ਹਲਕਾ ਬਟਾਲਾ ਅੰਦਰ ਭਾਜਪਾ ਨੂੰ ਮਿਲਿਆ ਵੱਡਾ ਬਲ
ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਛੱਡ ਕੇ ਕੌਂਸਲਰ ਭਾਜਪਾ ਵਿਚ ਹੋਏ ਸ਼ਾਮਲ
ਬਟਾਲਾ ( ਸੁਖਨਾਮ ਸਿੰਘ )
ਵਿਧਾਨ ਸਭਾ ਹਲਕਾ ਬਟਾਲਾ ਅੰਦਰ ਭਾਜਪਾ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਦੇ ਯਤਨਾਂ ਸਦਕਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕੌਂਸਲਰ ਪੰਜਾਬ ਦੇ ਕਾਰਜਕਾਰਨੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ਪੰਜਾਬ ਕਾਰਜਕਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਕੌਂਸਲਰਾਂ ਦਾ ਸਵਾਗਤ ਕੀਤਾ। ਸਾਮਲ ਹੋਣ ਵਾਲ ਵਿਅਕਤੀਆਂ ਵਿਚ ਅੰਸ਼ੂ ਹਾਂਡਾ, ਰਾਜ ਕੁਮਾਰ ਕਾਲੀ, ਅਨੀਸ਼ ਅਗਰਵਾਲ ਅਤੇ ਉਹਨਾਂ ਦੀ ਧਰਮ ਪਤਨੀ ਅਨੂ ਅਗਰਵਾਲ ਇਸ ਦੇ ਨਾਲ ਹੀ ਆਸ਼ੂ ਮਹਾਜਨ ਨੇ ਵੀ ਭਾਜਪਾ ਦਾ ਪੱਲਾ ਫੜਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਹੀਰਾ ਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਲੋਕ ਭਾਜਪਾ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਈ ਲੋਕ ਭਾਜਪਾ ਵਿਚ ਸ਼ਾਮਲ ਹੋਣਗੇ। ਇਸ ਮੌਕੇ ਰਾਕੇਸ਼ ਰਾਠੌਰ ਜਰਨਲ ਸੈਕਟਰੀ, ਵਿਜੇ ਸਾਂਪਲਾ ਐਕਸ ਮਨਿਸਟਰ ਸੈਂਟਰ, ਬਿਕਰਮਜੀਤ ਸਿੰਘ ਚੀਮਾ ਵਾਈਸ ਪ੍ਰਧਾਨ ਪੰਜਾਬ, ਅਨੀਲ ਸਰੀਨ ਜਨਰਲ ਸੈਕਟਰੀ, ਸੁਭਾਸ਼ ਕੁਮਾਰ ਵਾਈਸ ਪ੍ਰਧਾਨ ਪੰਜਾਬ ਹਾਜਰ ਸਨ ਬਟਾਲਾ ਤੋਂ ਜਨਰਲ ਸੈਕਟਰੀ ਰੋਸ਼ਨ ਲਾਲ, ਸਕਤੀ ਸ਼ਰਮਾ, ਭੂਸ਼ਨ ਬਜਾਜ, ਬਲਵਿੰਦਰ ਕੁਮਾਰ ਮਹਿਤਾ, ਗੁਰਿੰਦਰ ਪਾਲ ਸਿੰਘ , ਆਦਿ ਹਾਜ਼ਰ ਸਨ














