ਟਿਊਬਵੈੱਲ ਕੁਨੈਕਸ਼ਨਾਂ ਦਾ ਲੋਡ ਵਧਾਉਣ ਦਾ ਕੈੰਪ ਲਗਾਇਆ
ਗੁਰਦਾਸਪੁਰ (ਸੁਸ਼ੀਲ ਬਰਨਾਲਾ )-:
ਮਿਤੀ 15 ਜੂਨ, 2022
ਪਾਵਰਕਾਮ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਵਧੀਕ ਨਿਗਰਾਨ ਇੰਜੀਨੀਅਰ ਸੰਚਾਲਨ ਮੰਡਲ ਗੁਰਦਾਸਪੁਰ ਸ ਕੁਲਦੀਪ ਸਿੰਘ ਜੀ ਦੀ ਯੋਗ ਅਗਵਾਈ ਹੇਠ ਪਿੰਡ ਜਾਫਰ ਪੁਰ ਵਿੱਚ ਵੀ ਡੀ ਐੱਸ ਸਕੀਮ ਤਹਿਤ, ਇੰਜੀ ਜਤਿੰਦਰ ਸ਼ਰਮਾ ਉੱਪ ਮੰਡਲ ਅਫਸਰ ਦਿਹਾਤੀ ਗੁਰਦਾਸਪੁਰ ਵਲੋਂ ਕਿਸਾਨ ਜਾਗਰੂਕਤਾ ਕੈੰਪ ਲਗਾਇਆ ਗਿਆ।
ਵੀ ਡੀ ਐੱਸ ਬਾਰੇ ਵਿਸਥਾਰ ਨਾਲ ਦਸ ਕੇ ਸਵੈ ਘੋਸ਼ਣਾ ਫਾਰਮ ਭਰੇ ਗਏ। ਇਸ ਮੌਕੇ ਸਰਪੰਚ ਭਾਗ ਸਿੰਘ, ਗੁਰਦਾਸ ਮਲ, ਮੈਂਬਰ ਪੰਚਾਇਤ ਜੋਗਿੰਦਰ ਸਿੰਘ, ਸਾਈਂ ਦਾਸ, ਸਾਬਕਾ ਸਰਪੰਚ ਗੁਰਦਾਸ ਮਲ, ਬਾਵਾ ਰਾਮ, ਪ੍ਰੇਮ ਮਸੀਹ,ਸੁਖਦੇਵ ਰਾਜ,ਜੰਗ ਬਹਾਦੁਰ, ਗੁਰਪ੍ਰੀਤ ਸਿੰਘ,ਮਨਜੋਤ ਸਿੰਘ ਆਦਿ ਹਾਜਰ ਸਨ।
ਉੱਪ ਮੰਡਲ ਅਫਸਰ ਨੇ ਕਿਹਾ ਕਿ ਘਰਾਂ ਦਾ ਲੋਡ ਵੀ ਵਧਾ ਲਿਆ ਜਾਵੇ ।