ਸਾਬਕਾ ਫੌਜੀ ਨੂੰ ਮਾਰੀਆਂ ਗੋਲੀਆ,ਮੌਤ
ਬਟਾਲਾ (ਨਰਿੰਦਰ ਕੌਰ ਪੁਰੇਵਾਲ,ਰਿੰਕੂ ਰਾਜਾ) ਬਟਾਲਾ ਨਜਦੀਕ ਥਾਣਾ ਰੰਗੜਨੰਗਲ ਅਧੀਨ ਆਉਦੇ ਪਿੰਡ ਜੈਤੋ ਸਰਜਾ ਵਿਖੇ ਇਕ ਸਾਬਕਾ ਫੌਜੀ ਹਰਪਾਲ ਸਿੰਘ ਪੁੱਤਰ ਹਰਭਜਨ ਸਿੰਘ 39 ਦੀ ਪਿੰਡ ਦੇ ਹੀ ਇਕ ਵਿਅਕਤੀ ਗੁਰਪ੍ਰੇਮ ਸਿੰਘ ਪੁੱਤਰ ਤਾਰਾ ਸਿੰਘ ਵੱਲੋ ਪੁਰਾਣੀ ਰੰਜਿਸ ਦੇ ਚੱਲਦਿਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਇਹ ਜਾਣਕਾਰੀ ਮਰਿਤਕ ਦੇ ਜੀਜਾ ਦਲਵਿੰਦਰ ਸਿੰਘ ਨੇ ਇੰੰਡੀਆ ਕ੍ਰਾਈਮ ਨਿਊਜ ਦੇ ਪੱਤਰਕਾਰਾ ਨੂੰ ਫੋਨ ਤੇ ਦਿੱਤੀ ।ਉਨਾਂ ਦੱਸਿਆ ਕਿ ਬੀਤੀ ਸਾਮ 6 ਵੱਜ ਕੇ 6 ਮਿੰਟ ਤੇ ਇਹ ਘਟਨਾ ਵਾਪਰੀ ਜਦੋਂ ਹਰਪਾਲ ਸਿੰਘ ਅਪਣੀ ਪਤਨੀ ਨਾਲ ਮੋਟਰਸਾਇਕਲ ਤੇ ਦੁੱਧ ਲੈ ਕੇ ਆ ਰਿਹਾ ਸੀ ਤਾਂ ਗੁਰਪ੍ਰੇਮ ਸਿੰਘ ਨੇ ਊਸਨੂੰ ਗੋਲੀਆਂ ਮਾਰੀਆ।ਉਨਾ ਦੱਸਿਆ ਕਿ ਇਸ ਹਮਲੇ ਵਿਚ ਹਰਪਾਲ ਸਿੰਘ ਦੀ ਪਤਨੀ ਬਾਲ ਬਾਲ ਬੱਚ ਗਈ।ਮੌਕੇ ਤੇ ਪੁਹੰਚੇ ਐਸ ਐਚ ਉ ਥਾਣਾ ਰੰਗੜਨੰਗਲ ਨੇ ਕੇਸ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ । ਪੂਰੀ ਖਬਰ ਚੈਨਲ ਇੰਡੀਆ ਕ੍ਰਾਈਮ ਨਿਊਜ ਤੇ ਜਲਦ ਦਿਖਾਈ ਜਾਵੇਗੀ ।