ਪਿੰਡ ਭਰਥ ਚ ਹੋਈ ਗੁੰਡਾਗਰਦੀ ਨੂੰ ਲੈ ਕੇ ਥਾਣਾ ਸ੍ਰੀ ਹਰਗੋਬਿੰਦਪੁਰ ਦਾ ਘਿਰਾ
ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐੱਸ ਐੱਚ ਓ ਬਲਕਾਰ ਸਿੰਘ ਨੇ ਕਿਸਾਨਾਂ ਨੂੰ ਦਿਵਾਇਆ ਵਿਸ਼ਵਾਸ ਕੀਤੀ ਜਾਵੇਗੀ ਮਾਮਲੇ ਦੀ ਨਿਰਪੱਖ ਜਾਂਚ
ਕਾਰਵਾਈ ਨਾ ਹੋਣ ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਕੀਤਾ ਅੈਲਾਨ
ਕਾਦੀਆਂ 26 ਜੁਲਾਈ( ਗੁਰਪ੍ਰੀਤ ਸਿੰਘ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਰਤ ਵਿੱਚ ਹੋਈ ਸਿਆਸੀ ਸ਼ਹਿ ਤੇ ਗੁੰਡਾਗਰਦੀ ਖ਼ਿਲਾਫ਼ ਜਥੇਬੰਦੀ ਵੱਲੋਂ ਥਾਣਾ ਸ੍ਰੀ ਹਰਗੋਬਿੰਦਪੁਰ ਦਾ ਘਿਰਾਓ ਕੀਤਾ ਗਿਆ। ਕਿਸਾਨ ਆਗੂ ਸੂਬੇਦਾਰ ਰਛਪਾਲ ਸਿੰਘ ਭਰਥ ਦੇ ਖੇਤਾਂ ਵਿੱਚ
ਬੀਜਿਆ ਹੋਇਆ ਗੰਨਾ ਪਿੰਡ ਭਰਥ ਦੇ ਸਰਪੰਚ ਨੇ ਕੁਝ ਬੰਦਿਆਂ ਨੂੰ ਲੈ ਕੇ ਗੰਨੇ ਦੀ ਫ਼ਸਲ ਗੈਰ ਕਾਨੂੰਨੀ ਢੰਗ ਨਾਲ ਉਜਾੜ ਦਿੱਤੀ ।ਪਰ ਪਿੰਡ ਦੇ ਸਰਪੰਚ ਆਪਣੇ ਨਾਲ ਦੋ ਟਰੈਕਟਰ ਲੈ ਕੇ ਫ਼ਸਲ ਉਜਾੜਨ ਆਇਆ ਸੀ ਜਦ ਇਹ ਗੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਦਮਦਮਾ ਸਾਹਿਬ ਦੇ ਆਗੂਆਂ ਨੂੰ ਪਤਾ ਲੱਗੀ ਤਾਂ ਮੌਕੇ ਤੇ ਆਗੂ ਪਿੰਡ ਭਰਥ ਪਹੁੰਚੇ ਅਤੇ ਪਿੰਡ ਭਰਥ ਦੇ ਸਰਪੰਚ ਦੇ ਬੰਦੇ ਉਥੋਂ ਫ਼ਸਲ ਉਜਾੜ ਕੇ ਭੱਜ ਗਏ ਸ਼ਾਮ ਦੇ ਟਾਈਮ ਫਿਰ ਤੋਂ ਕੁਝ ਬੰਦਿਆਂ ਨੂੰ ਨਾਲ ਲੈ ਕੇ ਪਿੰਡ ਭਰਥ ਦੇ ਕੁਝ ਬੰਦਿਆਂ ਤੇ ਹਮਲਾ ਕਰ ਦਿੱਤਾ ।ਅਤੇ ਬੁਰੀ ਤਰ੍ਹਾਂ ਸੱਟਾਂ ਲਗਾਈਆਂ ਜਦ ਪਿੰਡ ਭਰਥ ਦੇ ਸਰਪੰਚ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਨ੍ਹਾਂ ਤੇ ਪਰਚੇ ਹੋ ਗਏ ਹਨ ਤਾਂ ਉਹ ਵੀ ਝੂਠੇ ਪਰਚੇ ਬਣਾਉਣ ਲਈ ਬਟਾਲਾ ਦੇ ਸਿਵਲ ਹਸਤਾਲ ਪਹੁੰਚ ਗਏ ਸ਼ਾਮ ਦੇ 7 ਵਜੇ ਕਰੀਬ ਜਥੇਬੰਦੀ ਵੱਲੋਂ ਨਿਰਪੱਖ ਜਾਂਚ ਨਾ ਹੁੰਦੀ ਦੇਖ ਕੇ ਥਾਣਾ ਸ੍ਰੀ ਹਰਿਗੋਬਿੰਦਪੁਰ ਦੇ ਥਾਣੇ ਅੰਦਰ ਧਰਨਾ ਲਗਾ ਦਿੱਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ।ਸੂਬੇਦਾਰ ਰਛਪਾਲ ਸਿੰਘ ਭਰਥ ਨੇ ਦੱਸਿਆ ਕਿ ਇਹ ਪਿੰਡ ਭਰਥ ਦਾ ਸਰਪੰਚ ਲੋਕਾਂ ਦੀਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕਰਵਾ ਕੇ ਧੱਕੇਸ਼ਾਹੀਆਂ ਕਰਦਾ ਹੈ ਜੇ ਕੋਈ ਉਹਦੇ ਸਾਹਮਣੇ ਅੱੜਦਾ ਹੈ ਤਾਂ ਉਸ ਨੂੰ ਜਾਨੀ ਮਾਲੀ ਨੁਕਸਾਨ ਵੀ ਪਹੁੰਚਾਉਂਦਾ ਹੈ।ਉਧਰ ਦੂਜੇ ਪਾਸੇ ਤਿੰਨ ਘੰਟੇ ਦੇ ਧਰਨੇ ਤੋਂ ਬਾਅਦ ਐੱਸ ਐੱਚ ਓ ਬਲਕਾਰ ਸਿੰਘ ਸ੍ਰੀ ਹਰਗੋਬਿੰਦਪੁਰ ਵੱਲੋਂ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਮਸਲੇ ਦੀ ਨਿਰਪੱਖ ਅਤੇ ਬਿਲਕੁਲ ਸਹੀ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ।ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਨੇ ਕਿਹਾ ਕਿ ਪੁਲਿਸ ਵਲੋਂ ਜਲਦ ਤੋਂ ਜਲਦ ਨਿਰਪੱਖ ਜਾਂਚ ਨਾ ਹੋਈ ਤਾਂ ਥਾਣੇ ਦਾ ਦੁਬਾਰਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ ।ਜਿਸ ਦੀ ਜ਼ਿੰਮੇਵਾਰ ਪੁਲਿਸ ਥਾਣਾ ਸ੍ਰੀ ਹਰਗੋਬਿੰਦਪੁਰ ਹੋਵੇਗੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਖਾਨਪੁਰ, ਕੁਲਬੀਰ ਸਿੰਘ ਕਾਹਲੋਂ ,ਗੁਰਵਿੰਦਰ ਸਿੰਘ ਬਾਜਵਾ, ਹਰਦੀਪ ਸਿੰਘ ਫ਼ੌਜੀ,ਪ੍ਰੈੱਸ ਸਕੱਤਰ ਅਸ਼ੋਕ ਵਰਦਾਨ ,ਕਸ਼ਮੀਰ ਸਿੰਘ ਫੱਤਾ ਕੁੱਲਾ, ਹਰਵਿੰਦਰ ਪੱਡਾ, ਗੁਰਵਿੰਦਰ ਖਜਾਲਾ, ਭਜਨ ਸਿੰਘ ਪੰਡੋਰੀ, ਰਾਜਾ ਸੈਣੀ, ਗੁਰਜੀਤ ਸਿੰਘ ਵਲਟੋਹਾ ,ਸੁਰਜੀਤ ਸਿੰਘ ਕਾਂਗੜਾ’ ਮੇਹਰ ਸਿੰਘ, ਸਰਵਨ ਸਿੰਘ ਟਾਹਲੀ, ਪਰਮਿੰਦਰ ਸਿੰਘ ਚੀਮਾ ਖੁੱਡੀ, ਅਜੈਬ ਸਿੰਘ, ਸੁਖਵਿੰਦਰ ਕੌਰ, ਜਸਵਿੰਦਰ ਸਿੰਘ ਕਾਲੀ, ਨਿਸ਼ਾਨ ਸਿੰਘ ਫੱਤਾ ਕੁੱਲਾ ,ਹਰਪਾਲ ਸਿੰਘ ਤਲਵਾੜਾ ,ਆਦਿ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ )ਇਨਸਾਫ਼ ਲੈਣ ਦੇ ਲਈ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਦਾ ਘਿਰਾਓ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ