, ਤਰਸੇਮ ਸਿੰਘ, ਬੀ. ਐਸ. ਬਾਜਵਾ, ਲਾਡੀ ਭਗਤ, ਸ਼ਸ਼ੀ ਭਗਤ, ਰਿੱਕੂ ਭਗਤ , ਵਿਕਰਮ ਭਗਤ, ਕਾਲਾ ਭਗਤ , ਮਨਜੀਤ ਭਗਤ, ਚਮਨ ਲਾਲ ਭਗਤ, ਰੋਹਿਤ ਭਗਤ ਆਦਿ ਸਭ ਦਾ ਸੰਸਥਾ ਵੱਲੋਂ ਸਵਾਗਤ ਕੀਤਾ ਗਿਆ।













