ਅੰਮ੍ਰਿਤਸਰ 5 ਮਾਰਚ (ਰਾਜਾ ਕੋਟਲੀ) ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮੱਝਵਿੰਡ ਗੋਪਾਲਪੁਰਾ (ਚੀਫ ਖਾਲਸਾ ਦੀਵਾਨ) ਦੇ ਸੰਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅੱਜ ਪਿ੍ੰਸੀਪਲ ਮੈਡਮ ਪਰਮਜੀਤ ਕੌਰ ਦੀ ਅਗਵਾਈ ਹੇਠ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੇ ਪਾਠ ਉਪਰੰਤ ਯੁਕਰੇਨ-ਰੂਸ ਜੰਗ ਵਿੱਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਯੁਕਰੇਨ ਵਿੱਚ ਫਸੇ ਭਾਰਤ ਵਾਸੀਆਂ ਦੀ ਸਹੀ ਸਲਾਮਤ ਦੇਸ਼ ਵਾਪਸੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਕਿਹਾ ਪ੍ਰਮਾਤਮਾ ਕਿਰਪਾ ਕਰੇ ਕਿ ਯੁਕਰੇਨ -ਰੂਸ ਜੰਗ ਖਤਮ ਹੋਵੇ ਤਾਂ ਜੋ ਲੋਕ ਵਿਸ਼ਵ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਲੇ ਮਹੌਲ ਵਿੱਚ ਰਹਿ ਸਕਣ।
ਫੋਟੋ ਕੈਪਸਨ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹੋਏ ਵਿਦਿਆਰਥੀ ਅਤੇ ਸੰਮੂਹ ਸਟਾਫ ਮੈਂਬਰ।