ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
ਸੁਸ਼ੀਲ ਬਰਨਾਲਾ-:ਗੁਰਦਾਸਪੁਰ 15 ਜੁਲਾਈ। ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਿੱਥੇ ਲੋਕਾਂ ਨੂੰ ਰੁੱਖ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਅਤੇ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਹਰਪ੍ਰੀਤ ਸਿੰਘ ਸਿਵਲ ਜੱਜ ਸੀਨੀਅਰ ਡਵੀਜਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਡੀ. ਕਾਲਜ ਫਾਰ ਵੂਮਨ ਦੇ ਪ੍ਰਿੰਸਿਪਲ ਡਾ. ਨੀਰੂ ਸ਼ਰਮਾ ਦੀ ਦੇਖ ਰੇਖ ਹੇਠ
(ਡੀ.ਐਲ.ਐਸ.ਏ) ਦੇ ਪੀ.ਐਲ.ਵੀ ਰਾਹੁਲ ਸਬਰਵਾਲ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ ਚਲਾਈ ਗਈ। ਇਸ ਮੌਕੇ ਐਸ.ਡੀ ਕਾਲਜ ਕਾਲਜ ਦੇ ਸਮੂਹ ਸਟਾਫ ਨਾਲ ਵੱਖ ਵੱਖ ਤਰਾਂ ਦੇ ਪੌਦੇ ਲਗਾਏ ਗਏ। ਜਾਣਕਾਰੀ ਦਿੰਦੇ ਹੋਏ ਪੀ.ਐਲ.ਵੀ ਰਾਹੁਲ ਸੱਭਰਵਾਲ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਜਿਸ ਨਾਲ ਵਾਤਾਵਰਨ ਸ਼ੁੱਧ ਹੋਵੇ ਅਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ।
ਉਹਨਾ ਕਿਹਾ ਕਿ ਵਾਤਾਵਰਨ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਅਸੀਂ ਜਿੰਨੇ ਵੱਧ ਰੁੱਖ ਲਗਾਵਾਂਗੇ, ਓਨੀ ਹੀ ਤਰੱਕੀਸ਼ੀਲ ਤੇ ਸਿਹਤਮੰਦ ਭਵਿੱਖ ਦੀ ਨੀਂਹ ਰੱਖਾਂਗੇ। ਰੁੱਖ ਸਾਡੀ ਧਰਤੀ ਦੇ ਫੇਫੜੇ ਹਨ ਇਹ ਨਾ ਸਿਰਫ਼ ਹਵਾ ਨੂੰ ਸ਼ੁੱਧ ਕਰਦੇ ਹਨ, ਸਗੋਂ ਤਾਪਮਾਨ ਨੂੰ ਵੀ ਘਟਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਉਂਣ ਤੇ ਉਸ ਦੀ ਸੇਵਾ ਵੀ ਇਮਾਨਦਾਰੀ ਨਾਲ ਕਰਨ।
ਇਸ ਮੌਕੇ ਤੇ ਇੰਚਾਰਜ ਪਰਨੀਤਾ ਮੈਡਮ,,, ਡਾਕਟਰ ਰਾਜਵੰਤ ਅਤੇ ਸਮੂਹ ਸਟਾਫ ਹਾਜ਼ਰ ਸਨ।













