ਸ.ਵੱਲਭ ਭਾਈ ਪਟੇਲ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਬਟਾਲਾ ਵਿਚ ਏਕਤਾ ਯਾਤਰਾ ਕੱਢੀ ਗਈ
ਸ.ਵੱਲਭ ਭਾਈ ਪਟੇਲ ਦੇ ਸਿਧਾਂਤਾਂ ਉਪਰ ਚੱਲਣ ਦੀ ਲੋੜ : ਵਿਜੇ ਸਾਪਲਾ
ਦੇਸ਼ ਦੀ ਏਕਤਾ ਅਤੇ ਆਖੰਡਤਾ ਵਿਚ ਸ.ਵੱਲਭ ਭਾਈ ਪਟੇਲ ਦਾ ਅਹਿਮ ਰੋਲ ਰਿਹਾ : ਹੀਰਾ ਵਾਲੀਆ
ਬਟਾਲਾ, 31 ਅਕਤੂਬਰ (ਸੁਖਨਾਮ ਸਿੰਘ ) – ਬਟਾਲਾ ਵਿਚ ਸ.ਵੱਲਭ ਭਾਈ ਪਟੇਲ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਬਟਾਲਾ ਵਿਚ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਭਾਜਪਾ ਆਗੂ ਅਤੇ ਵਰਕਰਾਂ ਵਲੋਂ ਏਕਤਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵਿਜੇ ਸਾਪਲਾ ਨੇ ਕਿਹਾ ਕਿ ਸ.ਵੱਲਭ ਭਾਈ ਪਟੇਲ ਨੇ ਦੇਸ਼ ਦੀ ਏਕਤਾ ਕਾਇਮ ਰੱਖਣ ਵਿਚ ਅਹਿਮ ਰੋਲ ਅਦਾ ਕੀਤਾ। ਜਿਹਨਾਂ ਦੇ ਸਿਧਾਤਾਂ ਉਪਰ ਚੱਲਣ ਦੀ ਲੋੜ ਹੈ। ਵਿਜੇ ਸਾਪਲਾ ਨੇ ਕਿਹਾ ਕਿ ਅੱਜ ਦੀ ਯਾਤਰਾ ਦਾ ਮੁੱਖ ਮਕਸਦ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਈ ਰੱਖਣਾ ਹੈ। ਇਸਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਇਸ ਯਾਤਰਾ ਦਾ ਮੁੱਖ ਉਦੇਸ਼ ਰਿਹਾ। ਇਸ ਮੌਕੇ ਸੰਬੋਧਨ ਕਰਦਿਆਂ ਹੀਰਾ ਵਾਲੀਆ ਨੇ ਕਿਹਾ ਕਿ ਸ.ਵੱਲਭ ਭਾਈ ਪਟੇਲ ਵਲੋਂ ਕੀਤੇ ਦੇਸ਼ ਹਿੱਤਾਂ ਦੇ ਕੰਮਾਂ ਨੂੰ ਕੋਈ ਵੀ ਭੁਲਾ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਆਪਣਾ ਜੀਵਨ ਦੇਸ ਦੇ ਲੋਕਾਂ ਲਈ ਲਗਾਇਆ ਆਜ਼ਾਦੀ ਦੇ ਸਮੇਂ ਅਤੇ ਆਜ਼ਾਦੀ ਤੋਂ ਬਾਅਦ ਵੀ ਸ.ਵਲਭ ਭਾਈ ਪਟੇਲ ਨੇ ਜੋ ਕੰਮ ਕੀਤੇ ਉਹ ਸਦਾ ਯਾਦ ਰੱਖੇ ਜਾਣਗੇ। ਉਹਨਾਂ ਕਿਹਾ ਕਿ ਸ.ਵੱਲਭ ਭਾਈ ਪਟੇਲ ਦਾ ਪੂਰਾ ਜੀਵਨ ਦੇਸ਼ ਦੇ ਲੋਕਾਂ ਲਈ ਇਕ ਮਿਸਾਲ ਹੈ। ਜਿਹਨਾਂ ਦੇ ਸਿਧਾਤਾਂ ਉਪਰ ਚੱਲਣ ਦੀ ਲੋੜ ਹੈ। ਇਸ ਮੌਕੇ ਜਿਲ੍ਹਾ ਜਨਰਲ ਸੈਕਟਰੀ ਰੋਸਨ ਲਾਲ, ਜਿਲ੍ਹਾ ਜਨਰਲ ਸੈਕਟਰੀ ਲਾਜਵੰਤ ਸਿੰਘ ਲਾਟੀ, ਪੰਜਾਬ ਮਹਿਲਾ ਮੋਰਚਾ ਜਨਰਲ ਸੈਕਟਰੀ ਅੰਬਿਕਾ ਖੰਨਾ, ਪੰਜਾਬ ਕਰਿਆ ਕਰਨੀ ਭੂਸਣ ਬਜਾਜ, ਵਾਈਸ ਪ੍ਰਧਾਨ ਸਕਤੀ ਸਰਮਾ, ਵਾਈਸ ਪ੍ਰਧਾਨ ਭਾਰਤ ਭੂਸਣ ਲੂਥਰਾ, ਓਮ ਪ੍ਰਕਾਸ, ਪੰਕਜ ਸਰਮਾ, ਅਨਿਲ ਭੱਟੀ, ਕੁਸ਼ਲ ਮਲਹੌਤਰਾ,ਸ੍ਰੀ ਕਾਂਤ ਸਰਮਾ, ਸਿਟੀ ਮੰਡਲ ਪ੍ਰਧਾਨ ਬਲਵਿੰਦਰ ਮਹਿਤਾ, ਬਿੱਲਾ ਚੌਧਰੀ, ਸੁਵਿੰਦਰ ਸਿੰਘ ਖਹਿਰਾ, ਮੰਡਲ ਪ੍ਰਧਾਨ ਪਲਵਿੰਦਰ ਸਿੰਘ ਚੀਮਾ, ਨਵਤੇਜ ਸਿੰਘ, ਗੁਰਦੀਪ ਸਿੰਘ ਗੁਰਾਇਆ, ਸੇਵਕ ਸਿੰਘ, ਦੀਪਕ ਜੋਸੀ, ਮਨਦੀਪ ਸਿੰਘ, ਆਸੂ ਹਾਂਡਾ, ਰਾਜ ਕੁਮਾਰ ਕਾਲੀ, ਅਨੀਸ ਅਗਰਵਾਲ, ਸੋਨੀਆ ਸਰਮਾ, ਅਮਿਤ ਚੀਮਾ, ਕੁਸਮ ਸਰਮਾ, ਰਾਧਾ ਰਾਣੀ, ਅਮਿਤਪਾਲ ਸਿੰਘ, ਵਰੁਣ ਡਡਵਾਲ, ਆਸੂ ਮਹਾਜਨ, ਸਮੀ ਭੱਟੀ, ਸੁਰਿੰਦਰ ਸਰਮਾ, ਜਤਿਨ ਸਰਮਾ, ਮਨੋਜ ਨਈਅਰ, ਅੰਮ੍ਰਿਤ ਪਾਲ ਸਿੰਘ ਮਠਾਰੂ, ਅਸੋਕ ਕੁਮਾਰ, ਡਿੰਪਲ, ਰਾਜ ਕੁਮਾਰ ਭੱਟੀ, ਰਾਜੂ ਗੌਂਸਪੁਰੀ, ਜਸਪਾਲ ਸਿੰਘ, ਧਰਮਿੰਦਰ ਕੁਮਾਰ, ਕੁਸ਼ਲ ਮਲਹੌਤਰਾ ਜਤਿੰਦਰ ਕੁਮਾਰ, ਨਰਿੰਦਰ ਬਾਜਵਾ, ਸੁਰਿੰਦਰ ਬਿੱਟੂ, ਗਣੇਸ ਕੁਮਾਰ, ਬਾਲ ਕਿਸਨ, ਧਰਮਪਾਲ ਆਦਿ ਹਾਜਰ ਸਨ।













