ਕਿਡਜ਼ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵੱਲੋਂ ਵਿਸਾਖੀ ਦਿਹਾੜੇ ਦੇ ਮੌਕੇ ਤੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਸਕੂਲ ਦੇ ਭੰਗੜਾ ਕੋਚ ਜੈਕਬ ਤੇਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਇਹ ਸੱਭਿਆਚਾਰਕ ਪ੍ਰੋਗਰਾਮ ਪ੍ਰਿੰਸੀਪਲ ਅਮਿਤ ਅਬਰੋਲ ਨਿਰਦੇਸ਼ਕਾ ਹੇਠ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਮਹਿਮਾ ਮਹਾਜਨ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ।ਜਿਸ ਵਿੱਚ ਛੋਟੇ ਤੋਂ ਵੱਡੇ ਬੱਚਿਆਂ ਨੇ ਆਪਣੀਆਂ-ਆਪਣੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਵੇਖਣ ਵਾਲਿਆਂ ਨੂੰ ਨੱਚਣ ਲਾ ਦਿੱਤਾ।ਇਸ ਤੋਂ ਇਲਾਵਾ ਸਕੂਲ ਦੀ ਗਰਾਊਂਡ ਵਿੱਚ ਮੇਲਾ ਵੀ ਲਾਇਆ ਗਿਆ।ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਦੁਕਾਨਾਂ ਵਿੱਚ ਜਲੇਬੀਆਂ,ਪਕੌੜੇ ਅਤੇ ਪਤੰਗਾਂ,ਚੂੜੀਆਂ ਦੀਆਂ ਸੱਜੀਆਂ ਹੋਈਆਂ ਦੁਕਾਨਾਂ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਸੀ।ਮੇਲੇ ਵਿੱਚ ਸਮੂਹ ਸਟਾਫ ਦਾ ਜੋਸ਼ ਠਾਠਾਂ ਮਾਰਦਾ ਦੇਖਿਆ ਗਿਆ।ਇਸ ਵਿਸਾਖੀ ਮੇਲੇ ਵਿੱਚ ਬੱਚਿਆਂ ਨੂੰ ਖੇਤਾਂ ਵਿੱਚ ਲੈ ਜਾ ਕੇ ਕਣਕ ਅਤੇ ਵਿਸਾਖੀ ਦੀ ਮਹੱਤਵਪੂਰਨ ਜਾਣਕਾਰੀ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੀ ਗਈ।ਮੇਲੇ ਵਿੱਚ ਖਿੱਚ ਦਾ ਕੇਂਦਰ ਸੀ ਲੱਸੀ,ਰਾਓ, ਗੁੜ,ਪਕੌੜੇ, ਜਲੇਬੀਆਂ, ਜੋ ਕਿ ਬੱਚਿਆਂ ਵੱਲੋਂ ਖਾ ਕੇ ਬਹੁਤ ਹੀ ਆਨੰਦ ਮਾਣਿਆ ਗਿਆ।ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀ ਅਮਿਤ ਅਬਰੋਲ ਨੇ ਬੱਚਿਆ, ਮਾਪਿਆਂ ਤੇ ਸਮੂਹ ਸਟਾਫ ਨੂੰ ਵਿਸਾਖੀ ਦੀਆਂ ਸ਼ੁਭ ਵਧਾਈਆਂ ਦਿੱਤੀਆਂ।