ਨਸ਼ਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਸ਼ਰਾਬ ਸਸਤੀ ਕਰ ਕੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ……….ਇੰਦਰ ਸੇਖੜੀ
(ਬਿਜਲੀ, ਸਿਹਤ ਸਹੂਲਤਾਂ ਅਤੇ ਵਿਦਿਆ ਸਸਤੀ ਹੁੰਦੀ ਤਾਂ ਲੋਕਾਂ ਨੂੰ ਮਿਲਦੀ ਕੁਛ ਰਾਹਤ)
ਬਟਾਲਾ (ਸੁਖਨਾਮ ਸਿੰਘ ਲਖਵਿੰਦਰ ਲੱਕੀ) ਆਮ ਆਦਮੀ ਪਾਰਟੀ ਵੱਲੋ ਸ਼ਰਾਬ ਦੇ ਰੇਟ ਘਟਾਉਣ ਦੇ ਫੈਂਸਲੇ ਨੂੰ ਪ੍ਰਸਿੱਧ ਉਦਯੋਗਪਤੀ ਅਤੇ ਸੀਨੀਅਰ ਭਾਜਪਾ ਆਗੂ ਇੰਦਰ ਸੇਖੜੀ ਵਲੋ ਪੰਜਾਬ ਲਈ ਮੰਦ ਭਾਗਾ ਕਰਾਰ ਦਿੱਤਾ ਗਿਆ । ਭਾਜਪਾ ਆਗੂ ਇੰਦਰ ਸੇਖੜੀ ਨੇ ਪਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਆਪ ਸਰਕਾਰ ਦਾ ਸਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ ਪਰ ਹੁਣ ਅਜਿਹੇ ਫੈਸਲੇ ਲਏ ਜਾ ਰਹੇ ਹਨ ਜਿਹਨਾਂ ਨਾਲ ਪੰਜਾਬ ਵਿਚ ਨਸ਼ਾ ਵਦਨ ਦੇ ਆਸਾਰ ਹਨ। ਭਾਜਪਾ ਆਗੂ ਇੰਦਰ ਸੇਖੜੀ ਨੇ ਕਿਹਾ ਕਿ ਜੇਕਰ ਸਸਤਾ ਕਰਨਾ ਹੀ ਸੀ ਤਾਂ ਵਿਦਿਅਕ ਅਦਾਰਿਆਂ ਦੀ ਫੀਸ , ਸਿਹਤ ਸਹੂਲਤਾਂ ਜਾਂ ਬਿਜਲੀ ਸਸਤੀ ਕਰਦੇ ਜਿਸ ਨਾਲ ਆਮ ਜਨਤਾ ਨੂੰ ਕੁਛ ਰਾਹਤ ਜਾ ਲਾਭ ਮਿਲਦਾ ਪਰ ਸ਼ਰਾਬ ਸਸਤੀ ਕਰਨ ਨਾਲ ਸ਼ਰਾਬ ਦਾ ਸੇਵਨ ਕਰਨ ਵਾਲਿਆ ਦੀ ਗਿਣਤੀ ਵਿਚ ਵਾਧਾ ਹੋਵੇਗਾ ਜੀ ਪੰਜਾਬੀਆ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ।ਇੰਦਰ ਸੇਖੜੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਸਬਜਬਾਗ ਦਿਖਾ ਕੇ ਸੱਤਾ ਵਿਚ ਆਉਣ ਵਾਲੀ ਆਪ ਪਾਰਟੀ ਤੋ ਹਰ ਵਰਗ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਦਿਨੋ ਦਿਨ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਵਿਚ ਆਪ ਸਰਕਾਰ ਪੂਰੀ ਤਰਾਂ ਫੈਲ ਹੋ ਚੁੱਕੀ ਹੈ। ਇੰਦਰ ਸੇਖੜੀ ਨੇ ਕਿਹਾ ਕਿ ਆਪ ਸਰਕਾਰ ਨੂੰ ਲੋਕਾਂ ਵਲੋ ਦਿੱਤੇ ਵੱਡੇ ਫਤਵੇ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਰਾਹਤ ਦੇਣ ਵਾਲੇ ਫੈਂਸਲੇ ਲੈਣੇ ਚਾਹੀਦੇ ਹਨ।