ਬਟਾਲਾ ਪਿੰਡ ਇੰਦਰਜੀਤ ਬਾਊਲੀ ਚੱਲੀ ਗੋਲੀ
ਬਟਾਲਾ (ਨਰਿੰਦਰ ਕੌਰ ਪੁਰੇਵਾਲ,ਰਿੰਕੂ ਰਾਜਾ) ਬਟਾਲਾ ਨਜ਼ਦੀਕ ਪਿੰਡ ਬਾਊਲੀ ਇੰਦਰਜੀਤ ਵਿਖੇ ਸ਼ਾਮ ਕਰੀਬ 5.30 ਵਜੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਪੁੱਜੀ ਥਾਣਾ ਸਿਵਲ ਲਾਈਨ ਪੁਲਿਸ ਨੇ ਦੱਸਿਆ ਕਿ ਆਂਢ ਗੁਆਂਢ ਤੋਂ ਪੁੱਛਣ ਤੇ ਪਤਾ ਲੱਗਾ ਹੈ ਕਿ ਦੋ ਧਿਰਾਂ ਚ ਇਕ ਜਗ੍ਹਾ ਦੇ ਝਗੜੇ ਨੂੰ ਲੈ ਕੇ ਗੋਲੀ ਚੱਲੀ ਹੈ,ਪਰ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਜੇਕਰ ਕੋਈ ਵੀ ਸ਼ਿਕਾਇਤ ਦਰਜ ਦਰਵਾਉਦਾਂ ਹੈ ਤਾਂ ਕਾਰਵਾਈ ਕੀਤੀ ਜਾਵੇਗੀ।