” ਵਿਸ਼ਵ ਵਾਤਾਵਰਣ ਦਿਵਸ ਤੇ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਮੇਰੇ ਵੱਲੋਂ ਕੁੱਝ ਸੁਝਾਅ ਪ੍ਰੀਤ ਮਲਕਪੁਰੀ ਪੰਜਾਬ ”
ਬਟਾਲਾ 5 ਜੂਨ ਅੱੱੱੱ( ਅਖਿਲ ਮਲਹੋਤਰਾ )
ਵਾਤਾਵਰਨ ਪ੍ਰੇਮੀਆਂ , ਸਮਾਜ਼ ਸੇਵੀਆਂ ਅਤੇ ਪੰਜਾਬ ਦੇ ਸੁਹਿਰਦ ਨੌਜਵਾਨਾਂ ਵੱਲੋਂ ਸਾਂਝੀਆਂ ਥਾਵਾਂ ਤੇ ਰੁੱਖ ਪੌਦੇ ਲਗਾਏ ਜਾਣ ਤੋਂ ਬਾਅਦ ਆਉਂਦੀਆਂ ਮੁਸ਼ਕਿਲਾਂ ਬਾਰੇ ਪੰਜਾਬ ਸਰਕਾਰ ਧਿਆਨ ਦੇਵੇ
ਅਨੇਕਾਂ ਹੀ ਹਰ ਪਿੰਡ ਸ਼ਹਿਰ ਵਿੱਚੋਂ ਜਿਹੜੇ ਵਾਤਾਵਰਨ ਪ੍ਰੇਮੀ ਹਨ
ਜਾਂ ਉਹ ਨੌਜਵਾਨ ਹਨ ਜੋ ਪੰਜਾਬ ਨੂੰ ਖੁਸ਼ਹਾਲ ਤੇ ਸੁਨਹਿਰੀ ਬਣਾਉਣ ਬਾਰੇ ਬਹੁਤ ਚਿੰਤਿਤ ਹਨ , ਉਹਨਾਂ ਵੱਲੋਂ ਪੰਜਾਬ ਦੇ ਭਲੇ ਲਈ ਕਈ ਤਰ੍ਹਾਂ ਦੇ ਸ਼ਲਾਘਾਯੋਗ ਉਪਰਾਲੇ ਕੀਤੇ ਜਾਂਦੇ ਹਨ , ਅਤੇ ਉਹਨਾਂ ਵੱਲੋਂ ਸੈਂਕੜਿਆਂ ਦੇ ਹਿਸਾਬ ਨਾਲ ਆਪਣੇ ਆਲੇ ਦੁਆਲੇ ਦੇ ਏਰੀਏ ਤੇ ਸਾਂਝੀਆਂ ਥਾਵਾਂ ਤੇ ਰੁੱਖ ਪੌਦੇ ਲਗਾਏ ਜਾਂਦੇ ਹਨ , ਉਹਨਾਂ ਰੁੱਖ ਪੌਦਿਆਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਸਹਿਯੋਗ ਦੇਵੇ ਅਤੇ ਜਿਹੜੇ ਵੀ ਵਿਅਕਤੀ ਰੁੱਖ ਪੌਦਿਆਂ ਨੂੰ ਬਰਬਾਦ ਕਰਦੇ ਵੱਡਦੇ ਜਾਂ ਸਾੜਦੇ ਉਹਨਾਂ ਵਿਅਕਤੀਆਂ ਤੇ ਗੰਭੀਰਤਾ ਨਾਲ ਐਕਸ਼ਨ ਲਵੇ ਪੰਜਾਬ ਸਰਕਾਰ , ਅਤੇ ਰੁੱਖ ਪੌਦਿਆਂ ਦੀ ਸਾਂਭ ਸੰਭਾਲ ਲਈ ਜੰਗਲਾਤ ਵਿਭਾਗ ਚ’ ਪੰਜਾਬ ਦੇ ਹਰੇਕ ਜਿਲ੍ਹੇ ਵਿੱਚ ਨਵੇਂ ਕਰਮਚਾਰੀ ਭਰਤੀ ਕਰਨ ਦੀ ਲੋੜ ਹੈ , ਪਰ ਇੱਕ ਹੌਂਸਲਾ ਕਰਕੇ ਮਾਨ ਸਰਕਾਰ ਨੂੰ ਜੰਗਲਾਤ ਕਰਮਚਾਰੀ ਭਰਤੀ ਕਰਨ ਲਈ ਸਿਫਾਰਸ਼ ਕਰੋ ਜੀ , ਹਰ ਪਿੰਡ ਵਿੱਚ 2-2 ਨੌਜਵਾਨਾਂ ਨੂੰ ਰੁੱਖ ਪੌਦਿਆਂ ਦੀ ਸਾਂਭ ਸੰਭਾਲ ਦੀ ਡਿਊਟੀ ਲਗਾਈ ਜਾਵੇ ਅਤੇ ਬਣਦੀ ਯੋਗਤਾ ਅਨੁਸਾਰ ਮਹੀਨਾਂ ਵਾਰ ਤਨਖ਼ਾਹ ਦਿੱਤੀ ਜਾਵੇ , ਜਿਸ ਨਾਲ ( ਬੇਰੋਜ਼ਗਾਰੀ ਹੋਵੇਗੀ ਘੱਟ ਰੋਜ਼ਗਾਰ ਵੀ ਵਧੇਗਾ
ਹਰਿਆਲੀ ਵੀ ਵਧੇਗੀ , ਵਾਤਾਵਰਨ ਹੋਵੇਗਾ ਸਾਫ਼ , ਪਾਣੀ ਦਾ ਲੇਵਲ ਉੱਪਰ ਉੱਠੇਗਾ ਅਤੇ ਵੱਧਦਾ ਤਾਪਮਾਨ ਘੱਟੇਗਾ )