*ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਸ਼ਬਦਾਵਲੀ ਨੇ ਕਾਂਗਰਸ ਦਾ ਅਸਲ ਚੇਹਰਾ ਲੋਕਾਂ ਦੇ ਸਾਹਮਣੇਂ ਲਿਆਂਦਾ______ਹੀਰਾ ਵਾਲਿਆ*

*ਜਿਲਾ ਭਾਜਪਾ ਵਲੋ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ*
ਬਟਾਲਾ(ਸੁਖਨਾਮ ਸਿੰਘ)
ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋ ਜੋਂ ਚੋਣ ਪ੍ਰਚਾਰ ਦੌਰਾਨ ਸ ਬੂਟਾ ਸਿੰਘ ਅਤੇ ਦਲਿਤ ਭਾਈਚਾਰੇ ਖਿਲਾਫ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ ਉਸ ਦੀ ਜਿਲਾ ਭਾਜਪਾ ਨਿਖੇਦੀ ਕਰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲਿਆ ਨੇ ਕਾਂਗਰਸ ਦੇ ਪ੍ਰਧਾਨ ਦਾ ਪੁਤਲਾ ਫੂਕਦੇ ਹੋਏ ਕਿਹਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵਿਰੁੱਧ ਅਜਿਹੀ ਸ਼ਬਦਾਵਲੀ ਬੋਲਣ ਨਾਲ ਕਾਂਗਰਸ ਦਾ ਅਸਲੀ ਚੇਹਰਾ ਸਾਹਮਣੇ ਆਇਆ ਹੈ। ਹੀਰਾ ਵਾਲਿਆ ਨੇ ਕਿਹਾ ਕਿ ਇਕ ਭਾਰਤੀ ਜਨਤਾ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸ ਵਿਚ ਹਰ ਧਰਮ ਅਤੇ ਮਜ਼ਬ ਨੂੰ ਬਰਾਬਰ ਸਤਿਕਾਰ ਮਿਲਦਾ ਹੈ ਜਦ ਕਿ ਕਾਂਗਰਸ ਨੇ ਹਮੇਸ਼ਾ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਸੋਚ ਕਰਕੇ ਹੀ ਦੇਸ਼ ਕਾਂਗਰਸ ਨੂੰ ਬਾਰ ਬਾਰ ਨਕਾਰ ਰਿਹਾ ਹੈ। ਇਸ ਮੌਕੇ ਤੇ ਜਨਰਲ ਸੈਕਟਰੀ ਰੋਸ਼ਨ ਲਾਲ , ਵਾਈਸ ਪ੍ਰਧਾਨ ਸ਼ਕਤੀ ਸ਼ਰਮਾ,ਪੰਜਾਬ ਕਾਰਜਕਾਰੀ ਮੈਂਬਰ ਭੂਸ਼ਣ ਬਜਾਜ ,ਵਾਈਸ ਪ੍ਰਧਾਨ ਸ਼ਕਤੀ ਸ਼ਰਮਾ, ਵਾਈਸ ਪ੍ਰਧਾਨ ਕੁਸ਼ਲ ਮਲਹੌਤਰਾ,ਪੰਕਜ ਸ਼ਰਮਾ ,ਅਨਿਲ ਭੱਟੀ, ਸ਼੍ਰੀ ਕਾਂਤ ਸ਼ਰਮਾ, ਸਿਟੀ ਮੰਡਲ ਪ੍ਰਧਾਨ ਬਲਵਿੰਦਰ ਮਹਿਤਾ ,ਗੁਰਦੀਪ ਸਿੰਘ ਗੁਰਾਇਆ, ਮੰਡਲ ਪ੍ਰਧਾਨ ਦੀਪਕ ਜੋਸ਼ੀ ,ਆਸ਼ੂ ਹਾਂਡਾ ,ਅਨੀਸ਼ ਅਗਰਵਾਲ, ਅਮਿਤਪਾਲ ਸਿੰਘ ,ਸੁਰਿੰਦਰ ਸ਼ਰਮਾ, ਮਨੋਜ ਨਈਅਰ,ਅੰਮ੍ਰਿਤ ਪਾਲ ਸਿੰਘ ਮਠਾਰੂ , ਜਸਪਾਲ ਸਿੰਘ, ਸੁਰਿੰਦਰ ਸਿੰਘ ਬਿੱਟੂ, ਹਰਪ੍ਰੀਤ ਬੇਦੀ, ਰਮਨ ਨੰਦਾ, ਅਮਨਜੋਤ ਸਿੰਘ, ਵੇਦ ਪ੍ਰਕਾਸ਼, ਰੋਹਿਤ ਸ਼ੈਲੀ, ਗੁਰਿੰਦਰਪਾਲ ਸਿੰਘ ,ਜੋਬਨ ਸਿੰਘ ,ਅਨੀਸ਼ ਅਗਰਵਾਲ , ਸੋਨੂੰ , ਸੰਦੀਪ ਆਜ਼ਾਦ, ਸਵਿੰਦਰ ਸਿੰਘ ਆਦਿ ਹਾਜ਼ਰ ਸਨਵਾਲਿਆ ਦੀ ਅਗਵਾਈ ਵਿੱਚ ਜਿਲਾ ਟੀਮ ਵਲੋ ਜਿਥੇ ਕਾਂਗਰਸ ਪ੍ਰਧਾਨ ਦਾ ਪੁਤਲਾ ਫ਼ੂਕਿਆ ਗਿਆ ਓਥੇ ਹੀ ਰਾਜਾ ਵੜਿੰਗ ਵਿਰੁੱਧ ਜ਼ਮ ਕੇ ਨਾਅਰੇਬਾਜ਼ੀ ਕੀਤੀ ਗਈ।













