ਪਿੰਡ ਖਿਆਲਾ ਵਿਖੇ 250 ਦੇ ਕਰੀਬ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਪਰਿਵਾਰ ਭਾਜਪਾ ਵਿੱਚ ਹੋਏ ਸ਼ਾਮਲ
2ਮਈ 2024
ਸੂਸ਼ੀਲ ਬਰਨਾਲਾ ਗੁਰਦਾਸਪੁਰ
ਫੈਡਰੇਸ਼ਨ ਆਗੂ ਅਰਸ਼ਦੀਪ ਸਿੰਘ ਚਾਵਲਾ ਨੇ ਵੀ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਫੜਿਆ ਭਾਜਪਾ ਦਾ ਪੱਲਾ
ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਠਾਕਰ ਦਿਨੇਸ਼ ਸਿੰਘ ਬੱਬੂ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਪੀਸੀਟੀ ਹਿਊਮੈਨਿਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਦੇ ਗ੍ਰਹਿ ਪਿੰਡ ਖਿਆਲਾ ਵਿਖੇ ਭਾਜਪਾ ਦੇ ਸਿਰਕੱਢ ਆਗੂਆਂ ਦੀ ਹਾਜਰੀ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੀਆਂ ਲੋਕ ਹਿਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਆਪਣਾ ਸਿਆਸੀ ਉਜਲਾ ਭਵਿੱਖ ਭਾਜਪਾ ਵਿੱਚ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਮ ਆਦਮੀ ਪਾਰਟੀ ਕਾਂਗਰਸ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਲਵਿਦਾ ਕਹਿ ਕੇ ਉਕਤ ਸਿਆਸੀ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਸਿਰ ਕੱਢ ਆਗੂਆਂ ਨੇ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਜਿਲ੍ਹਾ ਜਨਰਲ ਸਕੱਤਰ ਅਰਸ਼ਦੀਪ ਸਿੰਘ ਚਾਵਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੱਕ ਟਕਸਾਲੀ ਅਕਾਲੀ ਪਰਿਵਾਰ ਦੇ ਮੈਂਬਰ ਹਨ ਜਿਸ ਪਰਿਵਾਰ ਨੇ ਪੰਥ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਲੰਬਾ ਸਮਾਂ ਜੇਲਾਂ ਕੱਟੀਆਂ ਅਤੇ ਵੱਖ ਵੱਖ ਥਾਣਿਆਂ ਵਿੱਚ ਅਨਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੁੰਦੇ ਰਹੇ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਵਸੇ ਮੈ ਉਜੜਾਂ ਦੀ ਸੋਚ ਤੋਂ ਬਿਲਕੁਲ ਕਿਨਾਰਾ ਕਰਕੇ ਮੈਂ ਵਸਾਂ ਪੰਥ ਉਜੜੇ ਦੀ ਸੋਚ ਨਾਲ ਚੱਲ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਧਾੜਵੀ ਸੋਚ ਅਤੇ ਸਰਮਾਏਦਾਰ ਲੋਕਾਂ ਦਾ ਬੋਲਬਾਲਾ ਹੈ ਅਤੇ ਪੰਥ ਪ੍ਰਸਤ ਸੋਚ ਰੱਖਣ ਵਾਲਿਆਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ।ਨੌਜਵਾਨ ਆਗੂ ਅਰਸ਼ਦੀਪ ਸਿੰਘ ਚਾਵਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਦੀ ਲੀਡਰਸ਼ਿਪ ਦੀ ਸੁਆਰਥੀ ਸੋਚ ਅਤੇ ਪੰਥਕ ਫਲਸਫੇ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰਕੇ ਪਾਰਟੀ ਨੂੰ ਇੱਕ ਨਿੱਜੀ ਪਰਿਵਾਰ ਦੀ ਝੋਲੀ ਵਿੱਚ ਪਾਉਣ ਤੇ ਬੜੇ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਕੇਵਲ ਇਸ ਦੀ ਰਖੇਲ ਬਣ ਚੁੱਕੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਲਵਿਦਾ ਕਹਿ ਰਿਹਾ ਹਾਂ।ਠਾਕੁਰ ਦਿਨੇਸ਼ ਸਿੰਘ ਬੱਬੂ ਨੇ ਵੱਖ ਵੱਖ ਪਾਰਟੀਆਂ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਅਹੁਦੇਦਾਰਾਂ ਤੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਵਾਇਆ।ਇਸ ਮੌਕੇ ਰਜੇਸ਼ ਸ਼ਰਮਾ ਅਨਿਲ ਵਾਸੂਦੇਵਾ ਸੀਮਾ ਦੇਵੀ ਸਾਬਕਾ ਵਿਧਾਇਕ ਰਕੇਸ਼ ਮਾਜਰਾ ਸਰਬਜੀਤ ਸਿੰਘ ਢਡਵਾਲ ਸੈਂਡੀ ਠਾਕੁਰ ਲਾਡੀ ਨਾਜੋਵਾਲ ਕਰਨ ਸਿੰਘ ਬਾਲ ਕ੍ਰਿਸ਼ਨ ਕੁਲਬੀਰ ਸਿੰਘ ਅਤੁਲ ਠਾਕੁਰ ਸਾਹਿਲ ਠਾਕੁਰ ਬੋਬੀ ਠਾਕੁਰ ਅਮਨ ਠਾਕੁਰ ਪੰਜਾਬ ਠਾਕਰ ਮੋਹਿਤ ਠਾਕੁਰ ਅਤੁਲ ਠਾਕੁਰ ਦਿਲਾਵਰ ਸਿੰਘ ਪਰਮਜੀਤ ਸਿੰਘ ਉਹਦੇ ਠਾਕੁਰ ਗੋਲੂ ਠਾਕਰ ਰੋਹਿਤ ਰਕੇਸ਼ ਸਿੰਘ ਬੰਟੀ ਠਾਕੁਰ ਕਮਲ ਠਾਕੁਰ ਗੌਰਵ ਰਾਹੁਲ ਸੰਨੀ ਸੰਪੂਰਨ ਕੌਰ ਜਗਦੀਪ ਕੌਰ ਸੁਰਜੀਤ ਕੌਰ ਦਰਸ਼ਨਾ ਕੁਮਾਰੀ ਸਿਮਰਨਜੀਤ ਕੌਰ ਰੀਨਾ ਰਾਣੀ ਸਰਬਜੀਤ ਕੌਰ ਬਲਵਿੰਦਰ ਕੌਰ ਰਾਜਕੁਮਾਰੀ ਰੇਖਾ ਰਾਣੀ ਰਿੰਪੀ ਰਾਣੀ ਸੋਮਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।