ਜੀਜੇ ਨੇ ਸਾਲੇ ਨੂੰ ਬੰਨ ਕੇ ਉਸਦੇ ਸਾਹਮਣੇ ਕੀਤਾ 4 ਮਹੀਨੇ ਦੀ ਗਰਭਵਤੀ ਸਾਲੇ ਹਾਰ ਨਾਲ ਬਲਾਤਕਾਰ
ਬਟਾਲਾ(ਨਰਿੰਦਰ ਕੌਰ ਪੁਰੇਵਾਲ,ਰਿੰਕੂ ਰਾਜਾ) ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਪਿੰਡ ਘਣੀਏਂ ਕੇ ਬਾਂਗਰ ਵਿਖੇ ਇਕ ਜੀਜੇ ਵੱਲੋਂ ਆਪਣੇ ਸਾਲੇ ਨਾਲ ਮਾਰਕੁਟਾਈ ਕਰਨ ਅਤੇ ਆਪਣੇ 4 ਮਹੀਨੇ ਦੀ ਗਰਭਵਤੀ ਸਾਲੇ ਹਾਰ ਨਾਲ ਬਲਾਤਕਾਰ ਕਰਨ ਦ
ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਪੀੜਤ ਪ੍ਰਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਘਣੀਏਂ ਕੇ ਬਾਂਗਰ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਅਮਨਪ੍ਰੀਤ ਕੌਰ ਦਾ ਵਿਆਹ 2002 ਵਿਚ ਗੁਰਮੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਕੋਟ ਜ਼ਿਲ੍ਹਾ ਤਰਨਤਾਰਨ,ਹਾਲ ਵਾਸੀ ਅੱਡਾ ਝਬਾਲ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ 2015 ਤੋਂ ਉਨ੍ਹਾਂ ਦੀ ਭੈਣ ਦਾ ਆਪਣੇ ਪਤੀ ਗੁਰਮੀਤ ਸਿੰਘ ਨਾਲ ਝਗੜਾ ਚੱਲ ਰਿਹਾ ਸੀ ਅਤੇ ਬੀਤੇ 3 ਮਹੀਨੇ ਤੋਂ ਉ ਸਾਡੇ ਕੋਲ ਆਪਣੇ ਪੇਕੇ ਘਰ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜੀਜੇ ਨੇ ਉਨ੍ਹਾਂ ਦੀ ਭੈਣ ਅਮਨਪ੍ਰੀਤ ਕੌਰ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਗੰਦੇ ਗਰੁੱਪਾਂ ਵਿਚ ਪਾਈਆਂ ਅਤੇ ਨਾਲ ਉਸਦਾ ਨੰਬਰ ਵੀ ਦਿੱਤਾ ਜਿਸਦੇ ਚੱਲਦੇ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਕੀਤੀ। ਉਨ੍ਹਾਂ ਦੱਸਿਆ ਕਿ ਇਸੇ ਰੰਜਿਸ਼ ਵਿਚ ਬੀਤੀ ਰਾਤ ਕਰੀਬ 1 ਵਜੇ ਗੁਰਮੀਤ ਸਿੰਘ ਦੋ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਕੰਧ ਟੱਪ ਉਨ੍ਹਾਂ ਘਰ ਆਣ ਵੜਿਆ ਅਤੇ ਮੇਰੇ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜ਼ਖ਼ਮੀ ਕੀਤਾ ਅਤੇ ਮੈਨੂੰ ਬੰਨ ਕੇ ਮੇਰੇ ਸਾਹਮਣੇ ਮੇਰੀ 4 ਮਹੀਨੇ ਦੀ ਗਰਭਵਤੀ ਪਤਨੀ ਨਾਲ ਬਲਾਤਕਾਰ ਕੀਤਾ। ਇਥੇ ਪੀੜਤ ਦੀ ਪਤਨੀ ਨੇ ਦੱਸਿਆ ਕਿ ਉ ਆਪਣੇ ਆਪ ਨੂੰ ਬਚਾਉਣ ਲਈ ਬਾਥਰੂਮ ਵਿਚ ਜਾ ਲੁੱਕੀ ਪਰ ਆਰੋਪੀ ਗੁਰਮੀਤ ਸਿੰਘ ਨੇ ਕਿਹਾ ਕਿ ਜੇਕਰ ਉ ਬਾਹਰ ਨਾ ਆਈ ਤਾਂ ਉਸ ਉਸਦੀ 6 ਸਾਲਾ ਲੜਕੀ ਨਾਲ ਬਲਾਤਕਾਰ ਕਰੇਗਾ। ਉਨ੍ਹਾਂ ਦੱਸਿਆ ਕਿ ਜਿਸਦੇ ਚੱਲਦੇ ਉ ਡਰਦੀ ਬਾਹਰ ਆ ਗਈ ਜਿਸਤੋਂ ਬਾਅਦ ਗਰਮੀਤ ਸਿੰਘ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸਦੀਆਂ ਅਪੱਤੀ ਜਨਕ ਫੋਟੋਆਂ ਖਿੱਚੀਆਂ।ਇਸ ਘਟਨਾਂ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਹੈ ਅਤੇ ਉਨ੍ਹਾਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।ਉਧਰ ਮੋਕੇ ਤੇ ਪੁਹੰਚੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ।