ਬਿਜਲੀ ਵਿਭਾਗ ਦੀ ਵੱਡੀ ਕਾਰਵਾਈ : ਬਿਜਲੀ ਚੋਰੀ ਕਰਨ ਦੇ ਮਾਮਲੇ ’ਚ ਹੋਟਲ ਮਾਲਿਕ ਨੂੰ 5ਲੱਖ ਤੋਂ ਵੱਧ ਦਾ ਕੀਤਾ ਜ਼ੁਰਮਾਨਾ,
ਗੁਰਦਾਸਪੁਰ,ਸੁਸ਼ੀਲ ਬਰਨਾਲਾ
25 ਮਈ (-ਪੰਜਾਬ ਭਰ ’ਚ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਚੋਰੀ ਕਰਨ ਦੇ ਮਾਮਲੇ ’ਚ ਕੀਤੀ ਜਾ ਰਹੀ ਕਾਰਵਾਈ ਦੇ ਚੱਲਦੇ ਅੱਜ ਜ਼ਿਲਾ ਗੁਰਦਾਸਪੁਰ ’ਚ ਆਈ.ਟੀ.ਆਈ ,ਪ੍ਰਬੋਧ ਚੰਦਰ ਮਾਰਗ ’ਤੇ ਸਥਿਤ ਇਕ ਹੋਟਲ ਮਾਲਿਕ ਵੱਲੋਂ ਕੀਤੀ ਜਾ ਰਹੀ ਬਿਜਲੀ ਚੋਰੀ ਦੇ ਚੱਲਦੇ ਕਾਰਵਾਈ ਕਰਦੇ ਸਹਾਇਕ ਕਾਰਜਕਾਰੀ ਇੰਜੀ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਬ ਅਰਬਨ ਸਬ ਡਵੀਜ਼ਨ ਗੁਰਦਾਸਪੁਰ ਜਤਿੰਦਰ ਸ਼ਰਮਾ ਦੀ ਅਗਵਾਈ ਵਿਚ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਕੁਨੈਕਸ਼ਨ ਕੱਟ ਕੇ ਹੋਟਲ ਮਾਲਿਕ ਨੂੰ 501510 ਰੁਪਏ ਦਾ ਜ਼ੁਰਮਾਨਾ ਕੀਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਸਹਾਇਕ ਕਾਰਜਕਾਰੀ ਇੰਜੀ. ਜਤਿੰਦਰ ਸ਼ਰਮਾ ਨੇ ਦੱਸਿਆ ਕਿ ਆਈ.ਟੀ.ਆਈ ਪ੍ਰਬੋਧ ਚੰਦਰ ਮਾਰਗ ’ਤੇ ਚੱਲਦੇ ਇਕ ਹੋਟਲ ਦੇ ਬਿਜਲੀ ਮੀਟਰ ਦੀ ਜਦ ਐੱਮ.ਈ ਲੈਬ ਤੋਂ ਜਾਂਚ ਕਰਵਾਈ ਗਈ ਤਾਂ ਉਸ ਦਾ ਮੀਟਰ ਸਲੋਅ ਪਾਇਆ ਗਿਆ। ਜਿਸ ’ਤੇ ਜਦ ਉਸ ਦੀ ਅਗਵਾਈ ਵਿਚ ਕਰਮਚਾਰੀਆਂ ਨੇ ਜਾ ਕੇ ਮੀਟਰ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਤਰਾਂ ਕਰਕੇ ਹੋਟਲ ਮਾਲਿਕ ਨੇ ਬਿਜਲੀ ਚੋਰੀ ਕੀਤੀ ਹੈ। ਜਿਸ ’ਤੇ ਹੋਟਲ ਮਾਲਿਕ ਅਜੀਤ ਸਿੰਘ ਨੂੰ 501510 ਰੁਪਏ ਜ਼ੁਰਮਾਨਾ ਕੀਤਾ ਗਿਆ ਅਤੇ ਬਿਜਲੀ ਕੁਨੈਕਸ਼ਨ ਕੱਟਿਆ ਗਿਆ। ਉਨਾਂ ਕਿਹਾ ਕਿ ਸਾਡੇ ਵੱਲੋਂ ਬਿਜਲੀ ਚੋਰੀ ਕਰਨ ਵਾਲੇ ਲੋਕਾਂ ਦੇ ਅਭਿਆਨ ਅੱਗੇ ਵੀ ਜਾਰੀ ਰਹੇਗਾ।