ਵਿਧਾਇਕ ਸ਼ੈਰੀ ਕਲਸੀ ਨੇ ਅਨਾਜ ਮੰਡੀ ਬਟਾਲਾ ਵਿਖੇ ਸੁਖਬੀਰ ਸਿੰਘ ਜਾਂਗਲਾ ਨੂੰ ਸਰਬਸੰਮਤੀ ਨਾਲ ਲੇਬਰ ਯੂਨੀਅਨ ਬਟਾਲਾ ਦਾ ਪ੍ਰਧਾਨ ਨਿਯੁਕਤ ਕਰਨ ‘ਤੇ ਦਿੱਤੀ ਮੁਬਾਰਕਬਾਦ
ਵਿਧਾਇਕ ਸ਼ੈਰੀ ਕਲਸੀ ਨੇ ਆੜ੍ਹਤੀਆਂ ਨਾਲ ਮੁਲਾਕਾਤ ਕਰਕੇ ਸਬਜ਼ੀ ਮੰਡੀ ਦੇ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ
ਬਟਾਲਾ, 16 ਜੁਲਾਈ (ਸੰਜੀਵ ਮਹਿਤਾ) ਸ. ਅਮਨਸ਼ੇਰ ਸਿੰਘ, ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ ਨੇ ਅਨਾਜ ਮੰਡੀ ਬਟਾਲਾ ਵਿਖੇ ਸੁਖਬੀਰ ਸਿੰਘ “ਝਾਗਲਾਂ” ਨੂੰ ਸਰਬਸੰਮਤੀ ਨਾਲ ਲੇਬਰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕਰਨ ਤੇ ਮੁਬਾਰਕਬਾਦ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਬਟਾਲਾ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕਰਕੇ ਸਬਜ਼ੀ ਮੰਡੀ ਦੇ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆੜ੍ਹਤੀਆਂ , ਕਿਸਾਨਾਂ ਅਤੇ ਮਜ਼ਦੂਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਅੱਜ ਦੇ ਆਧੁਨਿਕ ਯੁੱਗ ਵਿੱਚ ਖੇਤੀਬਾੜੀ ਦੇ ਧੰਦਿਆਂ ਨੂੰ ਹੋਰ ਬਿਹਤਰ ਬਣਾਉਣਾ ਹੈ।ਉਨ੍ਹਾਂ ਕਿਹਾ ਕਿ ਜਿਥੇ ਕਿਸਾਨ ਆਪਣੀ ਫਸਲ ਕਣਕ, ਝੋਨਾ, ਸ਼ਬਜੀਆਂ ਲੈ ਕੇ ਆਉਂਦੇ ਹਨ, ਉਨ੍ਹਾਂ ਮੰਡੀਆਂ ਨੂੰ ਵਿਕਸਿਤ ਜਾ ਰਿਹਾ ਹੈ।
ਹਲਕਾ ਬਟਾਲਾ ਦੇ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨੂੰ ਦੁਹਰਾਉਦਿਆਂ ਉਨ੍ਹਾ ਕਿਹਾ ਕਿ ਬਟਾਲਾ ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਤੇ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਸੁੰਦਰੀਕਰਨ ਤੇ ਵਿਕਾਸ ਕੰਮ ਤੇਜਗਤੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨੀਆਂ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੇ ਪਾਰਦਰਸ਼ੀ ਤੇ ਨਿਰਪੱਖਤਾ ਨਾਲ ਪਹੁੰਚਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ।
ਇਸ ਮੌਕੇ ਆੜਤੀ ਦਰਸ਼ਨ ਸਿੰਘ ਸੰਘਰ, ਹਰਬੰਸ ਸਿੰਘ ਚੈਨੇਵਾਲ, ਜਗਰਾਜ ਸਿੰਘ ਸੰਧੂ, ਰਾਜੇਸ ਕੁਮਾਰ, ਗੁਰਮੁੱਖ ਸਿੰਘ, ਸਤਿੰਦਰ ਸਿੰਘ ਪਿੰਦਾ, ਰੋਬਿਨ, ਗੁਰਪਾਲ ਸਿੰਘ, ਕਾਡਾ ਸ਼ਾਹ, ਜਰਨੈਲ ਸਿੰਘ ਰੰਧਾਵਾ,ਮਨਬੀਰ ਸਿੰਘ ਰੰਧਾਵਾ, ਗੁਰਬਿੰਦਰ ਸਿੰਘ , ਸੁੱਖ ਬਾਜਵਾ, ਗੁਰਵਿੰਦਰ ਸਿੰਘ ਕਾਲਾ ਨੰਗਲ, ਸੁੱਖ ਪਰਤਾਪ , ਅਵਤਾਰ ਸਿੰਘ, ਪਵਨ ਮੋਹਨ, ਗੁਰਦਿਆਲ ਚੰਦ, ਹਰਜਿੰਦਰ ਸਾਬੀ, ਸੁਖਦੇਵ ਸਿੰਘ ਪ੍ਰਧਾਨ ਵੀਰਮ, ਕਵੀ ਪੰਨਾ ਮਹਿੰਦਰ, ਆਸ਼ੂ ਮਿੱਤਲ, ਸੁਲੱਖਣ ਰਾਜ,ਲਵਲੀ ਕੁਮਾਰ , ਮਨਜੀਤ ਸਿੰਘ , ਤਲਵਿੰਦਰ ਸਿੰਘ, ਅਜੈਦੀਪ ਸਿੰਘ ਪਾਰੋਵਾਲੀਆ, ਰਿੰਪੀ ਬਾਜਵਾ, ਹਰਮਨਜੀਤ ਸਿੰਘ ਡੀ.ਪੀ, ਕਲਦੀਪ ਸਿੰਘ ਨਾਸਰਕੇ, ਰਾਜਾ ਨਾਸਰਕੇ, ਸਰਵਣ ਸਿੰਘ ਤਲਵੰਡੀ, ਮੰਗਾ ਚੌਧਰੀ, ਬੀਰਾ ਚੌਧਰੀ, ਰਣੀ ਚੌਧਰੀ, ਗੋਗੀ ਚੌਧਰੀ, ਗੋਰਾ ਚੌਧਰ, ਮੰਗਾ ਚੌਧਰੀ, ਤਰਲੋਕ ਚੌਧਰੀ , ਮੀਰਾ ਚੌਧਰੀ, ਮਿੰਟਾ ਚੌਧਰੀ, ਦੀਸਾ ਚੌਧਰੀ, ਤਿਲਕਾ ਚੌਧਰੀ, ਜੋਮਲ ਚੌਧਰੀ, ਸਾਬਾ ਚੌਧਰੀ, ਪਾਲਾ ਚੌਧਰੀ, ਰਾਜਾ ਚੌਧਰੀ, ਕਸ਼ਮੀਰ ਚੌਧਰੀ, ਖਜਾਨ ਚੌਧਰੀ, ਜੱਗਾ ਚੌਧਰੀ, ਚਾਚਾ ਮਿੰਦਾ, ਕਾਕਾ ਚੌਧਰੀ, ਕਾਡੀ ਚੌਧਰੀ, ਪਿੰਕ ਬਿਹਾਰੀ,ਰਾਮ ਬਿਕਾ ਚੌਧਰੀ, ਸਾਬੀ ਚੌਧਰੀ, ਛੋਟੂ ਚੌਧਰੀ, ਗੁਜਬਾ ਚੌਧਰੀ, ਚੰਨਾ ਚੌਧਰੀ, ਤਿਲਕਾ ਚੌਧਰੀ, ਸਾਮਾ ਚੌਧਰੀ, ਮੰਗੀ ਚੌਧਰੀ, ਡੇਵਿਡ ਚੌਧਰੀ, ਭੱਟੀ ਚੌਧਰੀ, ਰੋਬਟ ਚੌਧਰੀ, ਰਾਕੇਸ਼ ਚੌਧਰੀ, ਰਾਮ ਚੌਧਰੀ, ਕਸਲਾ ਚੌਧਰੀ ਆਦਿ ਹਾਜਰ ਸਨ।