ਫਗਵਾੜਾ 11 ਫਰਵਰੀ ( ਰੀਤ ਪ੍ਰੀਤ ਪਾਲ ਸਿੰਘ )
ਪਿੰਡ ਸਾਹਨੀ ਵਿਚ ਸ. ਜੁਝਾਰ ਸਿੰਘ ਦੇ ਘਰ ਰੱਖੀ ਗਈ ਮੀਟਿੰਗ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਵਾ ਕੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੀ ਚੋਣ ਮੁਹਿੰਮ ਨੂੰ ਸ਼ਿਖਰਾਂ ’ਤੇ ਪਹੁੰਚਾ ਦਿੱਤਾ।
ਸਾਂਪਲਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦਵਾਇਆ ਕਿ ਸਰਕਾਰ ਬਨਣ ’ਤੇ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਅਕਾਲੀ ਦਲ (ਸੰਯੁਕਤ) ਦੇ ਸੂਬਾ ਸਕੱਤਰ ਗੁਰਦਿਆਲ ਸਿੰਘ, ਭਾਜਪਾ ਆਗੂ ਤੇਜਸਵੀ ਭਾਰਦਵਾਜ, ਕੁਲਤਾਰ ਸਿੰਘ ਟਰੱਕ ਯੂਨੀਅਨ ਦਿੱਲੀ, ਕਿਸ਼ ਸਿੰਘ ਸੈਣੀ, ਸ਼੍ਰੀ ਜਨੇਜਾ, ਗੁਰਜੀਤ ਸਿੰਘ, ਕੁਲਦੀਪ ਸਿੰਘ ਭੰਗੇਵਾਲ, ਜੁਝਾਰ ਸਿੰਘ, ਅਜੀਤ ਸਿੰਘ, ਸਤਨਾਮ ਸਿੰਘ, ਅਜੈਬ ਸਿੰਘ, ਉਕਾਂਰ ਸਿੰਘ, ਕਸ਼ਮੀਰ ਸਿੰਘ, ਕਾਲਾ ਸਾਹਨੀ, ਰਾਜਕੁਮਾਰ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਰਾਮ ਅਤੇ ਕੇਵਲ ਕੁਮਾਰ ਆਦਿ ਮੌਜੂਦ ਸਨ।