ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ : ਹੀਰਾ ਵਾਲੀਆ
ਬਟਾਲਾ ਅੰਦਰ ਲਗਾਤਾਰ ਗੋਲੀਬਾਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ : ਹੀਰਾ ਵਾਲੀਆ
ਬਟਾਲਾ, 11 ਅਕਤੂਬਰ (ਸੁਖਨਾਮ ਸਿੰਘ) – ਬੀਤੀ ਸ਼ਾਮ ਬਟਾਲਾ ਦੇ ਜੱਸਾ ਸਿੰਘ ਰਾਮਗੜ੍ਹੀਆਂ ਹਾਲ ਦੇ ਨੇੜੇ ਹੋਈ ਅੰਨੇਵਾਹ ਫਾਈਰਿੰਗ ਦੌਰਾਨ 2 ਨੌਜਵਾਨ ਦੀ ਮੌਤ ਹੋਈ ਜਦਕਿ ਚਾਰ ਹੋਰ ਲੋਕ ਗੰਭੀਰ ਜਖਮੀ ਹੋਏ। ਇਸ ਸਬੰਧ ਵਿਚ ਅੱਜ ਭਾਜਪਾ ਦੇ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਵਲੋਂ ਆਪਣੇ ਦਫ਼ਤਰ ਵਿਖੇ ਪੈ੍ਰਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਟਾਲਾ ਵਿਚ ਕੋਈ ਪਹਿਲੀ ਵਾਰਦਾਤ ਨਹੀਂ ਹੋਈ। ਇਸ ਤੋਂ ਕੁਝ ਸਮਾਂ ਪਹਿਲਾਂ ਗੈਂਗਸਟਰਾਂ ਵਲੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਜਿਸਦੀ ਭੇਂਟ ਕਈ ਆਮ ਲੋਕ ਚੜੇ। ਹੀਰਾ ਵਾਲੀਆ ਨੇ ਕਿਹਾ ਕਿ ਬਟਾਲ ਸਮੇਤ ਪੰਜਾਬ ਅੰਦਰ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਗੈਂਗਸਟਰ ਅਤੇ ਸਮਾਜ ਵਿਰੋਧੀ ਲੋਕ ਬਿਨ੍ਹਾਂ ਕਿਸੇ ਡਰ ਅਤੇ ਖੌਫ ਦੇ ਦਿਨ ਦਿਹਾੜੇ ਲੋਕਾਂ ਦਾ ਕਤਲੇਆਮ ਕਰ ਰਹੇ ਹਨ ਜਿਸ ਨੂੂੰ ਰੋਕਣ ਵਿਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਹੀਰਾ ਵਾਲੀਆ ਨੇ ਕਿਹਾ ਕਿ ਬਟਾਲਾ ਵਿਚ ਗੈਂਗਸਟਰਾਂ ਵਲੋਂ ਲਗਾਤਾਰ ਲੋਕਾਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਅਤੇ ਜਿਹੜੇ ਲੋਕ ਫਿਰੌਤੀਆਂ ਨਹੀਂ ਦਿੰਦੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾ ਰਹੀਆਂ ਹਨ। ਅੱਜ ਬਟਾਲਾ ਸਮੇਤ ਪੰਜਾਬ ਦਾ ਹਰ ਕਾਰੋਬਾਰੀ, ਦੁਕਾਨਦਾਰ ਅਤੇ ਆਮ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਗੈਂਗਸਟਰ ਅਤੇ ਸਮਾਜ ਵਿਰੋਧੀ ਅਨਸਰ ਵਿਦੇਸ਼ਾਂ ਅਤੇ ਜੇਲ੍ਹਾਂ ਵਿਚ ਬੈਠ ਕੇ ਆਪਣਾ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੰਜਾਬ ਪੁਲਿਸ ਅਤੇ ਪੰਜਾਬ ਦੀ ਸਰਕਾਰ ਦੀ ਇਹ ਨਾਕਾਮੀ ਹੈ ਕਿ ਉਹ ਪੂਰੀ ਤਰ੍ਹਾਂ ਬੇਵੱਸ ਹੋ ਚੁੱਕੀ ਹੈ। ਹੀਰਾ ਵਾਲੀਆ ਨੇ ਕਿਹਾ ਕਿ ਸਾਢੇ ਤਿੰਨ ਸਾਲ ਦੇ ਰਾਜ ਵਿਚ ਆਪ ਸਰਕਾਰ ਦੀ ਪੰਜਾਬ ਨੂੰ ਗੈਂਗਸਟਰਵਾਦ ਸਭ ਤੋਂ ਵੱਡੀ ਦੇਣ ਹੈ। ਜਿਸਦਾ ਨਤੀਜਾ ਪੰਜਾਬ ਦੇ ਨਾਗਰਿਕ ਭੁਗਤ ਰਹੇ ਹਨ। ਹੀਰਾ ਵਾਲੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਜੇਕਰ ਸੂਬਾ ਨਹੀਂ ਸੰਭਿਆ ਜਾ ਰਿਹਾ ਤਾਂ ਉਹ ਅਸਤੀਫਾ ਦੇ ਕੇ ਸੱਤਾ ਤੋਂ ਉਲਾਭੇ ਹੋਵੇ ਅਤੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਕਿਉਂਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਵਿਚੋਂ ਆਪਣਾ ਭਰੋਸਾ ਗੁਆ ਚੁੱਕੀ ਹੈ। ਅੰਤ ਵਿਚ ਹੀਰਾ ਵਾਲੀਆ ਨੇ ਬੀਤੇ ਦਿਨ ਗੋਲੀਬਾਰੀ ਦੌਰਾਨ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਸਾਡੀ ਪੀੜਤ ਪਰਿਵਾਰਾਂ ਨਾਲ ਪੂਰੀ ਹਮਦਰਦੀ ਹੈ ਇਸ ਮੌਕੇ ਵਾਈਸ ਪ੍ਰਧਾਨ ਸਕਤੀ ਸ਼ਰਮਾ, ਪੰਜਾਬ ਕਾਰਿਆ ਕਰਨੀ ਮੈਂਬਰ ਭੂਸ਼ਨ ਬਜਾਜ, ਸਿਟੀ ਮੰਡਲ ਪ੍ਰਧਾਨ ਬਲਵਿੰਦਰ ਮਹਿਤਾ, ਪੰਕਜ ਸ਼ਰਮਾ, ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਰੋਹਿਤ ਸੈਲੀ, ਸ਼੍ਰੀ ਕਾਂਤ ਸ਼ਰਮਾ, ਜ਼ਿਲ੍ਾ ਇ ਟੀ ਸੈਲ ਇੰਚਾਰਜ ਅਮਨਜੋਤ ਸਿੰਘ, ਸਿਵਲ ਲਾਈਨ ਮੰਡਲ ਪ੍ਰਧਾਨ ਦੀਪਕ ਜੋਸ਼ੀ, ਘੁਮਾਨ ਮੰਡਲ ਪ੍ਰਧਾਨ ਬਲਵਿੰਦਰ ਸਿੰਘ ਚੀਮਾ, ਅਮਨਪ੍ਰੀਤ ਸਿੰਘ, ਵਾਈਸ ਪ੍ਰਧਾਨ ਗੁਰਿੰਦਰ ਸਿੰਘ, ਜਿਲਾ ਕਾਰਿਆ ਕਰਨੀ ਮੈਂਬਰ ਵਿਜੇ ਭਾਟੀਆ, ਸੋਨੀਆ ਸ਼ਰਮਾ, ਪੂਨਮ ਕਾ ਆਸਰਾ, ਸੁਦੇਸ਼ ਕੁਮਾਰੀ, ਆਦਿ ਹਾਜ਼ਰ ਸਨ














