ਜ਼ਿਲਾ ਗੁਰਦਾਸਪੁਰ ਵੱਲੋਂ ਵਰਲਡ ਯੋਗਾ ਡੇ, ਫਿਸ਼ ਪਾਰਕ ਵਿਖੇ, ਵੱਡੇ ਪੱਧਰ ਤੇ ਮਨਾਇਆ ਗਿਆ।
ਗੁਰਦਾਸਪੁਰ-:ਸੁਸ਼ੀਲ ਬਰਨਾਲਾ
ਮਿਤੀ 21 ਜੂਨ, 2022
ਜ਼ਿਲਾ ਗੁਰਦਾਸਪੁਰ ਵੱਲੋਂ ਵਰਲਡ ਯੋਗਾ ਡੇ, ਫਿਸ਼ ਪਾਰਕ ਵਿਖੇ, ਵੱਡੇ ਪੱਧਰ ਤੇ ਮਨਾਇਆ ਗਿਆ। ਪ੍ਰੋਗਰਾਮ ਦਾ ਆਯੋਜਨ ਭਾਰਤ ਵਿਕਾਸ ਪ੍ਰੀਸ਼ਦ ਤੇ ਪਾਤੰਜਲੀ ਯੋਗ ਸਮਿਤੀ ਵਲੋਂ ਮਿਲ ਕੇ ਕੀਤਾ ਗਿਆ। ਇਸ ਸਮਾਗਮ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਹਨਾਂ ਦੀ ਧਰਮ ਪਤਨੀ, ਐੱਸ ਐੱਸ ਪੀ ਗੁਰਦਾਸਪੁਰ, ਐੱਸ ਡੀ ਐਮ, ਵਧੀਕ ਡਿਪਟੀ ਕਮਿਸ਼ਨਰ, ਤੋਂ ਇਲਾਵਾ ਹਲਕਾ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ, ਆਮ ਆਦਮੀ ਪਾਰਟੀ ਤੋਂ ਰਮਨ ਬਹਿਲ, ਆਦਿ ਨੇ ਹਿੱਸਾ ਲਿਆ।
ਵੱਖ ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਿਚੋਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬੀ ਪੀ ,ਸ਼ੂਗਰ ਆਦਿ ਚੈਕ ਕਰਨ ਦਾ ਫ੍ਰੀ ਕੈੰਪ ਲੱਗ ਗਿਆ। ਇਸੇ ਤਰਾਂ ਵਿਸ਼ਵ ਹਿੰਦੂ ਪਰਿਸ਼ਦ ਵਲੋਂ ਪਾਣੀ ਦਾ ਲੰਗਰ ਵਰਤਾਇਆ ਗਿਆ।
ਵਿਸ਼ਵ ਹਿੰਦੂ ਪਰਿਸ਼ਦ ਵਲੋਂ ਡਾਕਟਰ ਵੀ ਕੇ ਸ਼ੋਰੀ, ਜ਼ਿਲਾ ਪ੍ਰਧਾਨ ਸ਼ਾਮ ਲਾਲ ਸੈਣੀ, ਭਾਰਤ ਭੂਸ਼ਣ ਗੋਗਾ, ਸਾਈਂ ਦਾਸ, ਕ੍ਰਿਸ਼ਨਾ ਮੂਰਤੀ ਤੇ ਅਨੂ ਸ਼ਰਮਾ, ਸ਼ਮਾਂ ਸ਼ਰਮਾ ਆਦਿ ਹਾਜ਼ਿਰ ਸਨ। ਵਿਭਾਗ ਪ੍ਰਮੁੱਖ ਜਤਿੰਦਰ ਸ਼ਰਮਾ ਵੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਵਿਸ਼ਵ ਹਿੰਦੂ ਪਰਿਸ਼ਦ ਵਲੋਂ ਪਾਣੀ ਦਾ ਲੰਗਰ ਲਗਾਇਆ ਗਿਆ। ਸੇਵਾ ਭਾਰਤੀ ਵਲੋਂ ਜਲ ਜੀਰਾ ਦਾ ਲੰਗਰ ਤੇ ਮਹਾਜਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੇਲਿਆਂ ਦਾ ਲੰਗਰ ਲਗਾਇਆ ਗਿਆ।
ਸ਼ਹਿਰ ਵਾਸੀਆਂ ਨੇ ਇਸ ਯੋਗਾ ਕੈੰਪ ਦਾ ਖੂਬ ਲਾਭ ਪ੍ਰਾਪਤ ਕੀਤਾ। ਉਡਾਣ ਇੰਮੀਗ੍ਰੇਸ਼ਨ ਦੇ ਐੱਸ ਪੀ ਸਿੰਘ ਨੇ ਇਸ ਕੈੰਪ ਦੇ ਆਜੋਯਨ ਵਿੱਚ ਆਪਣਾ ਖੂਬ ਯੋਗਦਾਨ ਪਾਇਆ। ਕੁਲ ਮਿਲਾ ਕੇ ਇਹ ਕੈੰਪ ਬਹੁਤ ਹੀ ਲਾਭਕਾਰੀ ਤੇ ਪ੍ਰਭਾਵਸ਼ਾੱਲੀ ਹੋ ਨਿਬੜਿਆ।