ਸ੍ਰੀ ਮੁਕਤਸਰ ਸਾਹਿਬ (ਗੁਰਜੰਟ ਸਿੰਘ ਭੱਟੀ) ਮਾਨਯੋਗ ਸ.ਸਰਬਜੀਤ ਸਿੰਘ ਪੀ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ.ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਅਤੇ ਸ. ਅਮਰਜੀਤ ਸਿੰਘ ਡੀ.ਐਸ.ਪੀ (ਸ.ਡ) ਸ੍ਰੀ ਮੁਕਤਸਰ ਸਾਹਿਬ ਜੀ ਦੀ ਨਿਗਰਾਨੀ ਹੇਠ ਇਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਅਤੇ ਐਸ.ਆਈ ਜਗਿੰਦਰਪਾਲ ਸਿੰਘ ਇੰਚ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿਛਲੇ ਦਿਨੀ 50 ਲੱਖ ਦੀ ਫਿਰੋਤੀ ਮੰਗਣ ਤੇ 3 ਵਿਅਕਤੀਆਂ ਨੂੰ ਕੀਤਾ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।ਜਾਣਕਾਰੀ ਮੁਤਬਿਕ ਇੱਕ ਲੇਡੀ ਡਾਕਟਰ ਵੱਲੋਂ ਥਾਣਾ ਸਿਟੀ ਆ ਕੇ ਦਰਖਸਾਤ ਦਿਤੀ ਕਿ ਰਾਤ ਕ੍ਰੀਬ 10 ਵੱਜ਼ ਕੇ 22 ਮਿੰਟ ਤੇ ਮੇਰੇ ਮੋਬਾਇਲ ਨੰਬਰ ਤੇ ਇੱਕ ਫੋਨ ਕਾਲ ਜੋ ਬਾਹਰ ਦੇ ਨੰਬਰ ਤੋਂ ਆਈ ਜਿਸ ਤੇ ਇੱਕ ਆਦਮੀ ਵੱਲੋਂ ਮੇਰੇ ਕੋਲੋ 50,00000(ਪੰਜਾਹ ਲੱਖ) ਰੁਪਏ ਦੀ ਮੰਗ ਕੀਤੀ ਅਤੇ ਮੈਨੂੰ ਥਰੈਟ ਕਰ ਰਿਹਾ ਸੀ ਕਿ ਜੇਕਰ ਤੁਸੀ ਇਹ ਪੈਸੇ 03 ਵਜ਼ੇ ਤੋਂ 04 ਵਜ਼ੇੇ ਤੱਕ ਮਲੋਟ ਰੋਡ ਮੇਰੀ ਦੱਸੀ ਹੋਈ ਜਗਾਂ ਪਰ ਪੈਸੇ ਨਹੀ ਪਹੁਚਾਏ ਤਾਂ ਮੈਂ ਤੁਹਾਡੇ ਬੱਚਿਆ ਨੂੰ ਮਾਰ ਦਿਆਂਗਾ। ਜਿਸ ਤੇ ਪੁਲਿਸ ਵੱਲੋਂ ਲੈਡੀ ਡਾਕਟਰ ਵੱਲੋਂ ਦਿੱਤੀ ਦਰਖਾਸਤ ਤੇ ਮੁੱਕਦਮਾ ਨੰ: 266 ਮਿਤੀ 20.10.2021 ਅ/ਧ 386,120-ਬੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਬਰਖਿਲਾਫ ਨਾ-ਮਲੂਮ ਵਿਅਕਤੀਆ ਦਰਜ਼ ਰਜਿਸ਼ਟਰ ਕਰਕੇ ਅੱਗੇ ਤਫਤੀਸ਼ ਸ਼ੁਰੂ ਕਰ ਦਿਤੀ। ਤਫਤੀਸ਼ ਦੌਰਾਨ ਸ.ਥ. ਬਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਅਲੱਗ ਅਲੱਗ ਪਹਿਲੂਆ ਅਤੇ ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਦੋਸ਼ੀਆਨ 1. ਬੂਟਾ ਸਿੰਘ ਉਰਫ ਵਰਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਪਿੰਡ ਸੋਥਾ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ, 2.ਰਾਮਜੀਤ ਸਿੰਘ ਉਰਫ ਰਾਮਾ ਪੁੱਤਰ ਜਲੌਰ ਸਿੰਘ, 3. ਗੁਰਪ੍ਰੀਤ ਸਿੰਘ ਉਰਫ ਸੱਤੋ ਪੁੱਤਰ ਜਲੌਰ ਸਿੰਘ ਵਾਸੀਆਨ ਪਿੰਡ ਗਿੱਲ ਜਿਲ੍ਹਾਂ ਫਿਰੋਜ਼ਪੁਰ ਨੂੰ ਮੁਕੱਦਮਾਂ ਹਜ਼ਾ ਅੰਦਰ ਕਾਬੂ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਅਸੀ ਪੈਸਿਆ ਦੇ ਲਾਲਚ ਵਿੱਚ ਆ ਕੇ ਮੰਗੀ ਸੀ ਅਤੇ ਇਹ ਆਪਣੇ ਪਿੰਡ ਦੇ ਹੀ ਲੜਕੇ ਸਵਰਨਪ੍ਰੀਤ ਸਿੰਘ ਉਰਫ ਕਾਲਾ ਜੋ ਕੇ ਦੁਬਈ ਵਿੱਚ ਰਹਿ ਰਿਹਾ ਹੈ ਉਸ ਤੋਂ ਲੇਡੀ ਡਾਕਟਰ ਤੋਂ ਫਰਤੀ ਲਈ ਫੌਨ ਕਰਵਾਂਉਦੇ ਸਨ।ਜਿਸ ਤੇ ਪੁਲਿਸ ਵੱਲੋਂ ਅੱਜ ਮਾਨਯੋਗ ਅਦਾਲਤ ਪੇਸ਼ ਕਰ ਕੇ ਰਿਮਾਡ ਹਾਸਲ ਕਰਕੇ ਅੱਗੇ ਪੁੱਛ ਗਿੱਛ ਕੀਤੀ ਜਾਵੇਗੀ।