ਆਦਮਪੁਰ,08 ਫਰਵਰੀ (ਕਰਮਬੀਰ ਸਿੰਘ, ਰਣਜੀਤ ਸਿੰਘ ਬੈਂਸ)- ਅਕਾਲੀ–ਬਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ
ਵੱਲੋਂ ਸਰਕਲ ਪੰਡੋਰੀ ਦੇ ਵੱਖ – ਵੱਖ ਪਿੰਡਾਂ ਵਿੱਚ ਕੀਤੀ ਮੀਟਿੰਗਾਂ ਦੌਰਾਨ ਦੱਸਿਆ ਕਿ ਸੱਤਾ ਦਾ ਸੁੱਖ ਭੋਗ ਚੁੱਕੀ ਕਾਂਗਰਸ ਪਾਰਟੀ ਕਰੋਨਾ ਕਾਲ ਦੌਰਾਨ ਹਲਕਾ ਨੂੰ ਲਾਵਾਰਸ ਛੱਡ ਕੇ ਅੱਜ ਕਿਹੜੇ
ਮੂੰਹ ਦਾ ਪਿੰਡਾਂ ਵਿੱਚ ਵੋਟਾ ਮੰਗ ਰਹੇ ਹਨ । ਉਨ੍ਹਾਂ ਕਿਹਾ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ
ਤੋ ਬਾਅਦ ਕਿਸੇ ਵੀ ਮੰਤਰੀ ਨੇ ਲੋਕਾਂ ਦਾ ਹਾਲ ਨਹੀ ਪੱਛਿਆਂ । ਆਦਮਪੁਰ ’ਚ ਬਦਲਖੋਰੀ ਨੀਤੀ
ਤਹਿਤ ਕਈ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਤੇ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ
ਲਈ ਆਏ ਰਾਸ਼ਨ ਨੂੰ ਆਪਣੇ ਚਹੇਤਿਆਂ ’ਚ ਵੰਡ ਦਿੱਤਾ ਲੋੜਬੰਦ ਪਰਿਵਾਰਾਂ ਨੂੰ ਅਣਗੋਲਿਆ ਕੀਤਾ ।
ਕਾਂਗਰਸੀ ਹਲਕਾ ਇੰਚਾਰਜ ਵੱਲੋਂ ਆਦਮਪੁਰ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਸਮਾਰਟ ਕਾਂਰਡ ਤੇ
ਸਟਿੱਕਰਾਂ ਦੀ ਰਾਜਨੀਤੀ ਸ਼ੁਰੂ ਕੀਤੀ ਤੇ ਹੁਣ ਲੋਕ ਇਨ੍ਹਾਂ ਨੂੰ ਵੋਟਾ ਰਾਹੀ ਜੁਆਬ ਦੇਣਗੇ ।