Wednesday, April 29, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਦਾ ਵੀ ਬਣੇਗਾ ਮਾਸਟਰ ਪਲਾਨ, ‘ਵਿਜ਼ਨ ਰੂਰਲ-2047’ ’ਤੇ ਅਮਲ ਲਈ ਗਾਈਡਲਾਈਨ ਤਿਆਰ

admin by admin
January 21, 2022
in National
Reading Time: 1 min read
0
Share on FacebookShare on TwitterWhatsapp

ਨਵੀਂ ਦਿੱਲੀ : ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਦੇ ਵਿਕਾਸ ਲਈ ਵੀ ਪੇਂਡੂ ਇਲਾਕਿਆਂ ਦਾ ਮਾਸਟਰ ਪਲਾਨ ਬਣਾਇਆ ਜਾਵੇਗਾ। ਮਾਸਟਰ ਪਲਾਨ ’ਤੇ ਆਧਾਰਤ ਯੋਜਨਾਬੱਧ ਢਾਂਚਾਗਤ ਵਿਕਾਸ ਦੀ ਰੂਪਰੇਖਾ ਤਿਆਰ ਕਰ ਲਈ ਗਈ ਹੈ। ਮੁੱਢਲੀਆਂ ਸਹੂਲਤਾਂ ਨਾਲ ਜੁੜੇ ਢਾਂਚਾਗਤ ਵਿਕਾਸ ਨਾਲ ਪੇਂਡੂ ਇਲਾਕਿਆਂ ਦੇ ਲੋਕਾਂ ਦੇ ਜੀਵਨ ਪੱਧਰ ’ਚ ਸੁਧਾਰ ਹੋਵੇਗਾ। ਪੇਂਡੂ ਇਲਾਕਿਆਂ ਨਾਲ ਸਬੰਧਤ ਵੱਖ-ਵੱਖ ਮੰਤਰਾਲਿਆਂ ਦੇ ਤਾਲਮੇਲ ਨਾਲ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ‘ਵਿਜ਼ਨ ਰੂਰਲ-2047’ ’ਤੇ ਅਮਲ ਦੀ ਦਿਸ਼ਾ ’ਚ ਇਹ ਫ਼ੈਸਲਾ ਬਹੁਤ ਅਹਿਮ ਹੈ। ਅਗਲੇ ਵਿੱਤੀ ਸਾਲ 2022-23 ਦੇ ਆਮ ਬਜਟ ’ਚ ਇਸ ਬਾਰੇ ਪੈਸੇ ਦੀ ਵਿਵਸਥਾ ਕੀਤੀ ਜਾ ਸਕਦੀ ਹੈ।

ਮਲਕੀਅਤ ਯੋਜਨਾ ਤਹਿਤ ਪੇਂਡੂ ਇਲਾਕਿਆਂ ਦੇ ਰਿਹਾਇਸ਼ੀ ਤੇ ਆਬਾਦੀ ਵਾਲੇ ਇਲਾਕਿਆਂ ਦੀ ਮੈਪਿੰਗ ਕੀਤੀ ਜਾ ਰਹੀ ਹੈ। ਇਸ ਤੋਂ ਪ੍ਰਾਪਤ ਅੰਕੜਿਆਂ ਤੋਂ ਪੇਂਡੂ ਇਲਾਕਿਆਂ ਦੇ ਖ਼ਰਾਬ ਜੀਵਨ ਪੱਧਰ ਦਾ ਪਤਾ ਲੱਗਾ ਹੈ। ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਇਨ੍ਹਾਂ ਸਥਿਤੀਆਂ ਤੋਂ ਕੱਢਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਬਗੈਰ ਕਿਸੇ ਯੋਜਨਾ ਦੇ ਵਸੋਂ ਵਾਲੇ ਪੇਂਡੂ ਇਲਾਕਿਆਂ ’ਚ ਸੰਘਣੀ ਆਬਾਦੀ ’ਚ ਰਹਿਣ ਲਈ ਮਜਬੂਰ ਲੋਕਾਂ ਕੋਲ ਘੱਟੋ-ਘੱਟ ਬੁਨਿਆਦੀ ਢਾਂਚੇ ਦੀ ਘਾਟ ਹੈ। ਪੇਂਡੂ ਵਿਕਾਸ, ਪੰਚਾਇਤੀ ਰਾਜ ਮੰਤਰਾਲੇ ਦੇ ਨਾਲ ਨੀਤੀ ਆਯੋਗ ਦੀ ਬੈਠਕ ’ਚ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚਾਲੇ ਵਧਦੀ ਦੂਰੀ ਨੂੰ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਗਿਆ।

RelatedPosts

संयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर 

ਭਾਰਤੀ ਸੈਨਾ ਦੀ ਵੀਰਤਾ ਜੀ ਗਾਥਾ ਬਿਆਨਦਾ ਹੈ ਕਾਰਗਿਲ ਵਿਜੇ ਦਿਵਸ : ਪਰਮਜੀਤ ਸਿੰਘ ਗਿੱਲ

ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ : ਪਰਮਜੀਤ ਸਿੰਘ ਗਿੱਲ

ਖਾਹਸ਼ੀ ‘ਵਿਜ਼ਨ ਰੂਰਲ-2047’ ’ਤੇ ਤੱਤਕਾਲ ਕੰਮ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸੁਨੀਲ ਕੁਮਾਰ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਜਿੱਥੇ ਸ਼ਹਿਰਾਂ ’ਤੇ ਹਿਜ਼ਰਤ ਕਰ ਕੇ ਆਉਣ ਵਾਲੀ ਆਬਾਦੀ ਦਾ ਦਬਾਅ ਵਧੇਗਾ, ਉੱਥੇ ਪੇਂਡੂ ਇਲਾਕਿਆਂ ਦੀ ਹਾਲਤ ਹੋਰ ਖ਼ਰਾਬ ਹੋਵੇਗੀ। ਮਾਸਟਰ ਪਲਾਨ ਬਣਾਉਣ ’ਚ ਖ਼ਰਚ ਹੋਣ ਵਾਲੀ ਰਕਮ ਦੇ ਪ੍ਰਬੰਧ ਲਈ ਕੇਂਦਰ ਤੇ ਸੂਬਾ ਸਰਕਾਰ ਦੇ ਨਾਲ ਵਿੱਤ ਕਮਿਸ਼ਨ ’ਚ ਖਾਸ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੇ ਇਕ ਸਵਾਲ ਵੀ ਚੁੱਕਿਆ ਕਿ ਪੇਂਡੂ ਯੋਜਨਾ ਦਾ ਕੰਮ ਕੰਟਰੀ ਪਲਾਨਿੰਗ ਐਕਟ ਅਧੀਨ ਹੋਵੇਗਾ ਜਾਂ ਪੰਚਾਇਤੀ ਰਾਜ ਐਕਟ ਤਹਿਤ ਕੀਤਾ ਜਾਵੇਗਾ। ਇਸ ਨੂੰ ਸਪਸ਼ਟ ਕਰਨ ਦੀ ਲੋੜ ਹੈ। ਇਸ ਬਾਰੇ ਸਾਰੇ ਸੂਬਿਆਂ ਤੋਂ ਟਿੱਪਣੀਆਂ ਲਈਆਂ ਜਾਣੀਆਂ ਚਾਹੀਦੀਆਂ ਹਨ।

ਵਿਜ਼ਨ ਰੂਰਲ-2047’ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤਿਆਰ ਗਾਈਡਲਾਈਨ ਨੂੰ ਇਕ ਵਰਚੁਅਲ ਸਮਾਗਮ ’ਚ ਜਾਰੀ ਕਰਦੇ ਹੋਏ ਕੇਂਦਰੀ ਪੰਚਾਇਤੀ ਤੇ ਪੇਂਡੂੁ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਦੇਸ਼ ’ਚ ‘ਉੱਜੜਦਾ ਪਿੰਡ ਤੇ ਵਿਗੜਦਾ ਸ਼ਹਿਰ’ ਆਪਣੇ ਆਪ ’ਚ ਗੈਰ-ਸੰਤੁਲਿਤ ਵਿਕਾਸ ਦਾ ਨਤੀਜਾ ਹੈ। ਪੇਂਡੂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ’ਚ ਸੁਧਾਰ ਦੀ ਸਖ਼ਤ ਲੋੜ ਹੈ। ਪਿੰਡਾਂ ਦੀਆਂ ਜ਼ਮੀਨਾਂ ਦੇ ਸਾਰੇ ਰਿਕਾਰਡਾਂ ਨੂੰ ਡਿਜੀਟਲ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਸ਼ਹਿਰਾਂ ਨਾਲ ਜੁੜਾਅ ਜ਼ਰੂਰੀ ਹੈ, ਤਾਂ ਜੋ ਸ਼ਹਿਰਾਂ ਦੀਆਂ ਜ਼ਰੂਰਤਾਂ ਨੂੰ ਪਿੰਡ ਪੂਰਾ ਕਰਨ ਤੇ ਪਿੰਡਾਂ ਦੇ ਵਿਕਾਸ ’ਚ ਸ਼ਹਿਰਾਂ ਦੀ ਵੀ ਭੂਮਿਕਾ ਹੋਵੇ।

admin

ShareTweetSend
Advertisement Advertisement Advertisement
ADVERTISEMENT
Previous Post

ਆਦਮਪੁਰ ’ਚ ਹੋਈ ਲੱਖਾਂ ਦੀ ਚੋਰੀ ਆਦਮਪੁਰ ਪੁਲੀਸ ਵਲੋਂ ਮਾਮਲਾ ਦਰਜ।

Next Post

ਪੰਜਾਬ ਪ੍ਰਦੇਸ਼ ਕਾਂਗਰਸ ਨੇ ਡੇਨੀਅਲ ਮਸੀਹ ਅਤੇ ਬਲਵਿੰਦਰ ਜੌਹਨ ਨੂੰ ਦਿੱਤੀ ਨਵੀਂ ਜ਼ਿੰਮੇਵਾਰੀ

admin

admin

Related Posts

संयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर 
National

संयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर 

September 28, 2025
ਭਾਰਤੀ ਸੈਨਾ ਦੀ ਵੀਰਤਾ ਜੀ ਗਾਥਾ ਬਿਆਨਦਾ ਹੈ ਕਾਰਗਿਲ ਵਿਜੇ ਦਿਵਸ : ਪਰਮਜੀਤ ਸਿੰਘ ਗਿੱਲ
National

ਭਾਰਤੀ ਸੈਨਾ ਦੀ ਵੀਰਤਾ ਜੀ ਗਾਥਾ ਬਿਆਨਦਾ ਹੈ ਕਾਰਗਿਲ ਵਿਜੇ ਦਿਵਸ : ਪਰਮਜੀਤ ਸਿੰਘ ਗਿੱਲ

July 26, 2025
ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ : ਪਰਮਜੀਤ ਸਿੰਘ ਗਿੱਲ
National

ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ : ਪਰਮਜੀਤ ਸਿੰਘ ਗਿੱਲ

July 18, 2025
*ਰਾਸ਼ਟਰੀ ਸੁਰੱਖਿਆ ਨਾਗਰਿਕ  ਮੰਚ ਵਲੋ ਕੱਢੀ ਤਿਰੰਗਾ ਯਾਤਰਾ ਵਿਚ ਵੱਡੀ ਗਿਣਤੀ ਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸ਼ਮੂਲੀਅਤ*
National

*ਰਾਸ਼ਟਰੀ ਸੁਰੱਖਿਆ ਨਾਗਰਿਕ  ਮੰਚ ਵਲੋ ਕੱਢੀ ਤਿਰੰਗਾ ਯਾਤਰਾ ਵਿਚ ਵੱਡੀ ਗਿਣਤੀ ਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸ਼ਮੂਲੀਅਤ*

May 16, 2025
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ ਜਾ ਰਹੀ ਹੈ ਫੌਜ ਦੀ ਭਰਤੀ ਲਈ ਮੁਫ਼ਤ ਕੋਚਿੰਗ: ਪਰਮਿੰਦਰ ਸੈਣੀ 
National

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ ਜਾ ਰਹੀ ਹੈ ਫੌਜ ਦੀ ਭਰਤੀ ਲਈ ਮੁਫ਼ਤ ਕੋਚਿੰਗ: ਪਰਮਿੰਦਰ ਸੈਣੀ 

May 13, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)