Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 12 ਜਨਵਰੀ ਨੂੰ ਕਰਵਾਇਆ ਜਾਵੇਗਾ ਰੌਣਕ ਵਿਹੜੇ ਦੀ ਪ੍ਰੋਗਰਾਮ : ਸੀਮਾ ਬਟਾਲਵੀ

India Crime News by India Crime News
January 3, 2026
in Entertainment
0
ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 12 ਜਨਵਰੀ ਨੂੰ ਕਰਵਾਇਆ ਜਾਵੇਗਾ ਰੌਣਕ ਵਿਹੜੇ ਦੀ ਪ੍ਰੋਗਰਾਮ : ਸੀਮਾ ਬਟਾਲਵੀ
Share on FacebookShare on TwitterWhatsapp

ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 12 ਜਨਵਰੀ ਨੂੰ ਕਰਵਾਇਆ ਜਾਵੇਗਾ ਰੌਣਕ ਵਿਹੜੇ ਦੀ ਪ੍ਰੋਗਰਾਮ : ਸੀਮਾ ਬਟਾਲਵੀ

ਬਟਾਲਾ : ਉਡਾਨ ਏ ਡਾਟਰਸ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਬਟਾਲਾ ’ਚ 12 ਜਨਵਰੀ ਨੂੰ ਰੌਣਕ ਵਿਹੜੇ ਦੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਥਾ ਦੇ ਪ੍ਰਧਾਨ ਸੀਮਾ ਬਟਾਲਵੀ, ਮੀਤ ਪ੍ਰਧਾਨ ਨੇਹਾ ਮਲਹੋਤਰਾ ਅਤੇ ਲੀਗਲ ਐਡਵਾਈਜ਼ ਵਿਜੇ ਲਕਸ਼ਮੀ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਲੜਕੀਆਂ ਨੂੰ ਆਪਣੇ ਪੈਰਾਂ ’ਤੇ ਖੜਾ ਕਰਨ ਅਤੇ ਆਪਣੇ ਅੰਦਰ ਲੁੱਕੇ ਹੁਨਰ ਨੂੰ ਸਾਰਿਆਂ ਦੇ ਸਾਹਮਣੇ ਲਿਆਉਣ ਲਈ ਸਮੇਂ ਸਮੇਂ ’ਤੇ ਅਹਿਮ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸੰਸਥਾ ਵਲੋਂ ਨਵੇਂ ਸਾਲ ਦੀ ਸ਼ੁਰੂਆਤ ’ਤੇ ਲੋਹੜੀ ਦੇ ਤਿਉਹਾਰ ਦੇ ਦੌਰਾਨ ਬਟਾਲਾ ’ਚ ਰੌਣਕ ਵਿਹੜੇ ਦੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਲੜਕੀਆਂ ਵਲੋਂ ਆਪਣਾ ਹੁਨਰ ਜਾਹਿਰ ਕਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ ਨਾਲ ਹੀ ਇਸ ਮੌਕੇ ’ਤੇ ਲੋਹੜੀ ਦੇ ਤਿਉਹਾਰ ਨਾਲ ਸੰਬੰਧਤ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧੀਆਂ ਸਾਡੇ ਵਿਹੜੇ ਦੀ ਰੌਣਕ ਹੁੰਦੀਆਂ ਹਨ ਅਤੇ ਧੀਆਂ ਦੇ ਬਿਨਾਂ ਹਰ ਘਰ ਅਧੂਰਾ ਹੁੰਦਾ ਹੈ। ਮੀਤ ਪ੍ਰਧਾਨ ਨੇਹਾ ਮਲਹੋਤਰਾ ਨੇ ਕਿਹਾ ਕਿ ਅਕਸਰ ਹੀ ਲੋਕ ਲੋਹੜੀ ਦੇ ਤਿਉਹਾਰ ਦੇ ਦੌਰਾਨ ਲੜਕਿਆਂ ਦੀ ਲੋਹੜੀ ਮਨਾਉਂਦੇ ਹਨ ਪਰ ਸਾਨੂੰ ਮੌਜੂਦਾ ਸਮੇਂ ’ਚ ਇਨ੍ਹਾਂ ਸਾਰੇ ਭੇਦਭਾਵਾਂ ਨੂੰ ਭੁਲਾ ਕੇ ਲੜਕੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਉਂਕਿ ਲੜਕੀਆਂ ਵੀ ਅੱਜ ਹਰ ਖੇਤਰ ’ਚ ਲੜਕਿਆਂ ਦੀ ਤਰ੍ਹਾਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਮੁਹੱਈਆ ਕਰਵਾਉਣਾ ਚਾਹੀਦੀ ਹੈ ਅਤੇ ਉਨ੍ਹਾਂ ਦੀ ਆਪਣੇ ਪੈਰਾਂ ’ਤੇ ਖੜਾ ਹੋਣ ਲਈ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਸਪਨਿਆਂ ਨੂੰ ਸਾਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਹਲਕਾ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਕਾਰਜ਼ਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਧਰਮ ਪਤਨੀ ਰਾਜਬੀਰ ਕੌਰ ਕਲਸੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਲੜਕੀਆਂ ਨੂੰ ਆਸ਼ੀਰਵਾਦ ਦੇਣਗੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪ੍ਰੋਗਰਾਮ ’ਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਮੁੱਖ ਮਹਿਮਾਨ ਵਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਨਾਲ ਹੀ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੀ ਹਰ ਲੜਕੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ’ਚ ਬਟਾਲਾ ਸ਼ਹਿਰ, ਆਸ ਪਾਸ ਦੇ ਪਿੰਡਾਂ ਅਤੇ ਦੂਸਰੇ ਜ਼ਿਲਿਆਂ ਤੋਂ ਵੀ ਲੜਕੀਆਂ ਹਿੱਸਾ ਲੈ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਲੜਕੀਆਂ ਨੂੰ ਆਪਣੇ ਪੈਰਾਂ ’ਤੇ ਖੜਾ ਹੋਣ ਲਈ ਮੰਚ ਪ੍ਰਦਾਨ ਕਰਨਾ ਹੈ ਅਤੇ ਸੰਸਥਾ ਵਲੋਂ ਆਉਣ ਵਾਲੇ ਸਮੇਂ ’ਚ ਵੀ ਲੜਕੀਆਂ ਦੀ ਭਲਾਈ ਲਈ ਅਹਿਮ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਜੈਮਸੀਨ ਸਿੰਘ ਧਾਲੀਵਾਲ, ਨੇਹਾ ਆਦਿ ਹਾਜ਼ਰ ਸਨ।

RelatedPosts

ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ

‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ

ਚੱਕ ਸ਼ਰੀਫ਼ ‘ਚ ਹੋਏ ਵੇਟ ਲਿਫਟਿੰਗ ਮੁਕਾਬਲੇ

India Crime News

ShareTweetSend
Advertisement Advertisement Advertisement
ADVERTISEMENT
Previous Post

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

India Crime News

India Crime News

Related Posts

ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ
Entertainment

ਬੈਸਟ ਫ਼ੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ 7ਵਾਂ ਫੋਟੋਗ੍ਰਾਫਰੀ ਐਗਜੀਬੇਸ਼ਨ ਮੇਲਾ 12 ਜੂਨ ਨੂੰ ਲਗਾਇਆ ਜਾ ਰਿਹਾ ਹੈ

May 1, 2025
‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ
Entertainment

‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਸ਼ੈਰੀ ਕਲਸੀ

August 22, 2024
ਚੱਕ ਸ਼ਰੀਫ਼ ‘ਚ ਹੋਏ ਵੇਟ ਲਿਫਟਿੰਗ ਮੁਕਾਬਲੇ
Entertainment

ਚੱਕ ਸ਼ਰੀਫ਼ ‘ਚ ਹੋਏ ਵੇਟ ਲਿਫਟਿੰਗ ਮੁਕਾਬਲੇ

April 23, 2024
*Punjabi presented at World Poetry Day in London*
Entertainment

*Punjabi presented at World Poetry Day in London*

April 1, 2024
ਲੱਗਭਗ 20 ਸਾਲਾਂ ਦੇ ਨੇੜੇ ਪਹੁੰਚਿਆ ਪਿੰਡ ਮਲਕਪੁਰ ਦਾ ਪੰਚਾਇਤੀ ਕ੍ਰਿਕਟ !!
Entertainment

ਲੱਗਭਗ 20 ਸਾਲਾਂ ਦੇ ਨੇੜੇ ਪਹੁੰਚਿਆ ਪਿੰਡ ਮਲਕਪੁਰ ਦਾ ਪੰਚਾਇਤੀ ਕ੍ਰਿਕਟ !!

June 23, 2023

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)