ਭਗਵੰਤ ਮਾਨ ਸਰਕਾਰ ਅਪਰਾਧਿਕ ਘਟਨਾਵਾਂ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ : ਫਤਿਹਜੰਗ ਸਿੰਘ ਬਾਜਵਾ
ਪੰਜਾਬ ਅੰਦਰ ਹਰ ਦਿਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੇ ਸਰਕਾਰ ਦੀ ਨਾਕਾਮੀ ਸਾਹਮਣੇ ਲਿਆਂਦੀ : ਹੀਰਾ ਵਾਲੀਆ
ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਬਟਾਲਾ ਦਫ਼ਤਰ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਫਤਿਹਜੰਗ ਸਿੰਘ ਬਾਜਵਾ ਅਤੇ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਵਲੋਂ ਇਕ ਸਾਂਝੀ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਬੀਤੇ ਦਿਨੀਂ ਬਟਾਲਾ ਵਿਚ ਹੋਈ ਗੋਲੀਬਾਰੀ ਦੌਰਾਨ ਬੇਕਸੂਰ ਨੌਜਵਾਨਾਂ ਦੀ ਮੌਤ ਹੋ ਗਈ। ਜੋ ਕਿ ਬਹੁਤ ਦੁੱਖਦਾਈ ਘਟਨਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਕ੍ਰਾਈਮ ਲਗਾਤਾਰ ਵੱਧ ਰਿਹਾ ਹੈ ਅਤੇ ਗੈਂਗਸਟਰ ਅਤੇ ਅਪਰਾਧਿਕ ਕਿਸਮ ਦੇ ਲੋਕ ਦਿਨ ਦਿਹਾੜੇ ਲੋਥਾਂ ਦੀ ਹੱਤਿਆਵਾਂ ਕਰ ਰਹੇ ਹਨ। ਾਸਰਕਾਰ ਕ੍ਰਾਈਮ ਨੂੰ ਕੰਟਰੋਲ ਕਰਨ ਵਿਚ ਪੁਰੀ ਤਰ੍ਹਾਂ ਅਸਫਲ ਨਜ਼ਰ ਆ ਰਹੀ ਹੈ। ਸਾਢੇ ਤਿੰਨ ਸਾਲ ਦੇ ਸਰਕਾਰ ਦੇ ਰਾਜ ਵਿਚ ਅਪਰਾਧ ਅਤੇ ਨਸ਼ਾ ਆਪਣੇ ਚਰਨ ਸੀਮਾ ’ਤੇ ਪਹੁੰਚ ਗਿਆ ਹੈ ਲੇਕਿਨ ਭਗਵੰਤ ਮਾਨ ਸਰਕਾਰ ਅੱਜ ਵੀ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਅਤੇ ਪੁਲਿਸ ਦੀ ਨਾਕਾਮੀ ਹੈ ਕਿ ਸਮਾਜ ਵਿਰੋਧੀ ਅਨਸਰ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਬੜੀ ਆਸਾਨੀ ਨਾਲ ਫਰਾਰ ਹੋ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਜੋ ਕਤਲੋਂਗਾਰਤ ਪੰਜਾਬ ਅੰਦਰ ਚੱਲ ਰਹੀ ਹੈ ਸੂਬੇ ਦੇ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਜੋ ਕੰਮ ਹੈ ਭਗਵੰਤ ਮਾਨ ਉਸ ਉਪਰ ਧਿਆਨ ਦੇਣ ਦੀ ਬਜਾਏ ਝੂਠ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੇ ਲੇਕਿਨ ਪੰਜਾਬ ਦੇ ਲੋਕ ਇਸ ਨਾਕੰਮੀ ਸਰਕਾਰ ਤੋਂ ਆਪਣਾ ਖਹਿੜਾ ਛੁਡਵਾਉਣਾ ਚਾਹੁੰਦੇ ਹਨ ਕਿਉਂਕਿ ਅਪਰਾਧਿਕ ਘਟਨਾਵਾਂ ਸਿਖਰਾਂ ’ਤੇ ਪਹੁੰਚ ਗਈਆਂ ਹਨ ਅਤੇ ਲੋਕ ਹੁਣ ਘਰ ਤੋਂ ਨਿਕਲ ਤੋਂ ਵੀ ਡਰ ਰਹੇ ਹਨ।ਜਿਲ੍ਹਾ ਜਰਨਲ ਸੈਕਟਰੀ ਰੋਸ਼ਨ ਲਾਲ, ਵਾਈਸ ਪ੍ਰਧਾਨ ਸ਼ਕਤੀ ਸ਼ਰਮਾ, ਪੰਜਾਬ ਕਾਰਿਆ ਕਰਨੀ ਕਰਨੀ ਮੈਂਬਰ ਭੂਸ਼ਣ ਬਜਾਜ , ਵਾਈਸ ਪ੍ਰਧਾਨ ਗੁਰਿੰਦਰ ਪਾਲ ਸਿੰਘ, ਸਿਟੀ ਮੰਡਲ ਪ੍ਰਧਾਨ ਬਲਵਿੰਦਰ ਕੁਮਾਰ ਮਹਿਤਾ, ਜਿਲਾ ਸੋਸ਼ਲ ਮੀਡੀਆ ਇਨਚਾਰਜ ਰੋਹਿਤ ਸ਼ੈਲੀ, ਸ਼੍ਰੀਕਾਂਤ ਸ਼ਰਮਾ, ਅਨਿਲ ਭੱਟੀ, ਵਿਜੇ ਭਾਟੀਆ, ਆਸ਼ੂ ਹਾਂਡਾ, ਅਨੀਸ਼ ਅਗਰਵਾਲ, ਰਾਜ ਕੁਮਾਰ ਕਾਲੀ, ਸੁਵਿੰਦਰ ਸਿੰਘ, ਪ੍ਰਗਟ ਸਿੰਘ, ਆਸ਼ੂ ਮਹਾਰਾਜ, ਬਾਲ ਕਿਸ਼ਨ, ਗਣੇਸ਼ ਕੁਮਾਰ ਆਦਿ ਹਾਜਰ ਸਨ













