ਮੂਣਕ, 27 ਜਨਵਰੀ (ਨਰੇਸ ਤਨੇਜਾ) ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਦੇ ਸਾਂਝੇ ਉਮੀਦਵਾਰ ਸ੍ਰ ਪਰਮਿੰਦਰ ਸਿੰਘ ਢੀਂਡਸਾ ਦੀ ਧਰਮਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਦੀ ਅਗਵਾਈ ਹੇਠ ਦਰਜਨਾਂ ਬੀਬੀਆਂ ਦਾ ਜੱਥਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਇਸ ਮੌਕੇ ਬੀਬੀ ਢੀਂਡਸਾ ਨੇ ਪਾਰਟੀ ਚਿੰਨ ਪਾ ਕੇ ਸ਼ਾਮਿਲ ਹੋਇਆ ਬੀਬੀਆਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਬੀਬੀ ਢੀਂਡਸਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਸ੍ਰ ਸੁਖਦੇਵ ਸਿੰਘ ਢੀਂਡਸਾ ਸਮੇਤ ਸਾਂਝੇ ਗੱਠਜੋੜ ਵਲੋਂ ਪੰਜਾਬ ਦੀ ਤਰੱਕੀ, ਖੁਸ਼ਹਾਲੀ ਤੇ ਸਰਬਪੱਖੀ ਵਿਕਾਸ ਲਈ ਯੋਜਨਾਵਾਂ ਉਲੀਕੀਆਂ ਗਈਆਂ ਹਨ, ਜਿਸ ਤੋਂ ਖੁਸ਼ ਹੋ ਕੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਨਾਲ ਜੁਡ਼ ਰਹੇ ਹਨ ਇਸ ਮੌਕੇ ਜਸਪਾਲ ਕੌਰ ਬੁਸੈਹਰਾਂ, ਮਨਪ੍ਰੀਤ ਕੌਰ ਨਵਾਂ ਗਾਉਂ, ਰੇਨੂੰ ਬੰਗਾਂ, ਸੀਮਾ ਰਾਣੀ ਭੂਲਣ, ਰੇਖਾ ਰਾਣੀ ਮੰਡਵੀਂ, ਕ੍ਰਿਸ਼ਨਾ ਦੇਵੀ ਮਕੌਰੜ ਸਾਹਿਬ,ਸੀਤਾ ਦੇਵੀ, ਮਮਤਾ ਰਾਣੀ ਬਾਦਲਗੜ, ਜਸਵੀਰ ਕੌਰ ਬੱਲਰਾਂ, ਪਰਮਜੀਤ ਕੌਰ ਡੂਡੀਆਂ ਸੁਮਨ ਘਮੂਰਘਾਟ, ਕਵਿਤਾ ਰਾਣੀ ਗਨੋਟਾ, ਆਦਿ ਪਾਰਟੀ ਸ਼ਾਮਿਲ ਹੋਇਆ, ਇਸ ਉਨ੍ਹਾਂ ਨਾਲ ਪ੍ਰਕਾਸ਼ ਮਲਾਣਾ, ਭੀਮ ਸੈਨ ਗਰਗ, ਸ੍ਰ ਰਾਮਪਾਲ ਸਿੰਘ ਸੂਰਜਣਭੈਣੀ, ਜੈਪਾਲ ਸੈਣੀ, ਕਾਬਲ ਸੇਖੋਂ, ਮਹਿੰਦਰ ਤੂਰ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਆਗੂ ਮੌਜੂਦ ਸਨ,