ਚੈਨਲ ਲਾਈਟ ਆਫ ਨੇਸਨ ਦੇ ਪੱਤਰਕਾਰ ਰਮੇਸ਼ ਬਹਿਲ ਸਮੇਤ ਤਿੰਨ ਖਿਲਾਫ ਮਾਮਲਾ ਦਰਜ , ਚੈਨਲ ਦੇ ਐਮ ਡੀ ਨੇ ਕਿਹਾ ਇਹ ਨਿੰਦਣਯੋਗ ਅਤੇ ਇਸਦਾ ਜਿੰਮੇਵਾਰ ਪੱਤਰਕਾਰ ਰਮੇਸ਼ ਬਹਿਲ
ਬਟਾਲਾ (ਨਰਿੰਦਰ ਕੌਰ ਪੁਰੇਵਾਲ ਰਿੰਕੂ ਰਾਜਾ) ਬੀਤੇ ਸਾਲ ਇਕ ਸਕੂਲ ਅਧਿਆਪਕ ਦੇ ਨਾਲ ਬਤਮੀਜੀ ਕਰਨ ਅਤੇ ਵੀਡੀਓ ਬਣਾ ਕੇ ਯੂ-ਟਿਊਬ ਤੋਂ ਡਿਲੀਟ ਕਰਨ ਦੇ ਲਈ ਇਕ ਵਿਅਕਤੀ ਵੱਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ। ਜਲੰਧਰ ਰੋਡ ਤੇ ਸਥਿਤ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿਸੀਪਲ ਡਾ. ਰਾਜਨ ਚੌਧਰੀ ਸ਼ਿਕਾਇਤ ਲੈ ਕੇ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਨੂੰ ਮਿਲੇ। ਜਿੰਨਾਂ ਨੇ ਅੱਗੇ ਜਾਂਚ ਡੀਐੱਸਪੀ(ਡੀ) ਨੂੰ ਸੌਂਪ ਦਿੱਤੀ। ਜਾਂਚ ’ਚ ਜਿੰਨਾਂ ਦੇ ਖ਼ਿਲਾਫ਼ ਪ੍ਰਿੰਸੀਪਲ ਨੇ ਦੋਸ਼ ਲਗਾਏ ਸਹੀਂ ਪਾਏ ਗਏ। ਐੱਸਐੱਸਪੀ ਬਟਾਲਾ ਰਛਪਾਲ ਸਿੰਘ ਦੇ ਨਿਰਦੇਸ਼ਾ ’ਤੇ ਕਥਿਤ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਸਿਵਲ ਲਾਈਨ ’ਚ ਮਾਮਲਾ ਦਰਜ ਕਰ ਦਿੱਤਾ ਗਿਆ। ਮੁਲਜ਼ਮਾਂ ਦੀ ਪਛਾਣ ਪੱਤਰਕਾਰ ਰਮੇਸ਼ ਬਹਿਲ ਚੈਨਲ ਲਾਈਟ ਆਫ ਨੇਸਨ ਨਿਵਾਸੀ ਹਰਨਾਮ ਨਗਰ ਮਸੀਤ ਵਾਲੀ ਗਲੀ,ਡੀਐੱਸ ਮੈਥਿਊ ਪਾਸਟਰ ਮੈਥੋਡਿਸਟ ਚਰਚ, ਮੀਰਾ ਕੁਮਾਰੀ ਨਿਵਾਸੀ ਹਾਥੀ ਗੇਟ ਦੇ ਤੌਰ ਤੇ ਹੋਈ ਹੈ। ਦਰਅਸਲ ਪਿਛਲੇ 24 ਸਤੰਬਰ ਨੂੰ ਹਾਥੀ ਗੇਟ ਨਿਵਾਸੀ ਮੀਰਾ ਕੁਮਾਰੀ ਆਪਣੇ ਬੇਟੇ ਅਰਮਾਨ ਸ਼ਰਮਾ ਜੋ ਕਿ 9ਵੀਂ ਕਲਾਸ ਦਾ ਸਕੂਲ ਦਾ ਵਿਦਿਆਰਥੀ ਸੀ ਦਾ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਪਹੁੰਚੀ। ਸਕੂਲ ਨੇ ਹਵਾਲਾ ਦਿੱਤਾ ਕਿ ਅਜੇ ਤੱਕ ਬੱਚੇ ਦੀ ਸਕੂਲ ਫੀਸ ਨਹੀਂ ਆਈ ਹੈ,ਜਿਸ ਦੇ ਬਾਅਦ ਮਹਿਲਾ ਰਮੇਸ਼ ਬਹਿਲ ਅਤੇ ਡੀਐੱਸ ਮੈਥਿਊ ਨੂੰ ਆਪਣੇ ਨਾਲ ਲੈ ਆਈ। ਮੁਲਜ਼ਮ ਰਮੇਸ਼ ਬਹਿਲ ਦੇ ਕੋਲ ਵੀਡੀਓ ਕੈਮਰਾ ਸੀ,ਜਿਸ ਨੇ ਸਕੂਲ ਅਤੇ ਸਟਾਫ ਦੀ ਵੀਡੀਓ ਬਿਨਾਂ ਸਕੂਲ ਦੀ ਮਨਜੂਰੀ ਬਨਾਉਣੀ ਸ਼ੁਰੂ ਕਰ ਦਿੱਤੀ। ਪ੍ਰਿੰਸਪਲ ਦੇ ਮੁਤਾਬਿਕ ਸਕੂਲ ਦੀ ਟੀਚਰ ਰਸੀਦਾ ਦੇ ਨਾਲ ਮੀਰਾ ਕੁਮਾਰੀ ਨੇ ਧੱਕਾ ਮੁੱਕੀ ਵੀ ਕੀਤੀ। ਉਸ ਦੇ ਬਾਅਦ ਰਮੇਸ਼ ਬਹਿਲ ਨੇ ਪ੍ਰਿੰਸੀਪਲ ਨੂੰ ਵੀਡੀਓ ਯੂਟਿਊਬ ਤੋਂ ਹਟਾਉਣ ਦੇ ਲਈ ਦੋ ਲੱਖ ਰੁਪਏ ਦੀ ਮੰਗ ਕੀਤੀ,ਜੋ ਦੇਣ ਤੋਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ। ਮਾਮਲਾ ਬੇਰਿੰਗ ਸੰਸਥਾ ਨਾਲ ਜੁੜਿਆ ਸੀ, ਜਿੰਨਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਐੱਸਐੱਸਪੀ ਨਾਲ ਮੁਲਾਕਾਤ ਕਰਕੇ ਉਚਿਤ ਜਾਂਚ ਦੀ ਮੰਗ ਕੀਤੀ। ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ 384,506 ਧਾਰਾ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਇਹ ਜਾਣਕਾਰੀ ਸਬ ਇੰਸਪੈਕਟਰ ਅੰਮ੍ਰਿਤ ਰੰਧਾਵਾ ਅਰਬਨ ਅਸਟੇਟ ਚੌਂਕੀ ਇੰਚਾਰਜ ਨੇ ਦਿੱਤੀ। ਫਿਲਹਾਲ ਗਿ੍ਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਇਸ ਸਬੰਧੀ ਜਦੋਂ ਚੈਨਲ ਲਾਈਟ ਆਫ ਨੇਸਨ ਦੇ ਐਮ ਡੀ ਪਰਾਜਲ ਜੈਨ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀਡੀਓ ਡਲੀਟ ਕਰਨ ਲਈ ਸਕੂਲ ਕੋਲੋ ਕੋਈ ਮੰਗ ਨਹੀਂ ਕੀਤੀ ਗਈ ਪਰ ਜੇਕਰ ਰਮੇਸ਼ ਬਹਿਲ ਨੇ ਇਸ ਤਰ੍ਹਾਂ ਦੀ ਕੋਈ ਹਰਕਤ ਕੀਤੀ ਹੈ ਤਾਂ ਉ ਨਿੰਦਣਯੋਗ ਹੈ ਅਤੇ ਇਸਦਾ ਜ਼ਿੰਮੇਵਾਰ ਪੱਤਰਕਾਰ ਰਮੇਸ਼ ਬਹਿਲ ਆਪ ਹੈ।