ਫਗਵਾੜਾ 11ਫਰਵਰੀ ( ਰੀਤ ਪ੍ਰੀਤ ਪਾਲ ਸਿੰਘ )ਮੀਟਿੰਗ ਪਿੰਡ ਹਰਬੰਸਪੁਰ ਵਿਚ ਅਰਜਨ ਸਿੰਘ ਦੇ ਘਰ ਹੋਈ। ਮੀਟਿੰਗ ਵਿਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਪਲਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਜਦੋਂ ਵੀ ਬਣੀ ਹੈ, ਉਦੋਂ ਵੱਧ ਚੜ ਕੇ ਇਲਾਕੇ ਦਾ ਵਿਕਾਸ ਕਰਵਾਇਆ ਗਿਆ ਹੈ ਅਤੇ ਇਸ ਕੰਮ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਈਵੇ ਬਰਿੱਜ, ਹਸਪਤਾਲ, ਬੱਸ ਸਟੈਂਡ, ਪਾਸਪੋਰਟ ਆਫਿਸ, ਏਅਰਪੋਰਟ, ਹੋਰ ਸ਼ਗੁਨ ਸਕੀਮ, ਪੈਨਸ਼ਨਾਂ ਤੇ ਹੋਰ ਬਹੁਤ ਸਾਰੇ ਭਾਜਪਾ ਸਰਕਾਰ ਵੱਲੋਂ ਕੰਮ ਪੂਰੇ ਕੀਤੇ ਗਏ ਹਨ। ਇਸ ਮੌਕੇ ਕੁਲਦੀਪ ਸਿੰਘ ਭੰਗੇਵਾਲ, ਰਜਿੰਦਰ ਸ਼ਰਮਾ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਬੋਬੀ ਚੌਹਾਨ, ਬਚਿੱਤਰ ਸਿੰਘ, ਵਿੱਕੀ ਚੌਹਾਨ, ਹੈਪੀ ਸਿੰਘ, ਲਵਪ੍ਰੀਤ ਸਿੰਘ, ਦਿਲਦਾਰ ਸਿੰਘ ਹਾਜ਼ਰ ਸਨ।