ਅਜ਼ਾਦੀ ਦੀ 75ਵੀ ਵਰੇਗੰਢ ਮੌਕੇ ਬਟਾਲਾ ਚ ਕਿਸ ਜਗ੍ਹਾ,ਕਿੰਨੇ ਵਜੇ ਕੋਣ ਲਹਿਰਾਏਗਾ ਤਿਰੰਗਾ
ਬਟਾਲਾ (ਨਰਿੰਦਰ ਕੌਰ ਪੁਰੇਵਾਲ,ਰਿੰਕੂ ਰਾਜਾ) ਅਜ਼ਾਦੀ ਦੀ 75ਵੀ ਵਰੇਗੰਢ ਮੌਕੇ ਕੱਲ 15 ਅਗਸਤ ਦਿਨ ਐਤਵਾਰ ਨੂੰ ਜਿਥੇ ਪੂਰੇ ਦੇਸ਼ ਅੰਦਰ ਅਜ਼ਾਦੀ ਦਿਹਾੜਾ ਮਨਾਇਆ ਜਾਵੇਗਾ, ਉਥੇ ਬਟਾਲਾ ਅੰਦਰ ਰਾਜੀਵ ਗਾਂਧੀ ਸਟੇਡੀਅਮ, ਕਾਹਨੂੰਵਾਨ ਰੋਡ ਬਟਾਲਾ ਵਿਖੇ ਐਸ ਡੀ ਐਮ ਬਟਾਲਾ ਸ੍ਰ ਬਲਵਿੰਦਰ ਸਿੰਘ ਸਵੇਰੇ 8.55 ਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।ਇਸ ਸਮਾਗਮ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਐਸ ਐਸ ਪੀ ਬਟਾਲਾ ਸ੍ਰ ਰਛਪਾਲ ਸਿੰਘ ਦੇ ਹੁਕਮਾਂ ਤਹਿਤ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਟਾਲਾ ਤੋਂ ਕਾਂਗਰਸ ਦੇ ਸਾਬਕਾ ਐਮ ਐਲ ਏ, ਮੰਤਰੀ ਅਤੇ ਹੈਲਥ ਕਾਰਪੋਰੇਸ਼ਨ ਸਿਸਟਮ ਦੇ ਚੇਅਰਮੈਨ ਅਸ਼ਵਨੀ ਸੇਖੜੀ ਕਾਂਗਰਸ ਭਵਨ ਬਟਾਲਾ ਵਿਖੇ 10.30 ਵਜੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ।ਇਸ ਤੋਂ ਪਹਿਲਾਂ ਸਵੇਰੇ 8 ਵਜੇ ਨਗਰ ਨਿਗਮ ਬਟਾਲਾ ਦੇ ਦਫਤਰ ਵਿਖੇ ਬਟਾਲਾ ਨਗਰ ਨਿਗਮ ਦੇ ਪਹਿਲੇ ਮੇਅਰ ਸ੍ਰ ਸੁਖਦੀਪ ਸਿੰਘ ਸੁੱਖ ਤੇਜਾ ਵੀ ਤਿਰੰਗਾ ਝੰਡਾ ਲਹਿਰਾਉਣਗੇ।ਇਸ ਦੇ ਨਾਲ ਹੀ ਬਟਾਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹਿਮਾਲਿਆ ਕਲਾ ਮੰਚ ਵੀ ਚੇਅਰਮੈਨ ਅਨੀਸ਼ ਅਗਵਾਲ ਦੀ ਅਗਵਾਈ ਵਿਚ ਹਾਥੀ ਗੇਟ ਬਟਾਲਾ ਆਪਣੇ ਦਫਤਰ ਵਿਖੇ 11 ਵਜੇ ਅਜ਼ਾਦੀ ਦੀ 75ਵੀ ਵਰੇਗੰਢ ਮੌਕੇ ਇਕ ਪ੍ਰੋਗਰਾਮ ਕਰੇਗੀ ਜਿਸ ਵਿਚ ਨਗਰ ਨਿਗਮ ਡਿਪਟੀ ਮੇਅਰ ਸ੍ਰੀਮਤੀ ਚੰਦਰਕਾਂਤਾ ਅਤੇ ਗੀਤਾ ਸ਼ਰਮਾ ਜੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਫਿਰ ਸਾਮ 4 ਵਜੇ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਪ੍ਰਧਾਨ ਜਤਿੰਦਰ ਕੱਦ ਦੀ ਅਗਵਾਈ ਵਿਚ ਰੇਲਵੇ ਸਟੇਸ਼ਨ ਵਿਖੇ ਅਜਾਦੀ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਕਰਵਾਏਗੀ ਜਿਸ ਵਿਚ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ ਐਸ ਪੀ ਸ੍ਰ ਰਛਪਾਲ ਸਿੰਘ ਤਿਰੰਗਾ ਲਹਿਰਾਉਣਗੇ।