23 ਸਾਲਾ ਫੌਜੀ ਲਵਪ੍ਹੀਤ ਸਿੰਘ ਹੋਇਆ ਦੇਸ਼ ਲਈ ਸ਼ਹੀਦ
ਘੁਮਾਣ (ਨਰਿੰਦਰ ਕੌਰ ਪੁਰੇਵਾਲ, ਰਿੰਕੂ ਰਾਜਾ) ਦੇਸ਼ ਲਈ ਕੁਰਬਾਨ ਹੋਣ ਵਾਲੇ ਪੰਜਾਬੀ ਫੌਜੀ ਨੋਜਵਾਨਾਂ ਦੀ ਕਤਾਰ ਵਿਚ ਲਵਪ੍ਰੀਤ ਸਿੰਘ ਦਾ ਨਾਮ ਵੀ ਜੁੜ ਚੁੱਕਾ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਨਜ਼ਦੀਕ ਪਿੰਡ ਮਾੜੀ ਟਾਂਡਾ ਦਾ ਰਹਿਣ ਵਾਲਾ ਸ੍ਰ ਲਵਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਜਿਸਦੀ ਉਮਰ ਮਹਿਜ਼ 23 ਸਾਲ ਸੀ ਅਤੇ ਜੋ 2017 ਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਉ ਜੰਮੂ-ਕਸ਼ਮੀਰ ਦੇ ਪੁੰਛ ਵਿਚ ਤਾਇਨਾਤ ਸੀ। ਅੱਤਵਾਦੀਆਂ ਦੇ ਸਰਚ ਅਭਿਆਨ ਚ ਉਸਦਾ ਪੈਰ ਪਹਾੜੀ ਤੋਂ ਫਿਸਲ ਗਿਆ ਅਤੇ ਉ ਡੂੰਘੀ ਖੱਡ ਵਿਚ ਡਿੱਗਣ ਕਾਰਨ ਸ਼ਹੀਦ ਹੋ ਗਿਆ। ਉਸਦੀ ਮ੍ਰਿਤਕ ਦੇਹ ਅੱਜ ਸ਼ਨੀਵਾਰ ਉਸਦੇ ਪਿੰਡ ਮਾੜੀ ਟਾਂਡਾ ਪੁਹੰਚ ਜਾਏਗੀ ਅਤੇ ਸਾਰੇ ਰਾਸ਼ਟਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।