ਕਾਂਗਰਸ ਵੱਲੋਂ ਲਗਾਈ ਐਮਰਜੈਂਸੀ ਦੇਸ਼ ਦੇ ਮੱਥੇ ਤੇ ਕਲੰਕ : ਪਰਮਜੀਤ ਸਿੰਘ ਗਿੱਲ
(ਅਨੀਤਾ ਬੇਦੀ ਨਿਰਮਲ ਸਿੰਘ)
ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕਾਂਗਰਸ ਵਾਲੇ ਮਗਰਮਛ ਦੇ ਹੰਜੂ ਵਹਾ ਕੇ ਸੰਵਿਧਾਨ ਬਚਾਉਣ ਦੀ ਗੱਲ ਕਰ ਰਹੇ ਹਨ । ਪਰ ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਹੀ ਐਮਰਜੰਸੀ ਵਰਗੇ ਕਾਨੂੰਨ ਦੇਸ਼ ਤੇ ਲਾਗੂ ਕਰਕੇ ਸੰਵਿਧਾਨ ਨੂੰ ਪੈਰਾਂ ਹੇਠ ਰੋਂਦਿਆਂ ਸੀ।
ਉਹਨਾਂ ਨੇ ਕਿਹਾ ਕਿ ਐਮਰਜੈਂਸੀ ਦੇਸ਼ ਦੇ ਮੱਥੇ ਤੇ ਕਲੰਕ ਵਾਂਗ ਹੈ ਕਿਉਂਕਿ ਕਾਂਗਰਸ ਨੇ ਐਮਰਜੈਂਸੀ ਦੌਰਾਨ ਦੇਸ਼ ਵਾਸੀਆਂ ਦੀ ਆਜ਼ਾਦੀ ਨੂੰ ਖੋਹ ਕੇ ਉਹਨਾਂ ਨੂੰ ਜੇਲਾਂ ਵਿੱਚ ਸੁੱਟ ਦਿੱਤਾ ਅਤੇ ਇੱਕ ਤਾਨਾਸ਼ਾਹੀ ਰਾਜ ਸਥਾਪਿਤ ਕਰਕੇ ਦੇਸ਼ ਨੂੰ ਆਪਣੇ ਮਨ ਮਰਜ਼ੀ ਦੇ ਢੰਗ ਨਾਲ ਚਲਾਉਣ ਦੀ ਖੁੱਲ ਦੇ ਦਿੱਤੀ ਗਈ ਸੀ।
ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਫਿਰਕੂਵਾਦ ਤਾਕਤਾਂ ਦਾ ਸਾਥ ਦਿੱਤਾ ਅਤੇ ਦੇਸ਼ ਨੂੰ ਵੰਡ ਕੇ ਰਾਜ ਕਰਨ ਅਤੇ ਸੱਤਾ ਹਾਸਲ ਕਰਨ ਨੂੰ ਹੀ ਆਪਣਾ ਮੁੱਖ ਨਿਸ਼ਾਨਾ ਰੱਖਿਆ ਸੀ।
ਉਹਨਾਂ ਨੇ ਕਿਹਾ ਕਿ ਦੇਸ਼ ਅਤੇ ਖਾਸ ਕਰਕੇ ਪੰਜਾਬੀ ਕਦੀ ਵੀ ਨਹੀਂ ਭੁੱਲ ਸਕਦੇ ਕਿ ਐਮਰਜੈਂਸੀ ਦੇ ਦੌਰਾਨ ਉਹਨਾਂ ਨਾਲ ਕੀ ਕੀ ਵਾਪਰਿਆ ਅਤੇ ਇਹ ਸਭ ਕੁਝ ਕਾਂਗਰਸ ਦੀ ਸਰਕਾਰ ਵੇਲੇ ਹੋਇਆ ਸੀ ਅਤੇ ਕਾਂਗਰਸੀਆਂ ਨੇ ਜਿਸ ਤਰ੍ਹਾਂ ਸਿੱਖਾਂ ਦੇ ਗੁਰੂ ਧਾਮਾਂ ਤੇ ਹਮਲੇ ਕੀਤੇ ਅਤੇ ਉਸ ਤੋਂ ਬਾਅਦ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਸਿੱਖਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਗਏ ਉਹ ਕਿਸੇ ਤੋਂ ਛੁਪੇ ਹੋਏ ਨਹੀਂ ਹਨ।
ਉਹਨਾਂ ਨੇ ਕਿਹਾ ਕਿ ਜਦੋਂ ਵੀ ਸੰਘ ਸਮਰਥਿਤ ਸਰਕਾਰ ਦੇਸ਼ ਵਿੱਚ ਆਈ ਉਦੋਂ ਹੀ ਸੰਵਿਧਾਨ ਦਾ ਸਤਿਕਾਰ ਹੋਇਆ ਤੇ ਹਰੇਕ ਦੇਸ਼ ਵਾਸੀ ਨੂੰ ਉਸ ਦਾ ਬਣਦਾ ਮਾਨ ਸਤਿਕਾਰ ਮਿਲਣ ਦੇ ਨਾਲ ਨਾਲ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਰਾਹ ਖੁੱਲੇ ਹਨ।













