ਆਦਮਪੁਰ, 21 ਜਨਵਰੀ (ਰਣਜੀਤ ਸਿੰਘ ਬੈਂਸ)-: ਕਸਬਾ ਆਦਮਪੁਰ ਦੇ ਮੁੱਹਲਾ ਕਾਲਰੀਆਂ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਕਸ਼ਮੀਰੀ ਵਿਆਕਤੀਆਂ ਦੇ ਮਕਾਨ ’ਚ ਲੱਖਾਂ ਰੁਪਏ ਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਮਹੰਮਦ ਅਸ਼ਰਫ਼ ਖ਼ਾਨ ਵਾਸੀ ਚੰਡੀ ਜ਼ਿਲ੍ਹਾਂ ਕੁਪਵਾੜਾ ਜੰਮੂ ਕਸ਼ਮੀਰ ਨੇ ਦੱਸਿਆ ਕਿ ਉਹ ਕਰੀਬ 17 ਸਾਲਾਂ ਤੋਂ ਪਿੰਡਾਂ ਵਿੱਚ ਘੁੰਮ ਗਰਮ ਕੱਪੜੇ ਵੇਚਣ ਦਾ ਕੰਮ ਕਰਦੇ ਹਨ ਤੇ ਇਕੱਠੇ 10 ਕਸ਼ਮੀਰੀ ਵਿਆਕਤੀ ਸਮੇਤ ਮੁੱਹਲਾ ਕਾਲਰੀਆਂ ਵਿਖੇ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਇਕ ਸਾਥੀ ਸ਼ੇਰ ਅਸਮਾਨ ਖ਼ਾਨ ਬਿਮਾਰ ਹੋਣ ਕਰਕੇ ਇਸ ਨੂੰ ਕਮਰੇ ਵਿੱਚ ਛੱਡ ਕੇ ਕੱਪੜੇ ਵੇਚਣ ਚੱਲੇ ਗਏ ਤੇ ਬਿਮਾਰ ਸਾਥੀ ਵੀ ਕਮਰੇ ਨੂੰ ਜਿੰਦਰੇ ਲੱਗਾ ਕੇ ਦਵਾਈ ਲੈਣ ਗਿਆ ਕੁੱਝ ਸਮਾਂ ਵਾਅਦ ਦਵਾਈ ਲੈ ਕੇ ਵਾਪਸ ਘਰ ਪਹੁੰਚੇ ਸਾਥੀ ਨੇ ਦੱਸਿਆ ਕਿ ਕਮਰੇ ਦੀ ਜਿੰਦਰੇ ਟੁੱਟੇ ਹੋਏ ਸਨ ’ਤੇ ਕਮਰੇ ਵਿੱਚੋਂ 4 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਾਥੀ ਦੀ ਕੱਪੜਿਆਂ ਵਾਲੀ ਗੱਠੜੀ ਗਾਇਬ ਸੀ ਇਸ ਸਬੰਧੀ ਥਾਣਾ ਆਦਮਪੁਰ ਵਿਖੇ ਇਤਲਾਹ ਦਿੱਤੀ। ਪੁਲੀਸ ਨੇ ਮੌਕੇ ਤੇ ਛਾਣਬੀਣ ਕਰਕੇ ਮਾਮਲਾ ਦਰਜ ਦਰ ਲਿਆ ਹੈ ਪਰ ਚੋਰੀ ਹੋਈ ਲੱਖਾਂ ਦੀ ਰਕਮ ਸਬੰਧੀ ਪੁਲੀਸ ਬਰੀਕੀ ਨਾਲ ਇਨਕੁਆਰੀ ਕਰ ਰਹੀ ਹੈ । ਇਸ ਚੋਰੀ ਦੇ ਮਾਮਲੇ ਸਬੰਧੀ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਘਾਲ ਰਹੀ ਹੈ।