ਸਮੀਰ ਮੈਡੀਕਲ ਸਟੋਰ ਤੋਂ ਚੋਰਾਂ ਉਡਾਏ 95 ਹਜ਼ਾਰ,ਪੁਲਿਸ ਜਾਂਚ ਜਾਰੀ
ਬਟਾਲਾ (ਲਖਵਿੰਦਰ ਲੱਕੀ) ਬਟਾਲਾ ਸ਼ਹਿਰ ਗੁਰਦਾਸਪੁਰ ਰੋਡ ਤੇ ਬੀਤੀ ਰਾਤ ਚੋਰਾਂ ਨੇ ਇਕ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਦਿੰਦੇ ਪੀੜਤ ਸੁਨੀਲ ਗੁਪਤਾ ਪੁੱਤਰ ਲੇਟ ਸ਼ਾਂਤੀ ਸਰੂਪ ਗੁਪਤਾ ਵਾਸੀ ਨਿਊ ਮਹਾਜਨ ਕਲੌਨੀ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਗੁਰਦਾਸਪੁਰ ਰੋਡ ਤੇ ਸਮੀਰ ਮੈਡੀਕਲ ਸਟੋਰ ਨਾ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਲੋਕ ਡਾਊਨ ਦੇ ਚੱਲਦਿਆਂ ਸਰਕਾਰੀ ਹੁਕਮਾਂ ਅਨੁਸਾਰ ਉ ਬੀਤੀ ਰਾਤ 8 ਵਜੇ ਸਟੋਰ ਬੰਦ ਕਰਕੇ ਘਰ ਚੱਲੇ ਗਏ ਪਰ ਜਦੋਂ ਉਨ੍ਹਾਂ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਉ ਦੇਖ ਕੇ ਹੈਰਾਨ ਰਹਿ ਗਏ ਕਿ ਦੁਕਾਨ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਗੱਲਾ ਚੈਕ ਕੀਤਾ ਤਾਂ ਉਸ ਵਿੱਚ ਪਿਆ ਤਕਰੀਬਨ 95 ਹਜ਼ਾਰ ਰੁਪਇਆ ਗਾਇਬ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਦੀ ਛੱਤ ਉਪਰੋਂ ਇਕ ਕੰਧ ਪਾੜ ਕੇ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਸਿਰਫ ਕੈਸ ਹੀ ਗਾਇਬ ਕੀਤਾ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਏ ਐਸ ਆਈ ਅਸ਼ੋਕ ਕੁਮਾਰ ਸਿੰਬਲ ਚੋਂਕੀ ਇੰਚਾਰਜ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ।